Homeਟੈਕਨੋਲੌਜੀਸਾਈਬਰ ਠੱਗਾਂ ਨੇ ਮੋਬਾਇਲ ਹੈਕ ਕਰ ਠੱਗੇ 1.39 ਲੱਖ ਰੁਪਏ

ਸਾਈਬਰ ਠੱਗਾਂ ਨੇ ਮੋਬਾਇਲ ਹੈਕ ਕਰ ਠੱਗੇ 1.39 ਲੱਖ ਰੁਪਏ

ਹੁਸ਼ਿਆਰਪੁਰ : ਸਾਈਬਰ ਠੱਗਾਂ ਵੱਲੋਂ ਨਿੱਤ ਨਵੇਂ ਹੱਥਕੰਡੇ ਅਪਣਾ ਕੇ ਭੋਲੇ-ਭਾਲੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ। ਥਾਣਾ ਸਾਈਬਰ ਕ੍ਰਾਈਮ ਦੀ ਪੁਲਿਸ ਨੇ ਇਕ ਅਧਿਆਪਕ ਅਤੇ ਇਕ ਕਾਰੀਗਰ ਤੋਂ ਆਨਲਾਈਨ 1,39,887 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ‘ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਸ਼ੇਖ ਫ਼ਿਰੋਜ਼ ਪੁੱਤਰ ਤਾਹਿਰ ਸ਼ੇਖ (ਵਾਸੀ ਨਾਕਾ ਟੋਲਾ, ਪੱਛਮੀ ਚੰਪਾਰਨ ਜ਼ਿਲ੍ਹਾ ਬਿਹਾਰ ਹਾਲ ਵਾਸੀ ਕੰਠਾ ਮੁਹੱਲਾ ਦਸੂਹਾ) ਨੇ ਦੱਸਿਆ ਕਿ ਉਹ ਦਸੂਹਾ ਵਿਖੇ ਪੀ.ਓ.ਪੀ. ਦਾ ਕੰਮ ਕਰਦਾ ਹੈ । 4 ਨਵੰਬਰ ਨੂੰ ਸ਼ਾਮ 6 ਤੋਂ 6:30 ਵਜੇ ਦੇ ਵਿਚਕਾਰ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦਾ ਮੋਬਾਈਲ ਫ਼ੋਨ ਹੈਕ ਕਰਕੇ ਉਸ ਦੇ ਬੈਂਕ ਆਫ਼ ਬੜੌਦਾ ਖਾਤੇ ਵਿੱਚੋਂ 1,39,887 ਰੁਪਏ ਦੀ ਆਨਲਾਈਨ ਠੱਗੀ ਮਾਰ ਲਈ।

ਬੈਂਕ ਤੋਂ ਸੁਨੇਹਾ ਮਿਲਣ ਤੋਂ ਬਾਅਦ ਉਸ ਨੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਕ ਹੋਰ ਮਾਮਲੇ ‘ਚ ਸਾਈਬਰ ਕ੍ਰਾਈਮ ਪੁਲਿਸ ਨੇ 5,10,000 ਰੁਪਏ ਦੀ ਆਨਲਾਈਨ ਧੋਖਾਧੜੀ ਕਰਨ ਦੇ ਦੋਸ਼ ‘ਚ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜਸਵਿੰਦਰ ਕੌਰ ਪਤਨੀ ਕੁਲਵਿੰਦਰ ਸਿੰਘ (ਵਾਸੀ ਧੂਤਕਲਾਂ, ਥਾਣਾ ਸਦਰ ਹਰਿਆਣਾ) ਨੇ ਦੱਸਿਆ ਕਿ ਉਹ ਸਰਕਾਰੀ ਐਲੀਮੈਂਟਰੀ ਸਕੂਲ ਰਾਣਾ ਵਿੱਚ ਅਧਿਆਪਕਾ ਹੈ।

4 ਨਵੰਬਰ ਨੂੰ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦਾ ਲੜਕਾ ਗੁਰਿੰਦਰ ਸਿੰਘ ਕੈਨੇਡਾ ਵਿੱਚ ਐਕਸੀਡੈਂਟ ਹੋ ਗਿਆ ਹੈ ਅਤੇ ਜੇਲ੍ਹ ਵਿੱਚ ਹੈ। ਉਸ ਨੇ ਆਪਣੇ ਆਪ ਨੂੰ ਵਕੀਲ ਵਜੋਂ ਪੇਸ਼ ਕੀਤਾ ਅਤੇ ਲੜਕੇ ਨੂੰ ਕੇਸ ਵਿੱਚੋਂ ਬਾਹਰ ਕੱਢਣ ਲਈ 5,00,000 ਰੁਪਏ ਦੀ ਮੰਗ ਕੀਤੀ। ਜਿਸ ‘ਤੇ ਉਸ ਨੇ ਆਪਣੇ ਅਤੇ ਸਾਥੀ ਅਧਿਆਪਕਾਂ ਦੇ ਖਾਤਿਆਂ ‘ਚੋਂ ਕੁੱਲ 5,10,000 ਰੁਪਏ ਵੱਖ-ਵੱਖ ਸਕੈਨਰਾਂ ਅਤੇ NEFT ਰਾਹੀਂ ਟਰਾਂਸਫਰ ਕਰ ਦਿੱਤੇ। ਬਾਅਦ ‘ਚ ਬੇਟੇ ਨਾਲ ਗੱਲ ਕਰਨ ‘ਤੇ ਪਤਾ ਲੱਗਾ ਕਿ ਉਸ ਦਾ ਕੋਈ ਹਾਦਸਾ ਨਹੀਂ ਹੋਇਆ ਅਤੇ ਉਸ ਨਾਲ ਆਨਲਾਈਨ ਠੱਗੀ ਹੋਈ ਹੈ। ਉਸ ਨੇ ਆਨਲਾਈਨ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments