Homeਦੇਸ਼ਬਵਾਨਾ ਉਦਯੋਗਿਕ ਖੇਤਰ 'ਚ ਫੈਕਟਰੀ 'ਚ ਲੱਗੀ ਅੱਗ, ਅੱਗ ਬੁਝਾਉਣ ਲਈ ਭੇਜੇ...

ਬਵਾਨਾ ਉਦਯੋਗਿਕ ਖੇਤਰ ‘ਚ ਫੈਕਟਰੀ ‘ਚ ਲੱਗੀ ਅੱਗ, ਅੱਗ ਬੁਝਾਉਣ ਲਈ ਭੇਜੇ 16 ਫਾਇਰ ਟੈਂਡਰ

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ (The National Capital) ਦੇ ਬਵਾਨਾ ਉਦਯੋਗਿਕ ਖੇਤਰ (The Bawana Industrial Area) ‘ਚ ਅੱਜ ਇਕ ਫੈਕਟਰੀ ‘ਚ ਅੱਗ ਲੱਗ ਗਈ । ਦਿੱਲੀ ਫਾਇਰ ਸਰਵਿਸ (ਡੀ.ਐੱਫ.ਐੱਸ.) ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਧਿਕਾਰੀ ਨੇ ਦੱਸਿਆ, ”ਸਾਨੂੰ ਸਵੇਰੇ 9.20 ਵਜੇ ਬਵਾਨਾ ਇੰਡਸਟਰੀਅਲ ਏਰੀਆ ਦੇ ਸੈਕਟਰ-3 ਸਥਿਤ ਇਕ ਫੈਕਟਰੀ ‘ਚ ਅੱਗ ਲੱਗਣ ਦੀ ਸੂਚਨਾ ਮਿਲੀ।

ਅੱਗ ਬੁਝਾਉਣ ਲਈ ਕੁੱਲ 16 ਫਾਇਰ ਟੈਂਡਰ ਭੇਜੇ ਗਏ ਸਨ।’ ਡੀ.ਐਫ.ਐਸ. ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਉਣ ਵਾਲੇ ਅਜੇ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਗ ਨਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments