Homeਹਰਿਆਣਾਹਰਿਆਣਾ 'ਚ ਰਿਸ਼ਵਤ ਲੈਂਦਿਆਂ ਬਿਜਲੀ ਨਿਗਮ ਦਾ ਜੇ.ਈ. ਗ੍ਰਿਫ਼ਤਾਰ

ਹਰਿਆਣਾ ‘ਚ ਰਿਸ਼ਵਤ ਲੈਂਦਿਆਂ ਬਿਜਲੀ ਨਿਗਮ ਦਾ ਜੇ.ਈ. ਗ੍ਰਿਫ਼ਤਾਰ

ਕਰਨਾਲ: ਹਰਿਆਣਾ ਵਿੱਚ ਏ.ਸੀ.ਬੀ. (ਭ੍ਰਿਸ਼ਟਾਚਾਰ ਰੋਕੂ ਬਿਊਰੋ) ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਜੁੰਡਲਾ ਦਫ਼ਤਰ ਵਿੱਚ ਤਾਇਨਾਤ ਜੂਨੀਅਰ ਇੰਜੀਨੀਅਰ ਹਰਦੀਪ ਸਿੰਘ, ਵਾਸੀ ਕੈਥਲ ਨੂੰ 4,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।

ਸ਼ਿਕਾਇਤਕਰਤਾ ਨੇ ਟਰਾਂਸਫਾਰਮਰ ਬਦਲਵਾਉਣ ਲਈ ਐੱਸ.ਡੀ.ਓ. ਆਪ੍ਰੇਸ਼ਨ, ਯੂ.ਐੱਚ.ਬੀ.ਵੀ.ਐੱਨ. ਜੁੰਡਲਾ ਦਫ਼ਤਰ ਵਿੱਚ ਅਰਜ਼ੀ ਦਿੱਤੀ ਸੀ। ਦੋਸ਼ ਹੈ ਕਿ ਉਕਤ ਜੇ.ਈ. ਹਰਦੀਪ ਸਿੰਘ ਨੇ ਟਰਾਂਸਫਾਰਮਰ ਬਦਲਣ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ।

ਸ਼ਿਕਾਇਤ ਵਿੱਚ ਦਰਜ ਤੱਥਾਂ ਦੀ ਜਾਂਚ ਕਰਨ ਤੋਂ ਬਾਅਦ ਏ.ਸੀ.ਬੀ. ਯੂਨਿਟ ਕਰਨਾਲ ਦੀ ਟੀਮ ਨੇ ਜੇ.ਈ. ਨੂੰ ਰਿਸ਼ਵਤ ਦੀ ਰਕਮ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ। ਰਿਸ਼ਵਤ ਦੀ ਪੂਰੀ ਰਕਮ ਮੌਕੇ ਤੋਂ ਬਰਾਮਦ ਕਰ ਲਈ ਗਈ ਹੈ।

ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਅਤੇ ਕਾਨੂੰਨੀ ਕਾਰਵਾਈ ਨਿਯਮਾਂ ਅਨੁਸਾਰ ਜਾਰੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments