Homeਪੰਜਾਬਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ...

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਪਿੰਡ ‘ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਦੋਸ਼ੀ ਗ੍ਰਿਫ਼ਤਾਰ

ਪੰਜਾਬ: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦੇ ਪਿੰਡ ‘ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਗਾਇਕ ਦਿਲਜੀਤ ਦੁਸਾਂਝ ਦੇ ਪਿੰਡ ਦੁਸਾਂਝ ਕਲਾਂ ‘ਚ 7 ਅਕਤੂਬਰ ਨੂੰ ਖਾਲਿਸਤਾਨੀ ਨਾਅਰੇ ਲਿਖੇ ਗਏ ਸਨ। ਇਸ ਮਾਮਲੇ ‘ਚ ਵੱਡੀ ਕਾਰਵਾਈ ਕਰਦੇ ਹੋਏ ਜਲੰਧਰ ਦੇਹਾਤ ਪੁਲਿਸ ਨੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਲਵਪ੍ਰੀਤ ਸਿੰਘ, ਪ੍ਰਿਤਪਾਲ ਸਿੰਘ, ਸ਼ਗਨਪ੍ਰੀਤ ਸਿੰਘ ਵਾਸੀ ਮੋਗਾ ਜ਼ਿਲ੍ਹਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਦੇ ਹੁਕਮਾਂ ’ਤੇ ਪੁਲਿੳ ਨੇ ਕਾਰਵਾਈ ਕਰਦਿਆਂ 15 ਅਕਤੂਬਰ ਨੂੰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ।

ਦੱਸ ਦੇਈਏ ਕਿ 7 ਅਕਤੂਬਰ ਨੂੰ ਦਿਲਜੀਤ ਦੁਸਾਂਝ ਦੇ ਔਰਾ ਇੰਡੀਆ ਟੂਰ ਤੋਂ ਪਹਿਲਾਂ ੳੇੁਨ੍ਹਾਂ ਦੇ ਪਿੰਡ ਦੁਸਾਂਝ ਕਲਾ ਸਥਿਤ ਕੁਝ ਲੋਕਾਂ ਨੇ ਘਰ ਦੀ ਕੰਧ ‘ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਸਨ। ਇਹ ਘਰ ਦਿਲਜੀਤ ਦੁਸਾਂਝ ਦੇ ਗੁਆਂਢੀ ਮੁਖਤਿਆਰ ਦਾ ਹੈ, ਜਿਸ ਨੇ ਦੱਸਿਆ ਕਿ ਅੰਦਰੋਂ ਸਪਰੇਅ ਦੀ ਬਦਬੂ ਆ ਰਹੀ ਸੀ। ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਨੇ ਬਾਹਰ ਜਾ ਕੇ ਮੁਲਜ਼ਮਾਂ ਨੂੰ ਝਿੜਕਿਆ, ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ। ਸਾਰੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਕੰਧ ‘ਤੇ ਦੇਖਿਆ ਤਾਂ ਉਥੇ ਖਾਲਿਸਤਾਨ ਦੇ ਨਾਅਰੇ ਲਿਖੇ ਹੋਏ ਸਨ ਅਤੇ ਦਿਲਜੀਤ ਦੁਸਾਂਝ ਦਾ ਨਾਂ ਲਿਖਿਆ ਹੋਇਆ ਸੀ। ਗੁਆਂਢੀ ਮੁਖਤਿਆਰ ਨੇ ਦੱਸਿਆ ਕਿ ਸ਼ਾਇਦ ਨੌਜਵਾਨਾਂ ਨੇ ਸੋਚਿਆ ਕਿ ਇਹ ਦਿਲਜੀਤ ਦੁਸਾਂਝ ਦਾ ਘਰ ਹੈ। ਗੁਆਂਢੀ ਦਾ ਕਹਿਣਾ ਹੈ ਕਿ ਉਹ ਦਿਹਾੜੀਦਾਰ ਮਜ਼ਦੂਰ ਹੈ। ਕੁਝ ਨੌਜਵਾਨਾਂ ਨੇ ਇਸ ਦੀ ਕੰਧ ਨੂੰ ਨੁਕਸਾਨ ਪਹੁੰਚਾਇਆ ਹੈ, ਜਿਸ ਨਾਲ 5-7 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ।

ਤੁਹਾਨੂੰ ਇਹ ਵੀ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਅਤੇ ਖਾਲਿਸਤਾਨੀ ਸਮਰਥਕਾਂ ਨੂੰ ਲੈ ਕੇ ਕਈ ਵਿਵਾਦ ਚੱਲ ਰਹੇ ਹਨ। ਅਕਤੂਬਰ 2025 ਵਿੱਚ, SFJ ਮੁਖੀ ਪੰਨੂ ਨੇ ਇੱਕ ਵੀਡੀਓ ਜਾਰੀ ਕੀਤਾ ਸੀ ਅਤੇ ਦਿਲਜੀਤ ਦੋਸਾਂਝ ਨੂੰ ਕੌਨ ਬਣੇਗਾ ਕਰੋੜਪਤੀ ਵਿੱਚ ਅਮਿਤਾਭ ਬੱਚਨ ਦੇ ਪੈਰ ਛੂਹਣ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਅਕਤੂਬਰ-ਨਵੰਬਰ 2025 ‘ਚ ਦਿਲਜੀਤ ਦੇ ਆਸਟ੍ਰੇਲੀਆ ਸ਼ੋਅ ਦੌਰਾਨ ਖਾਲਿਸਤਾਨ ਸਮਰਥਕਾਂ ਦੇ ਇਕ ਗਰੁੱਪ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਖਾਲਿਸਤਾਨ ਸਮਰਥਕਾਂ ਨੇ ਅਪ੍ਰੈਲ 2026 ਵਿੱਚ ਦਿਲਜੀਤ ਦੋਸਾਂਝ ਦੇ ਓਰਾ ਵਰਲਡ ਟੂਰ ਦੌਰਾਨ ਵੈਨਕੂਵਰ ਅਤੇ ਕੈਲਗਰੀ, ਕੈਨੇਡਾ ਵਿੱਚ ਸ਼ੋਅ ਦੌਰਾਨ ਵੱਖਵਾਦੀ ਝੰਡੇ ਲਹਿਰਾਏ। ਜੂਨ 2026 ਵਿੱਚ, ਖਾਲਿਸਤਾਨੀ ਸਮਰਥਕ ਝੰਡੇ ਲੈ ਕੇ ਸਟੇਜ ‘ਤੇ ਦਿਲਜੀਤ ਦੇ ਨੇੜੇ ਆਏ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments