ਰਿਪੋਰਟਾਂ ਮੁਤਾਬਕ, ਸਵੀਨੀ ਦੀ ਲਾਸ਼ ਅਪ੍ਰੈਲ 2023 ਵਿੱਚ ਮੈਰੀਸਵਿਲੇ ਦੇ ਇੱਕ ਬਾਗ ਵਿੱਚੋਂ ਮਿਲੀ ਸੀ। ਜਾਂਚ ਦੌਰਾਨ ਪੁਲਿਸ ਨੂੰ ਮੌਕੇ ’ਤੇ ਵਾਹਨ ਦੇ ਟਾਇਰਾਂ ਦੇ ਨਿਸ਼ਾਨ ਅਤੇ ਹੋਰ ਸਬੂਤ ਮਿਲੇ। ਜਾਂਚ ਅਧਿਕਾਰੀਆਂ ਨੇ ਸੀਸੀਟੀਵੀ ਫੁਟੇਜ ਅਤੇ ਗਵਾਹਾਂ ਦੇ ਬਿਆਨਾਂ ਦੀ ਵੀ ਜਾਂਚ ਕੀਤੀ।
ਯੂਬਾ ਕਾਊਂਟੀ ਦੇ ਸਰਕਾਰੀ ਵਕੀਲਾਂ ਮੁਤਾਬਕ, ਲਸ਼ੇਰ ਨੇ ਕਥਿਤ ਤੌਰ ’ਤੇ ਸਵੀਨੀ ਨੂੰ ਨਸ਼ੀਲੇ ਪਦਾਰਥ ਦੇਣ ਦਾ ਲਾਲਚ ਦੇ ਕੇ ਆਪਣੇ ਟਰੱਕ ਵਿੱਚ ਬਿਠਾਇਆ ਸੀ। ਵਕੀਲਾਂ ਦਾ ਦਾਅਵਾ ਸੀ ਕਿ ਬਾਗ ਵਿੱਚ ਉਸ ਨੇ ਸਵੀਨੀ ਨਾਲ ਜਿਨਸੀ ਹਮਲੇ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਮੁਤਾਬਕ, ਸਵੀਨੀ ਨੇ ਬਚਣ ਲਈ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲਸ਼ੇਰ ਨੇ ਟਰੱਕ ਨਾਲ ਉਸ ਨੂੰ ਕੁਚਲ ਦਿੱਤਾ। ਹਾਲਾਂਕਿ, ਲਸ਼ੇਰ ਨੇ ਇਸ ਮਾਮਲੇ ਵਿੱਚ ਕਤਲ ਦੀ ਬਜਾਏ Voluntary Manslaughter ਦੇ ਦੋਸ਼ ਨੂੰ ਸਵੀਕਾਰ ਕੀਤਾ ਸੀ।
ਉਸ ਨੇ 10 ਅਪ੍ਰੈਲ 2026 ਨੂੰ ਇਸ ਮਾਮਲੇ ਵਿੱਚ ਅਦਾਲਤ ਸਾਹਮਣੇ ‘ਨੋ ਕੰਟੈਸਟ’ ਦੀ ਪਟੀਸ਼ਨ ਦਾਖ਼ਲ ਕੀਤੀ ਸੀ। ਇਸ ਤੋਂ ਇਲਾਵਾ ਉਸ ਨੇ ਇੱਕ ਹੋਰ ਔਰਤ ਨਾਲ 2024 ਵਿੱਚ ਹੋਏ ਜਿਨਸੀ ਹਮਲੇ ਦੇ ਮਾਮਲੇ ਵਿੱਚ ਵੀ ਆਪਣਾ ਦੋਸ਼ ਮੰਨਿਆ।
24 ਸਾਲ ਦੀ ਸਜ਼ਾ ਤੋਂ ਇਲਾਵਾ ਲਸ਼ੇਰ ਨੂੰ ਜੀਵਨ ਭਰ ਸੈਕਸ ਅਪਰਾਧੀ ਵਜੋਂ ਰਜਿਸਟਰ ਰਹਿਣਾ ਪਵੇਗਾ ਅਤੇ ਕੈਲੀਫੋਰਨੀਆ ਵਿੱਚ ਉਸ ਦਾ ਡਰਾਈਵਿੰਗ ਲਾਇਸੈਂਸ ਵੀ ਜੀਵਨ ਭਰ ਲਈ ਮੁਅੱਤਲ ਕਰ ਦਿੱਤਾ ਗਿਆ ਹੈ।










