Homeਹਰਿਆਣਾਅਲਟੋ ਕਾਰ 'ਚ ਮੰਦਰ ਮੱਥਾ ਡਿੱਗਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ...

ਅਲਟੋ ਕਾਰ ‘ਚ ਮੰਦਰ ਮੱਥਾ ਡਿੱਗਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, 8 ਦੀ ਮੌਤ

ਕੈਥਲ: ਹਰਿਆਣਾ ਦੇ ਕੈਥਲ ਵਿੱਚ ਦੁਸਹਿਰੇ ਵਾਲੇ ਦਿਨ ਇੱਕ ਵੱਡਾ ਹਾਦਸਾ (A Major Accident) ਵਾਪਰ ਗਿਆ, ਜਿੱਥੇ ਇੱਕ ਅਲਟੋ ਕਾਰ ਮੁੰਦਰੀ ਨਹਿਰ (The Mundri Canal) ਵਿੱਚ ਡੁੱਬ ਗਈ। ਇਸ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ‘ਚ 3 ਬੱਚੇ ਵੀ ਸ਼ਾਮਲ ਹਨ। ਉਹ ਕੈਥਲ ਦੇ ਪਿੰਡ ਦੇਗ ਦੇ ਰਹਿਣ ਵਾਲੇ ਸਨ।

ਅੱਜ ਸਵੇਰੇ ਪਰਿਵਾਰ ਅਲਟੋ ਕਾਰ ‘ਚ ਮੰਦਰ ‘ਚ ਮੱਥਾ ਟੇਕਣ ਜਾ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਮੁੰਦਰੀ ਕੋਲ ਪੁੱਜੇ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਮੁੱਢਲੀ ਜਾਣਕਾਰੀ ਅਨੁਸਾਰ ਜਦੋਂ ਪਿੰਡ ਵਾਸੀਆਂ ਨੇ ਕਾਰ ਨੂੰ ਨਹਿਰ ਵਿੱਚ ਡਿੱਗਦੇ ਦੇਖਿਆ ਤਾਂ ਉਹ ਮੌਕੇ ’ਤੇ ਪੁੱਜੇ। ਕਾਫੀ ਮੁਸ਼ੱਕਤ ਤੋਂ ਬਾਅਦ ਕਾਰ ‘ਚ ਸਵਾਰ ਸਾਰੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕਾਂ ਦੀ ਗਿਣਤੀ 8 ਹੈ, ਜਿਨ੍ਹਾਂ ਵਿੱਚੋਂ 7 ਦੀਆਂ ਲਾਸ਼ਾਂ ਮਿਲ ਗਈਆਂ ਹਨ। 15 ਸਾਲਾ ਲੜਕੀ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਹੈ, ਜੋ ਕਿ ਨਹਿਰ ਵਿੱਚ ਹੀ ਦੱਸੀ ਜਾ ਰਹੀ ਹੈ। ਕਾਰ ਚਲਾ ਰਿਹਾ ਡਰਾਈਵਰ ਫਿਲਹਾਲ ਜ਼ਿੰਦਾ ਹੈ ਅਤੇ ਕੁੰਡਲੀ ਹਸਪਤਾਲ ‘ਚ ਇਲਾਜ ਅਧੀਨ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੈਥਲ ਦੇ ਗੁਹਾਨਾ ਪਿੰਡ ਵਿੱਚ ਸਥਿਤ ਗੁਰੂ ਰਵਿਦਾਸ ਮੰਦਰ ਵਿੱਚ ਸਵੇਰੇ ਇੱਕ ਹੀ ਪਰਿਵਾਰ ਦੇ 9 ਮੈਂਬਰ ਮੱਥਾ ਟੇਕਣ ਜਾ ਰਹੇ ਸਨ। ਉਹ ਸਵੇਰੇ ਕਰੀਬ 8.30 ਵਜੇ ਘਰੋਂ ਿਿਨਕਲੇ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments