Homeਖੇਡਾਂਏਸ਼ੀਅਨ ਹਾਕੀ ਟਰਾਫੀ ਦਾ ਆਗਾਜ਼, ਭਾਰਤ ਦੀ ਬੰਗਲਾਦੇਸ਼ ’ਤੇ ਵੱਡੀ ਜਿੱਤ

ਏਸ਼ੀਅਨ ਹਾਕੀ ਟਰਾਫੀ ਦਾ ਆਗਾਜ਼, ਭਾਰਤ ਦੀ ਬੰਗਲਾਦੇਸ਼ ’ਤੇ ਵੱਡੀ ਜਿੱਤ

ਜਲੰਧਰ: ਪੰਜਾਬ ਵਿੱਚ ਅੰਤਰਰਾਸ਼ਟਰੀ ਹਾਕੀ ਦਾ ਰੋਮਾਂਚ ਸ਼ੁਰੂ ਹੋ ਗਿਆ ਹੈ। ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਵਿੱਚ ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਦਾ ਆਗਾਜ਼ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਸਟੇਡੀਅਮ ਦਾ ਉਦਘਾਟਨ ਕਰਕੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨੇ ਟਰਾਫੀ ਚੁੱਕ ਕੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ।

ਟੂਰਨਾਮੈਂਟ ਦੇ ਪਹਿਲੇ ਦਿਨ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਬੰਗਲਾਦੇਸ਼ ਨੂੰ 13-0 ਦੇ ਵੱਡੇ ਫ਼ਰਕ ਨਾਲ ਮਾਤ ਦਿੱਤੀ। ਉਦਘਾਟਨੀ ਸਮਾਰੋਹ ਵਿੱਚ ਭਾਰਤੀ ਹਾਕੀ ਦੇ ਸਾਬਕਾ ਤਮਗਾ ਜੇਤੂ ਖਿਡਾਰੀ ਵੀ ਸ਼ਾਮਲ ਹੋਏ। ਮੁੱਖ ਮੰਤਰੀ ਨੇ ਮੁਕਾਬਲੇ ਵਿੱਚ ਹਿੱਸਾ ਲੈ ਰਹੀਆਂ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਿਦੇਸ਼ੀ ਟੀਮਾਂ ਦੇ ਕਪਤਾਨਾਂ ਦਾ ਸਨਮਾਨ ਕੀਤਾ। ਉਨ੍ਹਾਂ ਨੇ ਹਾਕੀ ਪ੍ਰੇਮੀਆਂ ਨੂੰ ਸਟੇਡੀਅਮ ਵਿੱਚ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਉਣ ਦੀ ਅਪੀਲ ਵੀ ਕੀਤੀ।

ਹਰਮਨਪ੍ਰੀਤ ਸਿੰਘ ਦਾ ਕੀਤਾ ਵਿਸ਼ੇਸ਼ ਜ਼ਿਕਰ

ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਪਣੇ ਸੂਬੇ ਅਤੇ ਘਰੇਲੂ ਮੈਦਾਨ ’ਤੇ ਖੇਡਣਾ ਹਰ ਖਿਡਾਰੀ ਲਈ ਮਾਣ ਵਾਲੀ ਗੱਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਖੇਡਣ ਦਾ ਤਜਰਬਾ ਰੱਖਣ ਵਾਲੇ ਖਿਡਾਰੀ ਲਈ ਆਪਣੇ ਮਾਪਿਆਂ ਸਾਹਮਣੇ ਆਪਣੀ ਧਰਤੀ ’ਤੇ ਖੇਡਣ ਦਾ ਮੌਕਾ ਖ਼ਾਸ ਮਹੱਤਵ ਰੱਖਦਾ ਹੈ।

ਮਲੇਸ਼ੀਆ ਅਤੇ ਜਾਪਾਨ ਨੇ ਵੀ ਦਰਜ ਕੀਤੀਆਂ ਜਿੱਤਾਂ

ਟੂਰਨਾਮੈਂਟ ਦੇ ਹੋਰ ਮੁਕਾਬਲਿਆਂ ਵਿੱਚ ਮਲੇਸ਼ੀਆ ਨੇ ਚੀਨ ਨੂੰ 5-4 ਨਾਲ ਹਰਾਇਆ, ਜਦਕਿ ਜਾਪਾਨ ਨੇ ਦੱਖਣੀ ਕੋਰੀਆ ਨੂੰ 3-2 ਨਾਲ ਮਾਤ ਦਿੱਤੀ। ਇਸ ਵੱਕਾਰੀ ਮੁਕਾਬਲੇ ਵਿੱਚ ਭਾਰਤ, ਬੰਗਲਾਦੇਸ਼, ਮਲੇਸ਼ੀਆ, ਜਾਪਾਨ, ਚੀਨ ਅਤੇ ਦੱਖਣੀ ਕੋਰੀਆ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।

ਜਲੰਧਰ ਤੋਂ ਮੋਹਾਲੀ ਤੱਕ ਹੋਣਗੇ ਮੁਕਾਬਲੇ

ਟੂਰਨਾਮੈਂਟ ਦਾ ਸ਼ਡਿਊਲ ਅਨੁਸਾਰ ਪੂਲ ਮੈਚ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ। ਇਸ ਤੋਂ ਬਾਅਦ 4 ਨਵੰਬਰ ਨੂੰ ਮੋਹਾਲੀ ਵਿੱਚ ਕਲਾਸੀਫਿਕੇਸ਼ਨ ਮੈਚ ਅਤੇ ਸੈਮੀਫਾਈਨਲ ਹੋਣਗੇ।

ਟੂਰਨਾਮੈਂਟ ਦਾ ਕਾਂਸੀ ਤਮਗੇ ਲਈ ਮੁਕਾਬਲਾ ਅਤੇ ਫਾਈਨਲ 5 ਨਵੰਬਰ 2026 ਨੂੰ ਮੋਹਾਲੀ ਵਿੱਚ ਕਰਵਾਇਆ ਜਾਵੇਗਾ। ਪੰਜਾਬ ਵਿੱਚ ਇਸ ਅੰਤਰਰਾਸ਼ਟਰੀ ਟੂਰਨਾਮੈਂਟ ਦੇ ਆਯੋਜਨ ਨਾਲ ਹਾਕੀ ਪ੍ਰੇਮੀਆਂ ਨੂੰ ਦੇਸ਼-ਵਿਦੇਸ਼ ਦੀਆਂ ਟੀਮਾਂ ਦਾ ਖੇਡ ਪ੍ਰਦਰਸ਼ਨ ਦੇਖਣ ਦਾ ਮੌਕਾ ਮਿਲ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments