Homeਖੇਡਾਂਆਈ.ਪੀ.ਐਲ. 2027 ਤੋਂ ਪਹਿਲਾਂ ਪੰਜਾਬ ਕਿੰਗਜ਼ ਨੂੰ ਲੱਗਾ ਵੱਡਾ ਝਟਕਾ, 2 ਕੋਚਾਂ...

ਆਈ.ਪੀ.ਐਲ. 2027 ਤੋਂ ਪਹਿਲਾਂ ਪੰਜਾਬ ਕਿੰਗਜ਼ ਨੂੰ ਲੱਗਾ ਵੱਡਾ ਝਟਕਾ, 2 ਕੋਚਾਂ ਨੇ ਦਿੱਤਾ ਅਸਤੀਫ਼ਾ

Sports News : ਪੰਜਾਬ ਕਿੰਗਜ਼ ਨੂੰ ਆਈ.ਪੀ.ਐਲ. 2027 ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਦਰਅਸਲ ਜੇਮਸ ਹੋਪਸ ਅਤੇ ਬ੍ਰੈਡ ਹੈਡਿਨ ਨੇ ਗੇਂਦਬਾਜ਼ੀ ਕੋਚ ਅਤੇ ਫੀਲਡਿੰਗ ਕੋਚ ਨੇ ਆਪਣੇ-ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੋਪਸ ਅਤੇ ਹੈਡਿਨ ਦੇ ਅਸਤੀਫ਼ੇ ਦੀ ਵੱਡੀ ਵਜ੍ਹਾ ਉਨ੍ਹਾਂ ਦੀ ਨਵੀਂ ਨੌਕਰੀ ਹੈ। ਦਰਅਸਲ ਹੋਪਸ ਨੂੰ ਕਵੀਨਜ਼ਲੈਂਡ ਅਤੇ ਬ੍ਰਿਸਬੇਨ ਹੀਟ ਦਾ ਹੈੱਡ ਕੋਚ ਬਣਾ ਦਿੱਤਾ ਗਿਆ ਹੈ, ਜਦਕਿ ਹੈਡਿਨ ਨੇ ਨਿਊ ਸਾਊਥ ਵੇਲਜ਼ ਦੇ ਹੈੱਡ ਕੋਚ ਵਜੋਂ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਹੁਣ ਪੰਜਾਬ ਕਿੰਗਜ਼ ਵਿੱਚ ਹੈੱਡ ਕੋਚ ਰਿਕੀ ਪੋਂਟਿੰਗ ਹੀ ਰਹਿ ਗਏ ਹਨ ਅਤੇ ਉਨ੍ਹਾਂ ਨੂੰ ਹੁਣ ਨਵੇਂ ਸਪੋਰਟ ਸਟਾਫ ਦੀ ਭਾਲ ਕਰਨੀ ਪਵੇਗੀ। ਇਸ ਤੋਂ ਪਹਿਲਾਂ ਸਾਈਰਾਜ ਬਹੁਤੁਲੇ ਵੀ ਪੰਜਾਬ ਕਿੰਗਜ਼ ਛੱਡ ਕੇ ਚਲੇ ਗਏ ਸਨ, ਜੋ ਭਾਰਤੀ ਟੀਮ ਦੇ ਸਪਿਨ ਬੌਲਿੰਗ ਕੋਚ ਬਣ ਗਏ ਹਨ।

ਹੋਪਸ-ਹੈਡਿਨ ਸਨ ਪੋਂਟਿੰਗ ਦੇ ਭਰੋਸੇਮੰਦ

ਹੋਪਸ ਅਤੇ ਹੈਡਿਨ ਦੋਵੇਂ ਹੀ ਪੋਂਟਿੰਗ ਦੇ ਭਰੋਸੇਮੰਦ ਸਨ। ਇਹ ਦੋਵੇਂ ਪਹਿਲਾਂ ਦਿੱਲੀ ਕੈਪੀਟਲਜ਼ ਵਿੱਚ ਇਕੱਠੇ ਸਨ ਅਤੇ ਫਿਰ ਦੋਵੇਂ ਪੰਜਾਬ ਕਿੰਗਜ਼ ਵਿੱਚ ਦੋ ਸਾਲ ਤੱਕ ਇਕੱਠੇ ਰਹੇ। ਹੈਡਿਨ ਵੀ 2022 ਤੋਂ ਪੀ.ਬੀ.ਕੇ.ਐਸ. ਦੇ ਬੈਕਰੂਮ ਸਟਾਫ ਦਾ ਹਿੱਸਾ ਰਹੇ ਹਨ। ਹੋਪਸ ਅਤੇ ਹੈਡਿਨ ਦੀਆਂ ਟੀਮਾਂ ਦੋਵੇਂ ਹੀ ਇਸ ਸਮੇਂ ਸ਼ੈਫੀਲਡ ਸ਼ੀਲਡ ਵਿੱਚ ਹਿੱਸਾ ਲੈ ਰਹੀਆਂ ਹਨ, ਜਿੱਥੇ ਕਵੀਨਜ਼ਲੈਂਡ ਪਰਥ ਵਿੱਚ ਵੈਸਟਰਨ ਆਸਟ੍ਰੇਲੀਆ ਦਾ ਸਾਹਮਣਾ ਕਰੇਗੀ ਅਤੇ ਨਿਊ ਸਾਊਥ ਵੇਲਜ਼ ਸਿਡਨੀ ਵਿੱਚ ਤਸਮਾਨੀਆ ਨਾਲ ਭਿੜੇਗੀ।

ਪੰਜਾਬ ਕਿੰਗਜ਼ ਦਾ ਕੀ ਹੋਵੇਗਾ?

ਪੰਜਾਬ ਕਿੰਗਜ਼ ਦੀ ਟੀਮ ਰਿਕੀ ਪੋਂਟਿੰਗ ਦੀ ਕੋਚਿੰਗ ਹੇਠ ਕਾਫ਼ੀ ਸੁਧਾਰ ਕਰਦੀ ਹੋਈ ਦਿਖੀ ਹੈ। ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਹਨ, ਜਿਨ੍ਹਾਂ ਦੀ ਕਪਤਾਨੀ ਵਿੱਚ ਟੀਮ 2025 ਵਿੱਚ ਫਾਈਨਲ ਤੱਕ ਪਹੁੰਚੀ ਸੀ। ਉੱਥੇ ਪੰਜਾਬ ਨੂੰ ਆਰਸੀਬੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਆਈ.ਪੀ.ਐਲ. 2026 ਵਿੱਚ ਪੰਜਾਬ ਦੀ ਸ਼ੁਰੂਆਤ ਕਮਾਲ ਦੀ ਰਹੀ ਸੀ। ਪੰਜਾਬ ਕਿੰਗਜ਼ ਨੇ ਲਗਾਤਾਰ 6 ਮੈਚ ਜਿੱਤੇ ਸਨ, ਪਰ ਇਸ ਤੋਂ ਬਾਅਦ ਅਚਾਨਕ ਟੀਮ ਦਾ ਪ੍ਰਦਰਸ਼ਨ ਖਰਾਬ ਹੋ ਗਿਆ ਅਤੇ ਇਹ ਟੀਮ 7 ਵਿੱਚੋਂ 6 ਮੈਚ ਹਾਰ ਕੇ ਪਲੇਆਫ ਲਈ ਕੁਆਲੀਫਾਈ ਨਹੀਂ ਕਰ ਸਕੀ। ਹੁਣ ਆਈ.ਪੀ.ਐਲ. 2027 ਤੋਂ ਪਹਿਲਾਂ ਪੋਂਟਿੰਗ ਨੂੰ ਆਪਣੀ ਨਵੀਂ ਟੀਮ ਤਿਆਰ ਕਰਨੀ ਹੋਵੇਗੀ। ਕਿਉਂਕਿ ਤਾਂ ਹੀ ਪੰਜਾਬ ਕਿੰਗਜ਼ ਦਾ ਆਈਪੀਐਲ ਚੈਂਪੀਅਨ ਬਣਨ ਦਾ ਸੁਪਨਾ ਪੂਰਾ ਹੋ ਸਕੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments