HomeਹਰਿਆਣਾNCP ਨੇਤਾ ਬਾਬਾ ਸਿੱਦੀਕੀ ਦੀ ਮੁੰਬਈ 'ਚ ਗੋਲੀ ਮਾਰ ਕੇ ਕੀਤੀ ਹੱਤਿਆ,...

NCP ਨੇਤਾ ਬਾਬਾ ਸਿੱਦੀਕੀ ਦੀ ਮੁੰਬਈ ‘ਚ ਗੋਲੀ ਮਾਰ ਕੇ ਕੀਤੀ ਹੱਤਿਆ, ਦੋ ਮੁਲਜ਼ਮ ਗ੍ਰਿਫ਼ਤਾਰ

ਹਰਿਆਣਾ : ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਨੇਤਾ ਬਾਬਾ ਸਿੱਦੀਕੀ (Nationalist Congress Party Leader Baba Siddiqui) ਦੀ ਬੀਤੇ ਦਨਿ ਮੁੰਬਈ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿੱਚੋਂ ਇੱਕ ਹਰਿਆਣਾ ਅਤੇ ਇੱਕ ਯੂ.ਪੀ ਦਾ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਦੀ ਸੁਣਵਾਈ ਫਾਸਟ ਟ੍ਰੈਕ ਅਦਾਲਤ ਵਿੱਚ ਹੋਵੇਗੀ।

ਡੇਢ ਤੋਂ ਦੋ ਮਹੀਨੇ ਤੱਕ ਕਰ ਰਹੇ ਸਨ ਰੇਕੀ

ਫੜੇ ਗਏ ਦੋ ਮੁਲਜ਼ਮਾਂ ਦੇ ਨਾਂ ਕਰਨੈਲ ਸਿੰਘ ਜੋ ਕਿ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਧਰਮਰਾਜ ਕਸ਼ਯਪ ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਮੁਲਜ਼ਮਾਂ ਨੇ ਬਾਬਾ ਸਿੱਦੀਕੀ ਦੇ ਘਰ ਅਤੇ ਦਫ਼ਤਰ ਦੀ ਰੇਕੀ ਕੀਤੀ ਸੀ। ਉਹ ਡੇਢ ਤੋਂ ਦੋ ਮਹੀਨੇ ਤੱਕ ਮੁੰਬਈ ‘ਚ ਸਨ ਅਤੇ ਉਸ ‘ਤੇ ਨਜ਼ਰ ਰੱਖ ਰਹੇ ਸਨ। ਤੀਜੇ ਮੁਲਜ਼ਮ ਦੀ ਭਾਲ ਜਾਰੀ ਹੈ, ਮੁੰਬਈ ਕ੍ਰਾਈਮ ਬ੍ਰਾਂਚ ਦੀਆਂ ਕਈ ਟੀਮਾਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

ਬਦਮਾਸ਼ਾਂ ਨੇ ਕੀਤੇ ਸਨ 3-4 ਰਾਊਂਡ ਫਾਇਰ

ਐਨ.ਸੀ.ਪੀ. ਦੇ ਬੁਲਾਰੇ ਸੂਰਜ ਚੌਹਾਨ ਨੇ ਦੱਸਿਆ ਕਿ ਬਾਈਕ ‘ਤੇ ਆਏ ਤਿੰਨ ਬਦਮਾਸ਼ਾਂ ਨੇ ਸਿੱਦੀਕੀ ‘ਤੇ ਤਿੰਨ-ਚਾਰ ਰਾਉਂਡ ਫਾਇਰ ਕੀਤੇ। ਇਨ੍ਹਾਂ ਵਿੱਚੋਂ ਬਾਬਾ ਸਿੱਦੀਕੀ ਨੂੰ ਤਿੰਨ ਗੋਲੀਆਂ ਲੱਗੀਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਛਾਤੀ ਵਿੱਚ ਲੱਗੀ। ਉਨ੍ਹਾਂ ਨੂੰ ਤੁਰੰਤ ਨੇੜਲੇ ਲੀਲਾਵਤੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਮੁਤਾਬਕ ਬਾਂਦਰਾ ‘ਚ ਝੁੱਗੀ-ਝੌਂਪੜੀ ਦੇ ਮੁੜ ਵਿਕਾਸ ਪ੍ਰਾਜੈਕਟ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਸ਼ੱਕ ਹੈ ਕਿ ਬਾਬਾ ਸਿੱਦੀਕੀ ਦਾ ਕਤਲ ਇਸੇ ਰੰਜਿਸ਼ ਕਾਰਨ ਹੋਇਆ ਹੈ। ਸਿੱਦੀਕੀ ਨੂੰ 15 ਦਿਨ ਪਹਿਲਾਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ। ਇਸ ਦੇ ਬਾਵਜੂਦ ਬਦਮਾਸ਼ਾਂ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ।

ਤਿੰਨ ਵਾਰ ਰਹੇ ਕਾਂਗਰਸ ਦੇ ਐਮ.ਐਲ.ਏ

ਤੁਹਾਨੂੰ ਦੱਸ ਦੇਈਏ ਕਿ ਬਾਬਾ ਸਿੱਦੀਕੀ ਦੀ ਬਾਲੀਵੁੱਡ ਵਿੱਚ ਚੰਗੀ ਪਕੜ ਸੀ। ਉਨ੍ਹਾਂ ਦੇ ਜਨਮ ਦਿਨ ਜਾਂ ਕਿਸੇ ਹੋਰ ਪਾਰਟੀ ‘ਤੇ ਫਿਲਮੀ ਸਿਤਾਰਿਆਂ ਦਾ ਇਕੱਠ ਹੁੰਦਾ ਸੀ। ਇਹ ਬਾਬਾ ਸਿੱਦੀਕੀ ਸਨ ਜਿਨ੍ਹਾਂ ਨੇ ਅਦਾਕਾਰ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਵਿਚਕਾਰ ਦੋਸਤੀ ਨੂੰ ਫਿਰ ਤੋਂ ਜਗਾਇਆ। ਸਿੱਦੀਕੀ ਨੇ ਦੋਵਾਂ ਨੂੰ ਆਪਣੀ ਪਾਰਟੀ ‘ਚ ਬੁਲਾ ਕੇ ਜੱਫੀ ਪਾ ਲਈ ਸੀ। ਉਨ੍ਹਾਂ ਨੇ ਮਰਹੂਮ ਅਦਾਕਾਰ ਸੁਨੀਲ ਦੱਤ ਨਾਲ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ 1999 ਤੋਂ 2009 ਤੱਕ ਤਿੰਨ ਵਾਰ ਕਾਂਗਰਸ ਦੇ ਵਿਧਾਇਕ ਰਹੇ। ਇਸ ਤੋਂ ਪਹਿਲਾਂ ਉਹ ਦੋ ਵਾਰ ਬ੍ਰਿਹਨਮੁੰਬਈ ਨਗਰ ਨਿਗਮ ਦੇ ਕੌਂਸਲਰ ਰਹਿ ਚੁੱਕੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments