Homeਮਨੋਰੰਜਨਮਸ਼ਹੂਰ ਅਦਾਕਾਰ ਕਾਰਤਿਕ ਸਪੇਸ਼ ਦਾ 37 ਸਾਲ ਦੀ ਉਮਰ 'ਚ ਹੋਇਆਂ ਦੇਹਾਂਤ

ਮਸ਼ਹੂਰ ਅਦਾਕਾਰ ਕਾਰਤਿਕ ਸਪੇਸ਼ ਦਾ 37 ਸਾਲ ਦੀ ਉਮਰ ‘ਚ ਹੋਇਆਂ ਦੇਹਾਂਤ

ਚੇਨਈ: ਸੰਗੀਤ ਨਿਰਦੇਸ਼ਕ ਸਪੇਸ਼ ਦੇ ਪੁੱਤਰ ਅਤੇ ਮਰਹੂਮ ਸੰਗੀਤ ਨਿਰਦੇਸ਼ਕ ਦੇਵਾ ਦੇ ਭਤੀਜੇ ਅਦਾਕਾਰ ਕਾਰਤਿਕ ਸਪੇਸ਼ ਦੀ ਬੀਤੀ ਦੇਰ ਰਾਤ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਉਹ ਸਿਰਫ਼ 37 ਸਾਲਾਂ ਦੇ ਸਨ। ਉਹ ਆਪਣੇ ਪਿੱਛੇ ਪਤਨੀ ਰਾਮਿਆ ਕਾਰਤਿਕ ਅਤੇ ਦੋ ਧੀਆਂ ਛੱਡ ਗਏ ਹਨ।

ਪਰਿਵਾਰ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਅਦਾਕਾਰ ਜਿਨ੍ਹਾਂ ਨੇ ‘ਦਮ’, ‘ਵੱਲਵਾਨ’, ‘ਪੱਤਥੂ ਯਾਨਈ’ ਅਤੇ ‘ਕੁਲੀਰ 100’ ਵਰਗੀਆਂ ਕਈ ਤਾਮਿਲ ਫਿਲਮਾਂ ‘ਚ ਕੰਮ ਕੀਤਾ ਸੀ , ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ । ਉਹ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ, ਜਿੱਥੇ ਬੀਤੀ ਰਾਤ ਕਰੀਬ 11:15 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਸੂਤਰਾਂ ਨੇ ਦੱਸਿਆ ਕਿ ਅਦਾਕਾਰ ਦੀ ਮ੍ਰਿਤਕ ਦੇਹ ਨੂੰ ਜਲਦੀ ਹੀ ਉਨ੍ਹਾਂ ਦੇ ਘਰ ਲਿਜਾਇਆ ਜਾਵੇਗਾ, ਜਿੱਥੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਸਕਦੇ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ਼ਾਮ 4:30 ਵਜੇ ਸ਼ਹਿਰ ਦੇ ਵਾਲਸਰਵੱਕਮ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।

ਫਿਲਮ ਇੰਡਸਟਰੀ ਅਤੇ ਪਰਿਵਾਰ ਨੂੰ ਵੱਡਾ ਝਟਕਾ
ਕਾਰਤਿਕ ਸਪੇਸ਼ ਮਰਹੂਮ ਸੰਗੀਤ ਨਿਰਦੇਸ਼ਕ ਦੇਵਾ ਦੇ ਭਰਾ ਸਪੇਸ਼ ਦੇ ਪੁੱਤਰ ਸਨ। ਤੁਹਾਨੂੰ ਦੱਸ ਦੇਈਏ ਕਿ ਦੇਵਾ ਨੇ ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਭਾਸ਼ਾਵਾਂ ਵਿੱਚ 400 ਤੋਂ ਵੱਧ ਫਿਲਮਾਂ ਵਿੱਚ ਸੰਗੀਤ ਦਿੱਤਾ ਹੈ। ਕਾਰਤਿਕ ਸਪੇਸ਼ ਦੇ ਦੇਹਾਂਤ ਦੀ ਖਬਰ ਫਿਲਮ ਇੰਡਸਟਰੀ ਅਤੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਵੱਡਾ ਸਦਮਾ ਹੈ। ਉਹ ਹਾਲੇ ਵੀ ਮਸ਼ਹੂਰ ਸੰਗੀਤ ਨਿਰਦੇਸ਼ਕ ਦੇਵਾ ਦੇ ਅਚਾਨਕ ਦੇਹਾਂਤ (ਜੋ ਸ਼ਨੀਵਾਰ ਨੂੰ ਹੋਇਆ) ਦੇ ਸਦਮੇ ਤੋਂ ਪੂਰੀ ਤਰ੍ਹਾਂ ਉਭਰੇ ਨਹੀਂ ਸਨ । ਸ਼ਨੀਵਾਰ ਨੂੰ, ‘ਥੇਨੀਸਾਈ ਥੈਂਡਰਲ’ ਦੇ ਨਾਮ ਨਾਲ ਜਾਣੇ ਜਾਂਦੇ ਮਸ਼ਹੂਰ ਇਸ ਦਿੱਗਜ ਸੰਗੀਤ ਨਿਰਦੇਸ਼ਕ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਉਂਦੇ ਹੀ ਤਮਿਲ ਫਿਲਮ ਇੰਡਸਟਰੀ ਸੋਗ ਵਿੱਚ ਸੀ ।

ਰਜਨੀਕਾਂਤ ਸਮੇਤ ਕਈ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ
ਰਜਨੀਕਾਂਤ, ਕਮਲ ਹਾਸਨ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸੇਫ ਵਿਜੇ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਮਰਹੂਮ ਸੰਗੀਤ ਨਿਰਦੇਸ਼ਕ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੂੰ ਸੁਪਰਸਟਾਰ ਰਜਨੀਕਾਂਤ ਦੀਆਂ ਕਈ ਬਲਾਕਬਸਟਰ ਫਿਲਮਾਂ ਜਿਵੇਂ ‘ਅੰਨਾਮਲਾਈ’, ‘ਅਰੁਣਾਚਲਮ’ ਅਤੇ ‘ਬਾਸ਼ਾ’ ਵਿੱਚ ਸੰਗੀਤ ਦੇਣ ਦਾ ਸਿਹਰਾ ਜਾਂਦਾ ਹੈ। ਇਹ ਸੰਗੀਤ ਨਿਰਦੇਸ਼ਕ ਸੰਗੀਤ ਦੀ ਪ੍ਰਸਿੱਧ ‘ਗਾਨਾ’ ਸ਼ੈਲੀ ਨੂੰ ਸਿਨੇਮਾ ਵਿੱਚ ਲਿਆਉਣ ਲਈ ਵੀ ਜਾਣਿਆ ਜਾਂਦਾ ਹੈ। ਦੇਵਾ ਨੇ ਨਾ ਸਿਰਫ ਕਈ ‘ਗਾਣਾ’ ਗੀਤਾਂ ਦੀ ਰਚਨਾ ਕੀਤੀ ਹੈ ਸਗੋਂ ਕਈ ਗੀਤ ਵੀ ਗਾਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments