Homeਧਰਮਸੰਤ ਨਾਮਦੇਵ ਘੁਮਾਨ ਪਵਿੱਤਰ ਯਾਤਰਾ ਚੜ੍ਹਦੀਕਲਾ ਅਦਾਰੇ ਪਟਿਆਲਾ ਪਹੁੰਚੀ, ਸਟਾਫ ਵੱਲੋਂ ਸ਼ਰਧਾਲੂਆਂ...

ਸੰਤ ਨਾਮਦੇਵ ਘੁਮਾਨ ਪਵਿੱਤਰ ਯਾਤਰਾ ਚੜ੍ਹਦੀਕਲਾ ਅਦਾਰੇ ਪਟਿਆਲਾ ਪਹੁੰਚੀ, ਸਟਾਫ ਵੱਲੋਂ ਸ਼ਰਧਾਲੂਆਂ ਦਾ ਭਰਵਾਂ ਸਵਾਗਤ

ਪਟਿਆਲਾ: ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਸ਼ੁਰੂ ਹੋਈ ਸੰਤ ਨਾਮਦੇਵ ਘੁਮਾਨ ਪਵਿੱਤਰ ਯਾਤਰਾ ਸੋਮਵਾਰ ਨੂੰ ਪਟਿਆਲਾ ਸਥਿਤ ਚੜ੍ਹਦੀਕਲਾ ਅਦਾਰੇ ਵਿਖੇ ਪਹੁੰਚੀ। ਇਸ ਮੌਕੇ ਚੜ੍ਹਦੀਕਲਾ ਅਦਾਰੇ ਦੇ ਡਾਇਰੈਕਟਰ ਸਰਦਾਰ ਹਰਪ੍ਰੀਤ ਸਿੰਘ ਦਰਦੀ ਸਮੇਤ ਸਮੁੱਚੇ ਸਟਾਫ ਵੱਲੋਂ ਯਾਤਰਾ ਵਿੱਚ ਸ਼ਾਮਲ ਸ਼ਰਧਾਲੂਆਂ ਦਾ ਨਿੱਘਾ ਅਤੇ ਭਰਵਾਂ ਸਵਾਗਤ ਕੀਤਾ ਗਿਆ।

ਨਾਨਕ ਸਾਈ ਫਾਊਂਡੇਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਸ ਪਵਿੱਤਰ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ। ਯਾਤਰਾ ਦੇ ਪ੍ਰਬੰਧਕ ਭਦਰੀ ਨਾਥ ਬੁਖਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਯਾਤਰਾ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਸ਼ੁਰੂ ਹੁੰਦੀ ਹੈ ਅਤੇ ਦੇਸ਼ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਦੀ ਹੋਈ ਮੁੜ ਹਜ਼ੂਰ ਸਾਹਿਬ ਨੰਦੇੜ ਵਿਖੇ ਪਹੁੰਚਦੀ ਹੈ।

ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਸ਼ਰਧਾਲੂ ਦਿੱਲੀ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਮਾਤਾ ਨੈਣਾ ਦੇਵੀ, ਸ੍ਰੀ ਆਨੰਦਪੁਰ ਸਾਹਿਬ, ਬਠਿੰਡਾ, ਪਾਣੀਪਤ ਅਤੇ ਹਿਮਾਚਲ ਪ੍ਰਦੇਸ਼ ਸਮੇਤ ਪੰਜਾਬ ਦੇ ਕਈ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਦੇ ਹਨ।

ਚੜ੍ਹਦੀਕਲਾ ਅਦਾਰੇ ਵਿਖੇ ਪਹੁੰਚਣ ’ਤੇ ਯਾਤਰਾ ਵਿੱਚ ਸ਼ਾਮਲ ਸ਼ਰਧਾਲੂਆਂ ਲਈ ਚਾਹ-ਪਾਣੀ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਸ਼ਰਧਾਲੂਆਂ ਨੇ ਇਸ ਮੌਕੇ ਸੇਵਾ ਅਤੇ ਸਵਾਗਤ ਲਈ ਅਦਾਰੇ ਦੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ। ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਕੱਢੀ ਜਾਂਦੀ ਇਹ ਯਾਤਰਾ ਸ਼ਰਧਾ ਅਤੇ ਧਾਰਮਿਕ ਸਾਂਝ ਦਾ ਸੰਦੇਸ਼ ਦਿੰਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments