Homeਪੰਜਾਬਹਾਦਸਾਗ੍ਰਸਤ ਟੋਯੋਟਾ ਕਾਰ 'ਚੋਂ ਮਿਲੀ ਸ਼ਰਾਬ ਦੀ ਖੇਪ

ਹਾਦਸਾਗ੍ਰਸਤ ਟੋਯੋਟਾ ਕਾਰ ‘ਚੋਂ ਮਿਲੀ ਸ਼ਰਾਬ ਦੀ ਖੇਪ

ਮੋਗਾ: ਧਰਮਕੋਟ ਇਲਾਕੇ ਵਿੱਚ ਸੜਕ ਹਾਦਸੇ ਤੋਂ ਬਾਅਦ ਹਾਦਸਾਗ੍ਰਸਤ ਕਾਰ ਦੀ ਜਾਂਚ ਦੌਰਾਨ ਪੁਲਿਸ ਨੂੰ ਸ਼ਰਾਬ ਦੀ ਵੱਡੀ ਖੇਪ ਬਰਾਮਦ ਹੋਈ ਹੈ। ਕਾਰ ਵਿੱਚ ਵੱਖ-ਵੱਖ ਬ੍ਰਾਂਡਾਂ ਦੀ ਅੰਗਰੇਜ਼ੀ ਸ਼ਰਾਬ ਅਤੇ ਬੀਅਰ ਰੱਖੀ ਹੋਈ ਸੀ। ਪੁਲਿਸ ਨੇ ਕੁੱਲ 8 ਪੇਟੀਆਂ ਵਿੱਚੋਂ ਸ਼ਰਾਬ ਦੀਆਂ 96 ਬੋਤਲਾਂ ਅਤੇ ਬੀਅਰ ਦੀਆਂ 19 ਬੋਤਲਾਂ ਬਰਾਮਦ ਕਰਕੇ ਹਰਿਆਣਾ ਨੰਬਰ ਦੀ ਟੋਯੋਟਾ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਨੇ ਇਸ ਸਬੰਧੀ ਐਕਸਾਈਜ਼ ਐਕਟ ਅਤੇ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਏ.ਐੱਸ.ਆਈ. ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਪੁਲਿਸ ਚੌਕੀ ਕਿਸ਼ਨਪੁਰਾ ਕਲਾਂ ਨੂੰ ਸੂਚਨਾ ਮਿਲੀ ਕਿ ਪਿੰਡ ਇੰਦਰਗੜ੍ਹ ਦੇ ਨਸੀਰਵਾਲਾ ਰੋਡ ‘ਤੇ ਇੱਕ ਟੋਯੋਟਾ ਕਾਰ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਈ ਹੈ। ਕਾਰ ਪਿੰਡ ਇੰਦਰਗੜ੍ਹ ਵਾਸੀ ਜਗਦੀਪ ਸਿੰਘ ਪੁੱਤਰ ਬਲਦੇਵ ਸਿੰਘ ਦੇ ਘਰ ਦੇ ਸਾਹਮਣੇ ਬਿਜਲੀ ਦੇ ਖੰਭੇ ਨਾਲ ਟਕਰਾਈ ਸੀ।

ਸੂਚਨਾ ਮਿਲਣ ‘ਤੇ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਅਤੇ ਹਾਦਸਾਗ੍ਰਸਤ ਕਾਰ ਦੀ ਜਾਂਚ ਕੀਤੀ। ਕਾਰ ਦਾ ਨੰਬਰ HR26BQ5663 ਸੀ। ਜਦੋਂ ਪੁਲਿਸ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਵੱਖ-ਵੱਖ ਬ੍ਰਾਂਡਾਂ ਦੀ ਅੰਗਰੇਜ਼ੀ ਸ਼ਰਾਬ ਅਤੇ ਬੀਅਰ ਦੀਆਂ ਪੇਟੀਆਂ ਬਰਾਮਦ ਹੋਈਆਂ।

ਪੁਲਿਸ ਅਨੁਸਾਰ, ਬਰਾਮਦ ਕੀਤੀ ਗਈ ਸ਼ਰਾਬ ਵਿੱਚ ਰਾਇਲ ਸਟੈਗ, ਇੰਪੀਰੀਅਲ ਬਲੂ, ਟੀਚਰਜ਼ ਸਕੌਚ, ਗ੍ਰੈਂਡ ਅਫੇਅਰ, 100 ਪਾਈਪਰ ਸਕੌਚ ਅਤੇ ਐਕਸਕਲੇਮੇਸ਼ਨ ਵਿਸਕੀ ਸ਼ਾਮਲ ਹਨ। ਇਨ੍ਹਾਂ ਵਿੱਚ ਹਰੇਕ ਬ੍ਰਾਂਡ ਦੀਆਂ ਪੇਟੀਆਂ ਵਿੱਚ 750 ਐੱਮਐੱਲ ਦੀਆਂ ਬੋਤਲਾਂ ਸਨ। ਇਸ ਤੋਂ ਇਲਾਵਾ ਹਰਿਆਣਾ ਬ੍ਰਾਂਡ ਦੀ ਬੀਅਰ ਵੀ ਬਰਾਮਦ ਹੋਈ। ਕੁੱਲ ਮਿਲਾ ਕੇ ਪੁਲਿਸ ਨੇ ਸ਼ਰਾਬ ਦੀਆਂ 96 ਬੋਤਲਾਂ ਅਤੇ ਬੀਅਰ ਦੀਆਂ 19 ਬੋਤਲਾਂ ਆਪਣੇ ਕਬਜ਼ੇ ਵਿੱਚ ਲਈਆਂ ਹਨ।

ਪੁਲਿਸ ਨੇ ਸ਼ਰਾਬ ਅਤੇ ਹਾਦਸਾਗ੍ਰਸਤ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਥਾਣਾ ਧਰਮਕੋਟ ਵਿੱਚ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਏਐੱਸਆਈ ਬਲਵਿੰਦਰ ਸਿੰਘ ਕਰ ਰਹੇ ਹਨ। ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਸ਼ਰਾਬ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਨੂੰ ਕਿੱਥੇ ਪਹੁੰਚਾਇਆ ਜਾਣਾ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments