Homeਸੰਸਾਰਪਾਕਿਸਤਾਨੀ ਫੌਜ ਦਾ ਇਕ ਸਿਖਲਾਈ ਜਹਾਜ਼ ਅੱਜ ਤਕਨੀਕੀ ਖਰਾਬੀ ਕਾਰਨ ਹੋਇਆ ਕਰੈਸ਼

ਪਾਕਿਸਤਾਨੀ ਫੌਜ ਦਾ ਇਕ ਸਿਖਲਾਈ ਜਹਾਜ਼ ਅੱਜ ਤਕਨੀਕੀ ਖਰਾਬੀ ਕਾਰਨ ਹੋਇਆ ਕਰੈਸ਼

ਇਸਲਾਮਾਬਾਦ: ਪਾਕਿਸਤਾਨੀ ਫੌਜ ਦਾ ਇਕ ਸਿਖਲਾਈ ਜਹਾਜ਼ ਅੱਜ ਤਕਨੀਕੀ ਖਰਾਬੀ ਕਾਰਨ ਕਰੈਸ਼ ਹੋ ਗਿਆ, ਜਿਸ ‘ਚ ਸਵਾਰ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ। ਫੌਜ ਨੇ ਦੱਸਿਆ ਕਿ ਇਹ ਹਾਦਸਾ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਨੇੜੇ ਵਾਪਰਿਆ। ਫੌਜ ਨੇ ਇੱਕ ਬਿਆਨ ਵਿੱਚ ਕਿਹਾ, “ਪਾਕਿਸਤਾਨ ਆਰਮੀ ਏਵੀਏਸ਼ਨ ਦਾ ਇੱਕ ਮੁਸ਼ਸ਼ਕ ਸਿਖਲਾਈ ਜਹਾਜ਼ ਤਕਨੀਕੀ ਖਰਾਬੀ ਕਾਰਨ ਦੁਪਹਿਰ ਨੂੰ ਕਵੇਟਾ ਦੇ ਨਵਾਨ ਕਿਲੀ ਨੇੜੇ ਹਾਦਸਾਗ੍ਰਸਤ ਹੋ ਗਿਆ।”

ਬਿਆਨ ਮੁਤਾਬਕ ਜਹਾਜ਼ ‘ਚ ਸਵਾਰ ਦੋਵੇਂ ਪਾਇਲਟ ਇੰਸਟ੍ਰਕਟਰਾਂ ਮੇਜਰ ਹਸਨੈਨ ਸ਼ਹਿਜ਼ਾਦ ਹੁਮਾਯੂੰ ਅਤੇ ਟਰੇਨੀ ਕੈਪਟਨ ਅਬਦੁਲ ਸਮਦ ਦੀ ਹਾਦਸੇ ‘ਚ ਮੌਤ ਹੋ ਗਈ। ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਫ਼ੌਜ ਦੇ ਦੋ ਪਾਇਲਟਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਪਹਿਲਾਂ, ਜੂਨ ਵਿੱਚ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿੱਚ ਮੁਜ਼ੱਫਰਾਬਾਦ ਨੇੜੇ ਪਾਕਿਸਤਾਨ ਆਰਮੀ ਏਵੀਏਸ਼ਨ ਦਾ ਇੱਕ ਐਮ.ਆਈ-17 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿੱਚ ਸਵਾਰ ਸਾਰੇ ਕਰਮਚਾਰੀਆਂ ਦੀ ਮੌਤ ਹੋ ਗਈ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments