Homeਪੰਜਾਬਕੇਂਦਰੀ ਜੇਲ੍ਹ ਫ਼ਿਰੋਜ਼ਪੁਰ 'ਚੋਂ 9 ਟੱਚ ਸਕਰੀਨ ਤੇ ਨਸ਼ੀਲਾ ਪਦਾਰਥ ਬਰਾਮਦ

ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ‘ਚੋਂ 9 ਟੱਚ ਸਕਰੀਨ ਤੇ ਨਸ਼ੀਲਾ ਪਦਾਰਥ ਬਰਾਮਦ

ਫ਼ਿਰੋਜ਼ਪੁਰ : ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਚ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਸੁਪਰਡੈਂਟ ਜਸਪ੍ਰੀਤ ਥਿੰਦ ਦੀ ਅਗਵਾਈ ਹੇਠ ਜੇਲ੍ਹ ਅੰਦਰ ਚਲਾਏ ਗਏ ਸਰਚ ਅਭਿਆਨ ਦੌਰਾਨ ਜੇਲ੍ਹ ਪ੍ਰਸ਼ਾਸਨ ਨੇ 9 ਟੱਚ ਸਕਰੀਨ ਅਤੇ ਕੀਪੈਡ ਮੋਬਾਈਲ ਫ਼ੋਨ, ਕਰੀਬ 10 ਗ੍ਰਾਮ ਤੰਬਾਕੂ ਦਾ ਪਾਊਡਰ ਅਤੇ ਅੱਧਾ ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਬਰਾਮਦਗੀ ਸਬੰਧੀ ਜੇਲ੍ਹ ਪ੍ਰਸ਼ਾਸਨ ਵੱਲੋਂ ਭੇਜੇ ਵੱਖ-ਵੱਖ ਲਿਖਤੀ ਪੱਤਰਾਂ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮ ਸਚਿਨ ਗਿੱਲ ਉਰਫ਼ ਬੋਬੋ, ਮੁਲਜ਼ਮ ਰਾਜਬੀਰ ਸਿੰਘ, ਮੁਲਜ਼ਮ ਅੱਲ੍ਹਾ ਬਖਸ਼ ਉਰਫ਼ ਕਾਕਾ, ਮੁਲਜ਼ਮ ਸੰਦੀਪ ਸਿੰਘ, ਹਰਪ੍ਰੀਤ ਸਿੰਘ, ਮੁਲਜ਼ਮ ਜਗਜੀਤ ਸਿੰਘ ਉਰਫ਼ ਜੱਗੂ ਉਰਫ਼ ਜੱਗਾ ਉਰਫ਼ ਜੱਗਾ, ਬਲਵਇੰਦਰ ਸਿੰਘ , ਮੁਖਤਿਆਰ ਸਿੰਘ, ਹਰਸ਼ਦੀਪ ਸਿੰਘ ਉਰਫ ਪੀਯੂਸ਼, ਕੈਦੀ ਆਕਾਸ਼ ਚੌਹਾਨ ਅਤੇ ਲਾਕਅੱਪ ਸੁਖਵਿੰਦਰ ਸਿੰਘ ਉਰਫ ਸੁੱਖਾ ਨੂੰ ਪੰਜਾਬ ਕੈਦੀ ਅਤੇ ਸੁਧਾਰ ਸੇਵਾਵਾਂ ਐਕਟ 2026 ਤਹਿਤ ਗ੍ਰਿਫਤਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਸ਼ਰਾਰਤੀ ਅਨਸਰਾਂ ਵੱਲੋਂ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥਾਂ ਨੂੰ ਬਾਹਰੋਂ ਪੈਕੇਟਾਂ ਵਿੱਚ ਰੱਖ ਕੇ ਜੇਲ੍ਹ ਅੰਦਰ ਸੁੱਟਿਆ ਜਾ ਰਿਹਾ ਹੈ ਅਤੇ ਸਮੇਂ-ਸਮੇਂ ’ਤੇ ਜੇਲ੍ਹ ਪ੍ਰਸ਼ਾਸਨ ਅਜਿਹੇ ਪੈਕਟਾਂ ਨੂੰ ਬਰਾਮਦ ਕਰਨ ਵਿੱਚ ਸਫ਼ਲ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments