HomeBusinessਮਸਕ ਦੀ ਸਟਾਰਲਿੰਕ ਨੂੰ ਟੱਕਰ ਦੇਣ ਦੀ ਤਿਆਰੀ, ਰਿਲਾਇੰਸ ਪੁਲਾੜ 'ਚ ਭੇਜੇਗੀ...

ਮਸਕ ਦੀ ਸਟਾਰਲਿੰਕ ਨੂੰ ਟੱਕਰ ਦੇਣ ਦੀ ਤਿਆਰੀ, ਰਿਲਾਇੰਸ ਪੁਲਾੜ ‘ਚ ਭੇਜੇਗੀ 1,600 ਸੈਟੇਲਾਈਟ

ਨਵੀਂ ਦਿੱਲੀ: ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ, ਐਲੋਨ ਮਸਕ ਦੀ ਸਟਾਰਲਿੰਕ ਨੂੰ ਟੱਕਰ ਦੇਣ ਲਈ ਸੈਟੇਲਾਈਟ ਇੰਟਰਨੈੱਟ ਨੈੱਟਵਰਕ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਯੋਜਨਾ ਤਹਿਤ ਕੰਪਨੀ ਪੁਲਾੜ ਵਿੱਚ ਲਗਭਗ 1,600 ਸੈਟੇਲਾਈਟ ਭੇਜਣ ਦੀ ਤਿਆਰੀ ਕਰ ਰਹੀ ਹੈ। ਰਿਪੋਰਟ ਮੁਤਾਬਕ ਇਸ ਪ੍ਰੋਜੈਕਟ ਦਾ ਪਹਿਲਾ ਟੈਸਟ ਸਤੰਬਰ 2027 ਵਿੱਚ ਕੀਤਾ ਜਾਵੇਗਾ।

ਬਲੂਮਬਰਗ ਦੀ ਰਿਪੋਰਟ ਅਨੁਸਾਰ ਰਿਲਾਇੰਸ ਇਸ ਨੈੱਟਵਰਕ ਲਈ ਅਮਰੀਕਾ ਤੋਂ ਘੱਟੋ-ਘੱਟ 400 ਸੈਟੇਲਾਈਟ ਵੀ ਖਰੀਦੇਗੀ। ਬਾਕੀ ਨੈੱਟਵਰਕ ਤਿਆਰ ਕਰਨ ਲਈ ਕੰਪਨੀ ਭਾਰਤੀ ਸੈਟੇਲਾਈਟ ਨਿਰਮਾਤਾਵਾਂ ਅਤੇ ਤਕਨੀਕੀ ਕੰਪਨੀਆਂ ਨਾਲ ਸਾਂਝੇਦਾਰੀ ਕਰ ਸਕਦੀ ਹੈ। ਇਹ ਸੈਟੇਲਾਈਟ ਧਰਤੀ ਤੋਂ ਘੱਟ ਉਚਾਈ ‘ਤੇ ਸਥਾਪਿਤ ਕੀਤੇ ਜਾਣਗੇ।

ਕੰਪਨੀ ਦਾ ਟੀਚਾ ਸਾਲ 2035 ਤੱਕ ਪੂਰੇ ਸੈਟੇਲਾਈਟ ਨੈੱਟਵਰਕ ਨੂੰ ਤਿਆਰ ਕਰਨਾ ਹੈ। ਇਸ ਪ੍ਰੋਜੈਕਟ ਰਾਹੀਂ ਜੀਓ ਦੇਸ਼ ਦੇ ਉਨ੍ਹਾਂ ਦੂਰ-ਦੁਰਾਡੇ ਇਲਾਕਿਆਂ ਤੱਕ ਵੀ ਤੇਜ਼ ਇੰਟਰਨੈੱਟ ਪਹੁੰਚਾਉਣਾ ਚਾਹੁੰਦਾ ਹੈ, ਜਿੱਥੇ ਮੋਬਾਈਲ ਟਾਵਰ ਲਗਾਉਣਾ ਮੁਸ਼ਕਲ ਹੁੰਦਾ ਹੈ।

ਇਸ ਤਕਨੀਕ ਦੀ ਮਦਦ ਨਾਲ ਲੋਕਾਂ ਨੂੰ ਇੰਟਰਨੈੱਟ ਵਰਤਣ ਲਈ ਰਵਾਇਤੀ ਮੋਬਾਈਲ ਟਾਵਰਾਂ ‘ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਸੈਟੇਲਾਈਟ ਰਾਹੀਂ ਸਿੱਧੀ ਇੰਟਰਨੈੱਟ ਸੇਵਾ ਮੁਹੱਈਆ ਕਰਵਾਉਣ ਦੀ ਯੋਜਨਾ ਹੈ। ਇਸ ਤਰ੍ਹਾਂ ਰਿਲਾਇੰਸ ਸੈਟੇਲਾਈਟ ਇੰਟਰਨੈੱਟ ਦੇ ਖੇਤਰ ਵਿੱਚ ਸਟਾਰਲਿੰਕ ਨਾਲ ਮੁਕਾਬਲਾ ਕਰਨ ਦੀ ਤਿਆਰੀ ਕਰ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments