Homeਪੰਜਾਬਜਲੰਧਰ ਸ਼ਹਿਰ ਦੇ ਤਿੰਨ ਵੱਡੇ ਹੋਟਲਾਂ 'ਤੇ ਆਬਕਾਰੀ ਵਿਭਾਗ ਦੀ ਟੀਮ ਨੇ...

ਜਲੰਧਰ ਸ਼ਹਿਰ ਦੇ ਤਿੰਨ ਵੱਡੇ ਹੋਟਲਾਂ ‘ਤੇ ਆਬਕਾਰੀ ਵਿਭਾਗ ਦੀ ਟੀਮ ਨੇ ਮਾਰਿਆ ਛਾਪਾ

ਜਲੰਧਰ : ਸ਼ਹਿਰ ਦੇ ਤਿੰਨ ਵੱਡੇ ਹੋਟਲਾਂ ‘ਤੇ ਆਬਕਾਰੀ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰਕੇ ਸ਼ਰਾਬ ਦੇ ਸਟਾਕ ਅਤੇ ਰਿਕਾਰਡ ਦੀ ਜਾਂਚ ਕੀਤੀ। ਉਕਤ ਕਾਰਵਾਈ ਨਾਜਾਇਜ਼ ਸ਼ਰਾਬ ਦੀ ਵਿਕਰੀ ਅਤੇ ਸਟਾਕ ਵਿਚ ਬੇਨਿਯਮੀਆਂ ਦੀਆਂ ਸ਼ਿਕਾਇਤਾਂ ‘ਤੇ ਕੀਤੀ ਗਈ । ਟੀਮ ਨੇ ਗਰੇਵਾਲ ਹਾਸਪਿਟੈਲਿਟੀ ਮੋਚਾ ਅਤੇ ਮੈਰੀਟਨ ਹੋਟਲਰੀ ਸਮੇਤ ਕਈ ਮਸ਼ਹੂਰ ਹੋਟਲਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਕੁਝ ਥਾਵਾਂ ‘ਤੇ ਬਿਨਾਂ ਹੋਲੋਗ੍ਰਾਮ ਤੋਂ ਸ਼ਰਾਬ ਦੀਆਂ ਬੋਤਲਾਂ ਪਾਈਆਂ ਗਈਆਂ, ਜਦਕਿ ਸਟਾਕ ਰਜਿਸਟਰ ਵੀ ਅਧੂਰੇ ਪਾਏ ਗਏ।

ਜਾਣਕਾਰੀ ਅਨੁਸਾਰ ਵੈਸਟ ਦੀ ਸਹਾਇਕ ਕਮਿਸ਼ਨਰ ਡਾ: ਹਰਸਿਮਰਤ ਕੌਰ ਗਰੇਵਾਲ ਦੀ ਅਗਵਾਈ ‘ਚ ਐਕਸਾਈਜ਼ ਟੀਮ ਨੇ ਤਿੰਨੋਂ ਹੋਟਲਾਂ ‘ਚ ਕਾਰਵਾਈ ਕੀਤੀ । ਟੀਮ ਨੇ ਬਾਰਾਂ ਅਤੇ ਹੋਟਲਾਂ ਵਿੱਚ ਮੌਜੂਦ ਸ਼ਰਾਬ ਦੇ ਸਟਾਕ ਨੂੰ ਰਿਕਾਰਡ ਨਾਲ ਮਿਲਾ ਕੇ ਰਜਿਸਟਰਾਂ ਦੀ ਜਾਂਚ ਕੀਤੀ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਹੋਟਲਾਂ ‘ਚੋਂ ਬਿਨਾਂ ਹੋਲੋਗ੍ਰਾਮ ਵਾਲੀਆਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਹਨ। ਮੈਰੀਟਨ ਹੋਟਲਰੀ ਦੇ ਸਟਾਕ ਰਜਿਸਟਰ ਅਧੂਰੇ ਪਾਏ ਗਏ। ਆਬਕਾਰੀ ਵਿਭਾਗ ਨੇ ਤਿੰਨੋਂ ਹੋਟਲਾਂ ਦੇ ਕਰਮਚਾਰੀਆਂ ਦੇ ਬਿਆਨ ਦਰਜ ਕਰ ਲਏ ਹਨ। ਇਸ ਸਬੰਧੀ ਵਿਭਾਗ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments