Homeਪੰਜਾਬਬਰਨਾਲਾ ਪੁਲਿਸ ਨੇ ਲੱਖਾ ਸਿਧਾਣਾ ਨੂੰ ਕੀਤਾ ਗ੍ਰਿਫ਼ਤਾਰ

ਬਰਨਾਲਾ ਪੁਲਿਸ ਨੇ ਲੱਖਾ ਸਿਧਾਣਾ ਨੂੰ ਕੀਤਾ ਗ੍ਰਿਫ਼ਤਾਰ

ਬਰਨਾਲਾ : ਬਰਨਾਲਾ ਦੇ ਹੰਡਿਆਇਆ ਇਲਾਕੇ ਵਿੱਚ ਬੀਤੀ ਰਾਤ ਨੂੰ ਪੰਜਾਬ ਦੇ ਵੱਖ-ਵੱਖ ਮੁੱਦਿਆਂ ਲਈ ਮਸ਼ਹੂਰ ਸਮਾਜ ਸੇਵੀ ਲੱਖਾ ਸਿਧਾਣਾ ਅਤੇ ਬਰਨਾਲਾ ਦੇ ਦੋ ਪੁਲਿਸ ਮੁਲਾਜ਼ਮਾਂ ਵਿਚਕਾਰ ਰੋਡ ਰੇਜ ਦੀ ਤਕਰਾਰ ਨੇ ਗੰਭੀਰ ਰੂਪ ਲੈ ਲਿਆ। ਇਹ ਝਗੜਾ ਪੁਲਿਸ ਚੌਕੀ ਤੱਕ ਪਹੁੰਚ ਗਿਆ, ਜਿਸ ਤੋਂ ਬਾਅਦ ਲੱਖਾ ਸਿਧਾਣਾ ਨੇ ਪੁਲਿਸ ਮੁਲਾਜ਼ਮਾਂ ‘ਤੇ ਸ਼ਰਾਬੀ ਹੋਣ ਦੇ ਗੰਭੀਰ ਦੋਸ਼ ਲਗਾਏ, ਜਦੋਂ ਕਿ ਪੁਲਿਸ ਨੇ ਲੱਖਾ ਸਿਧਾਣਾ ਅਤੇ ਉਸਦੇ ਸਾਥੀ ਆਕਾਸ਼ਦੀਪ ਨੂੰ ਧਾਰਾ 107/151 ਦੇ ਤਹਿਤ ਗ੍ਰਿਫ਼ਤਾਰ ਕਰ ਲਿਆ।

ਇਸ ਘਟਨਾ ਤੋਂ ਬਾਅਦ, ਜਦੋਂ ਲੱਖਾ ਸਿਧਾਣਾ ਨੇ ਆਪਣੇ ਫੇਸਬੁੱਕ ਪੇਜ ‘ਤੇ ਲਾਈਵ ਹੋ ਕੇ ਬਰਨਾਲਾ ਪੁਲਿਸ ਮੁਲਾਜ਼ਮਾਂ ‘ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ, ਤਾਂ ਬਰਨਾਲਾ ਪੁਲਿਸ ਨੇ ਪੁਲਿਸ ਚੌਕੀ ਹੰਡਿਆਇਆ ਵਿਖੇ ਲੱਖਾ ਸਿਧਾਣਾ ਵਿਰੁੱਧ ਧਾਰਾ 107/151 ਦੇ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ।

ਡੀ.ਐਸ.ਪੀ ਸਤਬੀਰ ਸਿੰਘ ਬੈਂਸ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦੇਣ ਲਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਡੀ.ਐਸ.ਪੀ ਬੈਂਸ ਨੇ ਦੱਸਿਆ ਕਿ ਬੀਤੀ ਰਾਤ ਕਰੀਬ 8:30 ਵਜੇ ਲੱਖਾ ਸਿਧਾਣਾ ਆਪਣੇ ਸਾਥੀ ਆਕਾਸ਼ਦੀਪ ਅਤੇ ਦੋ ਗੰਨਮੈਨਾਂ ਨਾਲ ਪਟਿਆਲਾ ਤੋਂ ਇੱਕ ਖਰੀਦਦਾਰ ਦੀ ਕਾਰ ਵਿੱਚ ਵਾਪਸ ਆ ਰਿਹਾ ਸੀ। ਜਦੋਂ ਉਹ ਹੰਡਿਆਇਆ ਟੀ-ਪੁਆਇੰਟ ਪਾਰ ਕਰਕੇ ਮੁੱਖ ਸੜਕ ‘ਤੇ ਜਾ ਰਹੇ ਸਨ, ਤਾਂ ਉਸੇ ਸਮੇਂ ਸਾਡੇ ਦੋ ਪੁਲਿਸ ਕਰਮਚਾਰੀ, ਇੱਕ ਸੁਰਜੀਤ ਸਿੰਘ ਜੋ ਕਿ ਥਾਣਾ ਟੱਲੇਵਾਲ ਵਿੱਚ ਤਾਇਨਾਤ ਹੈ, ਅਤੇ ਦੂਜਾ, ਹੰਡਿਆਇਆ ਚੌਕੀ ਦਾ ਹੈੱਡ ਕਲਰਕ ਧਰਮਿੰਦਰ ਸਿੰਘ, ਇੱਕ ਹੋਰ ਪੁਲਿਸ ਕਰਮਚਾਰੀ ਦੀ ਰਿਟਾਇਰਮੈਂਟ ਪਾਰਟੀ ਤੋਂ ਵਾਪਸ ਆ ਰਹੇ ਸਨ ਅਤੇ ਹੰਡਿਆਇਆ ਚੌਕੀ ਵੱਲ ਜਾ ਰਹੇ ਸਨ।

ਡੀ.ਐਸ.ਪੀ ਬੈਂਸ ਦੇ ਅਨੁਸਾਰ, ਗੱਡੀ ਨੂੰ ਓਵਰਟੇਕ ਕਰਨ ਨੂੰ ਲੈ ਕੇ ਉਨ੍ਹਾਂ ਵਿਚਕਾਰ ਰੋਡ ਰੇਜ ਵਰਗੀ ਲੜਾਈ ਹੋਈ। ਪੁਲਿਸ ਵਾਲਿਆਂ ਨੇ ਲੱਖਾ ਸਿਧਾਣਾ ਦੀ ਗੱਡੀ ਨੂੰ ਓਵਰਟੇਕ ਕੀਤਾ ਅਤੇ ਹੰਡਿਆਇਆ ਚੌਕੀ ਵੱਲ ਚਲੇ ਗਏ। ਲੱਖਾ ਸਿਧਾਣਾ ਅਤੇ ਉਸਦੇ ਸਾਥੀਆਂ ਨੂੰ ਲੱਗਾ ਕਿ ਕੋਈ ਉਨ੍ਹਾਂ ‘ਤੇ ਹਮਲਾ ਕਰਨ ਆਇਆ ਹੈ ਅਤੇ ਉਹ ਵੀ ਹੰਡਿਆਇਆ ਚੌਕੀ ਵੱਲ ਚਲੇ ਗਏ।

ਪੁਲਿਸ ਚੌਕੀ ਪਹੁੰਚਣ ਤੋਂ ਬਾਅਦ ਲੱਖਾ ਸਿਧਾਣਾ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਡੀ.ਐਸ.ਪੀ ਬੈਂਸ ਨੇ ਦੱਸਿਆ ਕਿ ਇਸ ਦੌਰਾਨ ਲੱਖਾ ਸਿਧਾਣਾ ਦੀ ਸਾਡੇ ਪੁਲਿਸ ਕਰਮਚਾਰੀ ਡਿਊਟੀ ਅਫਸਰ ਬਲਵਿੰਦਰ ਸਿੰਘ ਨਾਲ ਜ਼ੁਬਾਨੀ ਬਹਿਸ ਵੀ ਹੋਈ। ਲੱਖਾ ਸਿਧਾਣਾ ਨੇ ਪੁਲਿਸ ਵਾਲਿਆਂ ‘ਤੇ ਸ਼ਰਾਬੀ ਹੋਣ ਦਾ ਦੋਸ਼ ਵੀ ਲਗਾਇਆ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਵੀ ਕੀਤਾ। ਇਸ ਘਟਨਾ ਤੋਂ ਬਾਅਦ ਲੱਖਾ ਸਿਧਾਣਾ ਥਾਣੇ ਤੋਂ ਚਲੇ ਗਏ।

ਇਸ ਪੂਰੇ ਮਾਮਲੇ ਨੂੰ ਦੇਖਦੇ ਹੋਏ, ਬਰਨਾਲਾ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ। ਡੀ.ਐਸ.ਪੀ ਬੈਂਸ ਨੇ ਕਿਹਾ ਕਿ ਪੁਲਿਸ ਨੇ ਬਾਅਦ ਵਿੱਚ ਤਪਾ ਹਾਈਵੇਅ ‘ਤੇ ਲੱਖਾ ਸਿਧਾਣਾ ਨੂੰ “ਰਾਊਡਅੱਪ” ਕੀਤਾ। ਇਸ ਪੂਰੀ ਕਾਰਵਾਈ ਨੂੰ ਦੇਖਦੇ ਹੋਏ, ਲੱਖਾ ਸਿਧਾਣਾ ਅਤੇ ਉਸਦੇ ਸਾਥੀ ਆਕਾਸ਼ਦੀਪ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਧਾਰਾ 107/151 ਤਹਿਤ ਕਾਰਵਾਈ ਕੀਤੀ ਗਈ ਹੈ। ਅੱਜ ਉਨ੍ਹਾਂ ਨੂੰ ਮਾਨਯੋਗ ਐਸ.ਡੀ.ਐਮ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments