HomeਖੇਡਾਂBCCI ਦਾ ਵੱਡਾ ਫੈਸਲਾ! ਵਾਨਖੇੜੇ ’ਚ ਖੇਡੇ ਜਾਣਗੇ WPL ਦੇ ਮੁਕਾਬਲੇ

BCCI ਦਾ ਵੱਡਾ ਫੈਸਲਾ! ਵਾਨਖੇੜੇ ’ਚ ਖੇਡੇ ਜਾਣਗੇ WPL ਦੇ ਮੁਕਾਬਲੇ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮਹਿਲਾ ਪ੍ਰੀਮੀਅਰ ਲੀਗ (WPL) ਦੇ ਆਉਣ ਵਾਲੇ ਸੀਜ਼ਨ ਦੇ ਮੈਚਾਂ ਦੇ ਵੈਨਿਊ ਵਿੱਚ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਹੁਣ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ਦੀ ਬਜਾਏ ਵਾਨਖੇੜੇ ਸਟੇਡੀਅਮ ਵਿੱਚ ਕਈ ਅਹਿਮ ਮੁਕਾਬਲੇ ਕਰਵਾਏ ਜਾਣਗੇ। ਇਸ ਵਿੱਚ ਐਲੀਮੀਨੇਟਰ ਅਤੇ ਫਾਈਨਲ ਵਰਗੇ ਵੱਡੇ ਮੈਚ ਵੀ ਸ਼ਾਮਲ ਹਨ।

BCCI ਵੱਲੋਂ ਜਾਰੀ ਬਿਆਨ ਮੁਤਾਬਕ ਇਹ ਫੈਸਲਾ ਕੌਮਾਂਤਰੀ ਕ੍ਰਿਕਟ ਕੌਂਸਲ (ICC) ਦੀ ਅਪੀਲ ਤੋਂ ਬਾਅਦ ਲਿਆ ਗਿਆ ਹੈ। ਹਾਲਾਂਕਿ, ਮੈਚਾਂ ਦੀਆਂ ਤਰੀਕਾਂ ਅਤੇ ਪੂਰੇ ਸ਼ਡਿਊਲ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

ICC ਦੀ ਅਪੀਲ ਤੋਂ ਬਾਅਦ ਬਦਲਿਆ ਵੈਨਿਊ

ਦਰਅਸਲ, ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ਨੂੰ 14 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਪਹਿਲੀ ਮਹਿਲਾ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਵੀ ਕਰਨੀ ਹੈ। ਅਜਿਹੇ ਵਿੱਚ WPL ਦੇ ਫਾਈਨਲ ਅਤੇ ਚੈਂਪੀਅਨਜ਼ ਟਰਾਫੀ ਦੇ ਸ਼ੁਰੂ ਹੋਣ ਵਿਚਕਾਰ ਬਹੁਤ ਘੱਟ ਸਮਾਂ ਰਹਿ ਜਾਂਦਾ।

ਇਸ ਕਾਰਨ ਮੈਦਾਨ ਦੀਆਂ ਪਿੱਚਾਂ ਨੂੰ ਦੁਬਾਰਾ ਖੇਡਣ ਦੇ ਯੋਗ ਬਣਾਉਣ ਅਤੇ ਉਨ੍ਹਾਂ ਦੀ ਹਾਲਤ ਸੁਧਾਰਨ ਲਈ ਲੋੜੀਂਦਾ ਸਮਾਂ ਨਹੀਂ ਮਿਲਣਾ ਸੀ। ਇਸੇ ਮੁਸ਼ਕਲ ਨੂੰ ਧਿਆਨ ਵਿੱਚ ਰੱਖਦਿਆਂ ICC ਨੇ BCCI ਨੂੰ ਵੈਨਿਊ ਬਦਲਣ ਦੀ ਅਪੀਲ ਕੀਤੀ ਸੀ। ਬੋਰਡ ਨੇ ਇਸ ਨੂੰ ਸਵੀਕਾਰ ਕਰਦਿਆਂ ਮੈਚਾਂ ਨੂੰ ਵਾਨਖੇੜੇ ਸਟੇਡੀਅਮ ਵਿੱਚ ਤਬਦੀਲ ਕਰ ਦਿੱਤਾ।

ਮੁੰਬਈ ਪੜਾਅ ਵਿੱਚ ਖੇਡੇ ਜਾਣਗੇ 11 ਮੁਕਾਬਲੇ

WPL ਦੇ ਨਵੇਂ ਸੀਜ਼ਨ ਦੀ ਸ਼ੁਰੂਆਤ 14 ਜਨਵਰੀ ਨੂੰ ਵਡੋਦਰਾ ਵਿੱਚ ਹੋਵੇਗੀ। ਇਸ ਤੋਂ ਬਾਅਦ ਟੂਰਨਾਮੈਂਟ ਦਾ ਮੁੰਬਈ ਪੜਾਅ ਸ਼ੁਰੂ ਹੋਵੇਗਾ, ਜਿਸ ਵਿੱਚ ਕੁੱਲ 11 ਮੈਚ ਖੇਡੇ ਜਾਣਗੇ।

ਮੁੰਬਈ ਪੜਾਅ ਦਾ ਪਹਿਲਾ ਮੁਕਾਬਲਾ 26 ਜਨਵਰੀ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਅਤੇ ਮੁੰਬਈ ਇੰਡੀਅਨਜ਼ (MI) ਵਿਚਕਾਰ ਹੋਵੇਗਾ। ਇਸ ਪੜਾਅ ਦੇ ਲੀਗ ਮੁਕਾਬਲੇ 3 ਫਰਵਰੀ ਤੱਕ ਚੱਲਣਗੇ।

5 ਫਰਵਰੀ ਨੂੰ ਐਲੀਮੀਨੇਟਰ, 7 ਨੂੰ ਫਾਈਨਲ

ਟੂਰਨਾਮੈਂਟ ਦਾ ਐਲੀਮੀਨੇਟਰ ਮੁਕਾਬਲਾ 5 ਫਰਵਰੀ ਨੂੰ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ, ਜਦਕਿ ਖ਼ਿਤਾਬੀ ਫਾਈਨਲ ਮੈਚ 7 ਫਰਵਰੀ ਨੂੰ ਹੋਵੇਗਾ। ਇਸ ਤਰ੍ਹਾਂ ਵਾਨਖੇੜੇ ਸਟੇਡੀਅਮ ਨੂੰ ਮਹਿਲਾ ਪ੍ਰੀਮੀਅਰ ਲੀਗ ਦੇ ਦੋ ਸਭ ਤੋਂ ਅਹਿਮ ਮੁਕਾਬਲਿਆਂ ਦੀ ਮੇਜ਼ਬਾਨੀ ਮਿਲ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments