Sports News : ਐੱਫ.ਆਈ.ਐੱਚ. ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ ਹੁਣ ਭਾਰਤ ਵਿੱਚ ਹੋਣ ਜਾ ਰਿਹਾ ਹੈ। ਇਹ ਟੂਰਨਾਮੈਂਟ ਤਮਿਲਨਾਡੂ ਵਿੱਚ ਕਰਵਾਇਆ ਜਾਵੇਗਾ। ਪਹਿਲੀ ਵਾਰ ਇਸ ਟੂਰਨਾਮੈਂਟ ਵਿੱਚ 24 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਵਿੱਚ ਪਾਕਿਸਤਾਨ ਦੀ ਟੀਮ ਵੀ ਸ਼ਾਮਲ ਹੈ। ਹੁਣ ਜਦੋਂ ਕਿ ਪਹਿਲਗਾਮ ਆਤੰਕਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧਿਆ ਹੈ, ਤਾਂ ਇਹ ਪਹਿਲੀ ਵਾਰ ਹੋਵੇਗਾ ਕਿ ਪਾਕਿਸਤਾਨ ਦੀ ਕੋਈ ਟੀਮ ਭਾਰਤ ਦਾ ਦੌਰਾ ਕਰ ਸਕਦੀ ਹੈ।
ਇਸ ਤੋਂ ਵੀ ਜ਼ਿਆਦਾ ਦਿਲਚਸਪ ਗੱਲ ਇਹ ਹੈ ਕਿ ਭਾਰਤ ਅਤੇ ਪਾਕਿਸਤਾਨ ਨੂੰ ਇੱਕੋ ਪੂਲ ਵਿੱਚ ਰੱਖਿਆ ਗਿਆ ਹੈ। 24 ਟੀਮਾਂ ਨੂੰ ਕੁੱਲ 6 ਪੂਲਾਂ ਵਿੱਚ ਵੰਡਿਆ ਗਿਆ ਹੈ। ਹੁਣ ਇੱਕ ਵਾਰੀ ਫਿਰ ਫੈਂਸ ਨੂੰ ਖੇਡ ਦੇ ਮੈਦਾਨ ਵਿੱਚ ਭਾਰਤ-ਪਾਕਿਸਤਾਨ ਦੀ ਟਕਰ ਦੇਖਣ ਨੂੰ ਮਿਲ ਸਕਦੀ ਹੈ।
ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ ਲਈ 6 ਪੂਲ ਬਣਾਏ ਗਏ ਹਨ। ਪੂਲ ਏ ਵਿੱਚ ਇਹ ਟੀਮਾਂ ਸ਼ਾਮਲ ਹਨ:
ਪੂਲ A – ਦੱਖਣੀ ਅਫਰੀਕਾ, ਆਇਰਲੈਂਡ, ਕੈਨੇਡਾ ਅਤੇ ਜਰਮਨੀ।
ਪੂਲ B – ਭਾਰਤ, ਪਾਕਿਸਤਾਨ, ਸਵਿਟਜ਼ਰਲੈਂਡ ਅਤੇ ਚਿਲੀ
ਪੂਲ C – ਨਿਊਜ਼ੀਲੈਂਡ, ਜਾਪਾਨ, ਚੀਨ, ਅਰਜਨਟੀਨਾ
ਪੂਲ D – ਨਾਮੀਬੀਆ, ਸਪੇਨ, ਮਿਸਰ, ਬੈਲਜੀਅਮ
ਪੂਲ E – ਇੰਗਲੈਂਡ, ਨੀਦਰਲੈਂਡ, ਆਸਟਰੇਲੀਆ, ਮਲੇਸ਼ੀਆ
ਪੂਲ F – ਆਸਟਰੇਲੀਆ, ਬੰਗਲਾਦੇਸ਼, ਫਰਾਂਸ, ਕੋਰੀਆ
ਐੱਫ.ਆਈ.ਐੱਚ. ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ 2025 ਭਾਰਤ ਵਿੱਚ 28 ਨਵੰਬਰ ਤੋਂ 10 ਦਸੰਬਰ ਤੱਕ ਖੇਡਿਆ ਜਾਵੇਗਾ।











