Homeਹੈਲਥਦੁਨੀਆ ਦੇ 50 ਪ੍ਰਦੂਸ਼ਿਤ ਸ਼ਹਿਰਾਂ 'ਚੋਂ 49 ਭਾਰਤ ਦੇ, AQI ਗੰਭੀਰ ਪੱਧਰ...

ਦੁਨੀਆ ਦੇ 50 ਪ੍ਰਦੂਸ਼ਿਤ ਸ਼ਹਿਰਾਂ ‘ਚੋਂ 49 ਭਾਰਤ ਦੇ, AQI ਗੰਭੀਰ ਪੱਧਰ ’ਤੇ

ਨਵੀਂ ਦਿੱਲੀ: ਦੀਵਾਲੀ ਤੋਂ ਬਾਅਦ ਭਾਰਤ ਦੇ ਕਈ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਗੰਭੀਰ ਪੱਧਰ ’ਤੇ ਪਹੁੰਚ ਗਿਆ ਹੈ। AQI.in ਦੇ ਅੰਕੜਿਆਂ ਮੁਤਾਬਕ, ਦੁਨੀਆ ਦੇ 50 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚੋਂ 49 ਭਾਰਤ ਦੇ ਸਨ। ਇਸ ਸੂਚੀ ਵਿੱਚ ਰਾਜਸਥਾਨ ਦਾ ਸ਼੍ਰੀਗੰਗਾਨਗਰ 821 AQI ਨਾਲ ਪਹਿਲੇ ਸਥਾਨ ’ਤੇ ਦਰਜ ਕੀਤਾ ਗਿਆ। ਪਾਕਿਸਤਾਨ ਦਾ ਲਾਹੌਰ 430 AQI ਨਾਲ 14ਵੇਂ ਸਥਾਨ ’ਤੇ ਇਕਲੌਤਾ ਗੈਰ-ਭਾਰਤੀ ਸ਼ਹਿਰ ਸੀ।

ਰਾਜਧਾਨੀ ਦਿੱਲੀ ਵਿੱਚ ਵੀ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਰਹੀ। ਮੰਗਲਵਾਰ ਸਵੇਰੇ 6 ਵਜੇ ਚਾਂਦਨੀ ਚੌਕ ਵਿੱਚ AQI 400 ਤੋਂ ਪਾਰ ਹੋ ਗਿਆ, ਜਦਕਿ ਸ਼ਹਿਰ ਦੇ ਕਈ ਹੋਰ ਇਲਾਕਿਆਂ ਵਿੱਚ ਇਹ 300 ਤੋਂ ਉੱਪਰ ਦਰਜ ਕੀਤਾ ਗਿਆ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ, ਉਜੈਨ ਅਤੇ ਹਰਿਆਣਾ ਦੇ ਬਹਾਦਰਗੜ੍ਹ ਵਿੱਚ ਵੀ AQI 400 ਤੋਂ ਵੱਧ ਰਿਹਾ।

ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਵੀ ਪ੍ਰਦੂਸ਼ਣ ਵਧਿਆ। ਨੋਇਡਾ ਵਿੱਚ AQI 332, ਬੁਲੰਦਸ਼ਹਿਰ ਵਿੱਚ 331 ਅਤੇ ਗਾਜ਼ੀਆਬਾਦ ਵਿੱਚ 324 ਦਰਜ ਕੀਤਾ ਗਿਆ। ਇਸ ਦੌਰਾਨ ਮੱਧ ਪ੍ਰਦੇਸ਼ ਵਿੱਚ ਰਾਤ ਦਾ ਤਾਪਮਾਨ 11 ਡਿਗਰੀ ਸੈਲਸੀਅਸ ਅਤੇ ਉੱਤਰ ਪ੍ਰਦੇਸ਼ ਵਿੱਚ 15 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ।

AQI ਦੇ 201 ਤੋਂ 300 ਵਿਚਕਾਰ ਹੋਣ ਨੂੰ ਮਾੜਾ, 301 ਤੋਂ 400 ਨੂੰ ਬਹੁਤ ਮਾੜਾ ਅਤੇ 401 ਤੋਂ 500 ਨੂੰ ਗੰਭੀਰ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਗੰਭੀਰ ਪ੍ਰਦੂਸ਼ਣ ਸਿਹਤਮੰਦ ਲੋਕਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਅਤੇ ਸਾਹ ਸਬੰਧੀ ਸਮੱਸਿਆਵਾਂ ਦਾ ਖ਼ਤਰਾ ਵਧਾ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments