Homeਦੇਸ਼ਜ਼ਹਿਰੀਲੀ ਸ਼ਰਾਬ ਦਾ ਕਹਿਰ, ਤਿੰਨ ਦਿਨਾਂ 'ਚ 8 ਲੋਕਾਂ ਦੀ ਮੌਤ ਨਾਲ...

ਜ਼ਹਿਰੀਲੀ ਸ਼ਰਾਬ ਦਾ ਕਹਿਰ, ਤਿੰਨ ਦਿਨਾਂ ‘ਚ 8 ਲੋਕਾਂ ਦੀ ਮੌਤ ਨਾਲ ਮਚੀ ਹਫੜਾ-ਦਫੜੀ

ਇੰਫਾਲ: ਮਣੀਪੁਰ ਦੇ ਚੰਦੇਲ ਜ਼ਿਲ੍ਹੇ ਵਿੱਚ ਕਥਿਤ ਤੌਰ ’ਤੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਤਿੰਨ ਦਿਨਾਂ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ ਸ਼ੁੱਕਰਵਾਰ ਨੂੰ ਦੋ ਲੋਕਾਂ ਦੀ ਮੌਤ ਹੋਈ, ਜਦਕਿ ਇੱਕ ਵਿਅਕਤੀ ਦੀ ਮੌਤ ਵੀਰਵਾਰ ਨੂੰ ਅਤੇ ਪੰਜ ਲੋਕਾਂ ਦੀ ਮੌਤ 18 ਨਵੰਬਰ ਨੂੰ ਹੋਈ ਸੀ।

ਬਿਆਨ ਵਿੱਚ ਕਿਹਾ ਗਿਆ, ”ਚੰਦੇਲ ਜ਼ਿਲ੍ਹੇ ਦੇ ਚਕਪਿਕਰੋਂਗ ਉਪਮੰਡਲ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਅੱਠ ਲੋਕਾਂ ਦੀ ਮੌਤ ਹੋਣ ਦੀਆਂ ਖ਼ਬਰਾਂ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।”

ਬਿਆਨ ਅਨੁਸਾਰ ਮੌਤਾਂ ਦਾ ਸਹੀ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਚੰਦੇਲ ਜ਼ਿਲ੍ਹਾ ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਨੇ ਕਥਿਤ ਤੌਰ ’ਤੇ ਜਿਹੜੀ ਸ਼ਰਾਬ ਪੀਤੀ ਸੀ, ਉਹ ਕਾਕਚਿੰਗ ਜ਼ਿਲ੍ਹੇ ਦੇ ਸੁਗਨੂ ਤੋਂ ਖਰੀਦੀ ਗਈ ਸੀ।

ਚੰਦੇਲ ਦੇ ਪੁਲਿਸ ਸੁਪਰਡੈਂਟ ਧਰਮਿੰਦਰ ਕੁਮਾਰ ਨੇ ਡਿਪਟੀ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਕਿਹਾ, ”ਕਥਿਤ ਤੌਰ ’ਤੇ ਪੀਤੀ ਗਈ ਸ਼ਰਾਬ ਕਾਕਚਿੰਗ ਜ਼ਿਲ੍ਹੇ ਦੇ ਸੁਗਨੂ ਤੋਂ ਖਰੀਦੀ ਗਈ ਸੀ।”

ਉਨ੍ਹਾਂ ਕਿਹਾ ਕਿ ਚੰਦੇਲ ਵਿੱਚ ਸਥਾਨਕ ਪੱਧਰ ’ਤੇ ਸ਼ਰਾਬ ਬਣਾਉਣ ਜਾਂ ਕੱਚੀ ਸ਼ਰਾਬ ਦੇ ਉਤਪਾਦਨ ਸਬੰਧੀ ਕੋਈ ਜਾਣਕਾਰੀ ਨਹੀਂ ਹੈ।

ਪੁਲਿਸ ਦੇ ਬਿਆਨ ਵਿੱਚ ਕਿਹਾ ਗਿਆ, ”ਆਮ ਲੋਕਾਂ ਨੂੰ ਅਗਲੇ ਹੁਕਮਾਂ ਤੱਕ ਸਥਾਨਕ ਪੱਧਰ ’ਤੇ ਬਣੀ ਸ਼ਰਾਬ ਜਾਂ ਸ਼ੱਕੀ ਸਰੋਤਾਂ ਤੋਂ ਪ੍ਰਾਪਤ ਨਸ਼ੀਲੇ ਪਦਾਰਥਾਂ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।”

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments