Homeਦੇਸ਼ਰਾਜਸਥਾਨ ਦੇ ਖੇਰਲੀ ਸਟੇਸ਼ਨ ਦੇ ਨੇੜੇ ਮੇਮੂ ਰੇਲਗੱਡੀ ਦਾ ਉਤਰਿਆ ਪਹੀਆ

ਰਾਜਸਥਾਨ ਦੇ ਖੇਰਲੀ ਸਟੇਸ਼ਨ ਦੇ ਨੇੜੇ ਮੇਮੂ ਰੇਲਗੱਡੀ ਦਾ ਉਤਰਿਆ ਪਹੀਆ

ਨਵੀਂ ਦਿੱਲੀ: ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਰਾਜਸਥਾਨ ਦੇ ਖੇਰਲੀ ਸਟੇਸ਼ਨ ਦੇ ਨੇੜੇ ਉੱਤਰ ਪ੍ਰਦੇਸ਼ ਦੇ ਆਗਰਾ ਅਤੇ ਰਾਜਸਥਾਨ ਦੇ ਬਾਂਦੀਕੁਈ ਵਿਚਕਾਰ ਚੱਲ ਰਹੀ ਮੇਮੂ (ਮੇਨਲਾਈਨ ਇਲੈਕਟ੍ਰਿਕ ਮਲਟੀਪਲ ਯੂਨਿਟ) ਰੇਲਗੱਡੀ ਦਾ ਇੱਕ ਪਹੀਆ ਪਟੜੀ ਤੋਂ ਉਤਰ ਗਿਆ। ਉੱਤਰੀ ਮੱਧ ਰੇਲਵੇ (ਐਨ.ਸੀ.ਆਰ.) ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ।

ਐਨ.ਸੀ.ਆਰ. ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸ਼ਿਵਮ ਸ਼ਰਮਾ ਨੇ ਕਿਹਾ, ‘ਰੇਲਗੱਡੀ ਨੰਬਰ 64621 , ਜੋ ਈਦਗਾਹ ਅਤੇ ਬਾਂਦੀਕੁਈ ਵਿਚਕਾਰ ਚੱਲਦੀ ਹੈ , ਸਵੇਰੇ 11:06 ਵਜੇ ਨਾਦਬਾਈ ਤੋਂ ਰਵਾਨਾ ਹੋਈ ਅਤੇ ਖੇਰਲੀ ਸਟੇਸ਼ਨ ਤੋਂ ਠੀਕ ਪਹਿਲਾਂ, ਇਸ ਦੇ ਇੱਕ ਡੱਬੇ (ਸਾਮ੍ਹਣੇ ਤੋਂ ਦੂਜਾ ਮੋਟਰ ਕੋਚ) ਦਾ ਪਹੀਆ ਪਟੜੀ ਤੋਂ ਉਤਰ ਗਿਆ।’

ਉਨ੍ਹਾਂ ਕਿਹਾ, ‘ਆਗਰਾ ਦੇ ਡੀ.ਆਰ.ਐਮ. ਅਤੇ ਹੋਰ ਸੀਨੀਅਰ ਅਧਿਕਾਰੀ ਮੌਕੇ ਲਈ ਰਵਾਨਾ ਹੋ ਗਏ ਹਨ। ਕਿਸੇ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਟਰੈਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments