Homeਟੈਕਨੋਲੌਜੀਮਸਕ ਦੇ ਸਟਾਰਸ਼ਿਪ ਨੇ ਰਚਿਆ ਇਤਿਹਾਸ

ਮਸਕ ਦੇ ਸਟਾਰਸ਼ਿਪ ਨੇ ਰਚਿਆ ਇਤਿਹਾਸ

ਕੇਪ ਕੈਨਾਵੇਰਲ: ਐਲੋਨ ਮਸਕ ਦੀ ਸਪੇਸ ਕੰਪਨੀ ਸਪੇਸਐਕਸ ਦੇ ਸਭ ਤੋਂ ਤਾਕਤਵਰ ਰਾਕੇਟ ‘ਸਟਾਰਸ਼ਿਪ 15’ ਨੇ ਪੁਲਾੜ ਖੇਤਰ ਵਿੱਚ ਇੱਕ ਨਵਾਂ ਇਤਿਹਾਸ ਰਚਿਆ ਹੈ। 14 ਨਵੰਬਰ ਨੂੰ ਸਟਾਰਬੇਸ ਤੋਂ ਉਡਾਣ ਭਰਨ ਤੋਂ ਬਾਅਦ ਇਹ ਰਾਕੇਟ ਧਰਤੀ ਦੀ ਵਿੱਚ ਪਹੁੰਚਿਆ ਅਤੇ 26 ਸਟਾਰਲਿੰਕ V3 ਸੈਟੇਲਾਈਟ ਤਾਇਨਾਤ ਕੀਤੇ। ਇਸ ਤੋਂ ਬਾਅਦ ਰਾਕੇਟ ਨੇ ਧਰਤੀ ਦੇ 14 ਚੱਕਰ ਲਗਾਏ ਅਤੇ ਲਗਭਗ 22 ਘੰਟੇ ਪੁਲਾੜ ਵਿੱਚ ਬਿਤਾਏ।

15 ਨਵੰਬਰ ਨੂੰ ਵਾਪਸੀ ਦੌਰਾਨ ਸਟਾਰਸ਼ਿਪ ਨੂੰ ਉਸੇ ਲਾਂਚਿੰਗ ਟਾਵਰ ‘ਤੇ ਉਤਾਰਿਆ ਗਿਆ, ਜਿੱਥੋਂ ਇਸ ਨੇ ਉਡਾਣ ਭਰੀ ਸੀ। ਇਸ ਦੌਰਾਨ ਟਾਵਰ ‘ਤੇ ਲੱਗੇ ਦੋ ਵੱਡੇ ਰੋਬੋਟਿਕ ਬਾਹਾਂ, ਜਿਨ੍ਹਾਂ ਨੂੰ ‘ਚੌਪਸਟਿਕ ਆਰਮਜ਼’ ਕਿਹਾ ਜਾਂਦਾ ਹੈ, ਨੇ ਰਾਕੇਟ ਨੂੰ ਹਵਾ ਵਿੱਚ ਹੀ ਫੜ ਲਿਆ। ਇਹ ਪਹਿਲੀ ਵਾਰ ਹੈ ਜਦੋਂ ਪੁਲਾੜ ਤੋਂ ਵਾਪਸ ਆਏ ਰਾਕੇਟ ਨੂੰ ਇਸ ਤਰੀਕੇ ਨਾਲ ਉਸੇ ਲਾਂਚਿੰਗ ਬੇਸ ‘ਤੇ ਫੜਿਆ ਗਿਆ।

ਇਸ ਮਿਸ਼ਨ ਦੀ ਖ਼ਾਸ ਗੱਲ ਇਹ ਰਹੀ ਕਿ ਰਾਕੇਟ ਨੇ ਲਾਂਚਿੰਗ ਤੋਂ ਲੈ ਕੇ ਪੁਲਾੜ ਵਿੱਚ ਜਾਣ ਅਤੇ ਮੁੜ ਉਸੇ ਸਥਾਨ ‘ਤੇ ਵਾਪਸ ਆਉਣ ਤੱਕ ਦਾ ਸਫ਼ਰ ਪੂਰਾ ਕੀਤਾ। ਰਿਪੋਰਟ ਮੁਤਾਬਕ, ਸਟਾਰਸ਼ਿਪ ਦੀ ਸੁਰੱਖਿਅਤ ਵਾਪਸੀ ਇਸ ਮਿਸ਼ਨ ਦਾ ਸਭ ਤੋਂ ਚੁਣੌਤੀਪੂਰਨ ਹਿੱਸਾ ਸੀ।

ਹਾਲਾਂਕਿ, ਬੂਸਟਰ ਦੇ ਫਟਣ ਕਾਰਨ ਦੋਹਰੇ ਕੈਚ ਦੀ ਯੋਜਨਾ ਸਫਲ ਨਹੀਂ ਹੋ ਸਕੀ। ਸਪੇਸਐਕਸ ਦਾ ਟੀਚਾ ਰਾਕੇਟ ਲਾਂਚ ਦੀ ਲਾਗਤ ਘਟਾ ਕੇ 100 ਤੋਂ 200 ਡਾਲਰ ਪ੍ਰਤੀ ਕਿਲੋਗ੍ਰਾਮ ਤੱਕ ਲਿਆਉਣਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments