Homeਰਾਜਸਥਾਨਰਾਜਸਥਾਨ ਸਰਕਾਰ ਨੇ ਐਸ.ਓ.ਜੀ. ਦੇ ਏ.ਐਸ.ਪੀ. ਮੁਕੇਸ਼ ਕੁਮਾਰ ਸੋਨੀ ਨੂੰ ਕੀਤਾ ਮੁਅੱਤਲ

ਰਾਜਸਥਾਨ ਸਰਕਾਰ ਨੇ ਐਸ.ਓ.ਜੀ. ਦੇ ਏ.ਐਸ.ਪੀ. ਮੁਕੇਸ਼ ਕੁਮਾਰ ਸੋਨੀ ਨੂੰ ਕੀਤਾ ਮੁਅੱਤਲ

ਜੈਪੁਰ: ਰਾਜਸਥਾਨ ਸਰਕਾਰ ਨੇ ਐਸ.ਓ.ਜੀ. ਦੇ ਏ.ਐਸ.ਪੀ. ਮੁਕੇਸ਼ ਕੁਮਾਰ ਸੋਨੀ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਨੂੰ ਉਦੈਪੁਰ ਵਿੱਚ 2 ਕਰੋੜ ਰੁਪਏ ਦੇ ਕਥਿਤ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸਰਕਾਰ ਨੇ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ.ਸੀ.ਬੀ.) ਦੀ ਰਿਪੋਰਟ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਹੈ। ਸੋਨੀ ‘ਤੇ ਉਦੈਪੁਰ ‘ਚ ਜ਼ਮੀਨ ਦੇ 272 ਪਲਾਟਾਂ ਦੇ ਮਾਮਲੇ ‘ਚ ਦੋਸ਼ੀਆਂ ਨੂੰ ਰਾਹਤ ਦੇਣ ਦੇ ਬਦਲੇ 2 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਹੈ। ਏ.ਸੀ.ਬੀ. ਨੇ 26 ਸਤੰਬਰ ਨੂੰ ਕਥਿਤ ਵਿਚੋਲੇ ਸੱਜਣ ਸਿੰਘ ਜੈਨ ਉਰਫ਼ ਤਤਲਾ ਨੂੰ 2 ਕਰੋੜ ਰੁਪਏ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਸੀ। ਅਗਲੇ ਦਿਨ ਏ.ਸੀ.ਪੀ. ਨੇ ਏ.ਐਸ.ਪੀ. ਮੁਕੇਸ਼ ਸੋਨੀ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਚੱਲ ਰਹੀ ਹੈ। ਮੁੱਖ ਮੰਤਰੀ ਦਫ਼ਤਰ (ਸੀ.ਐਮ.ਓ.) ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਗ੍ਰਹਿ ਵਿਭਾਗ ਨੇ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਹਨ। ਇਹ ਮੁਅੱਤਲੀ 27 ਸਤੰਬਰ ਤੋਂ ਲਾਗੂ ਹੈ।

ਸੋਨੀ ‘ਤੇ ਉਦੈਪੁਰ ਜ਼ਮੀਨ ਮਾਮਲੇ ‘ਚ ਦੋ ਵਿਚੋਲਿਆਂ ਰਾਹੀਂ ਕਰੋੜਾਂ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਹੈ। ਰਿਸ਼ਵਤਖੋਰੀ ਦੇ ਇਸ ਵੱਡੇ ਮਾਮਲੇ ‘ਚ ਗ੍ਰਿਫ਼ਤਾਰੀ ਤੋਂ ਬਾਅਦ ਤੋਂ ਹੀ ਸੋਨੀ ਨੂੰ ਮੁਅੱਤਲ ਕਰਨ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਹੁਣ ਗ੍ਰਹਿ ਵਿਭਾਗ ਵੱਲੋਂ ਰਸਮੀ ਹੁਕਮ ਜਾਰੀ ਕਰਨ ਨਾਲ ਵਿਭਾਗੀ ਕਾਰਵਾਈ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਈ ਹੈ। ਇਸ ਮਾਮਲੇ ਨੇ ਵਿਸ਼ੇਸ਼ ਧਿਆਨ ਖਿੱਚਿਆ ਹੈ ਕਿਉਂਕਿ ਇਸ ਵਿੱਚ ਰਾਜਸਥਾਨ ਪੁਲਿਸ ਦੀ ਵਿਸ਼ੇਸ਼ ਜਾਂਚ ਯੂਨਿਟ ਐਸ.ਓ.ਜੀ. ਵਿੱਚ ਤਾਇਨਾਤ ਏ.ਐਸ.ਪੀ. ਰੈਂਕ ਦੇ ਅਧਿਕਾਰੀ ਸ਼ਾਮਲ ਹਨ।

ਜਾਂਚ ਅਤੇ ਕਾਨੂੰਨੀ ਪ੍ਰਕਿ ਰਿਆ ਦੇ ਨਾਲ-ਨਾਲ ਵਿਭਾਗੀ ਕਾਰਵਾਈ ਜਾਰੀ ਰਹਿਣ ਦੀ ਉਮੀਦ ਹੈ। ਜਾਂਚ ਦੇ ਹਿੱਸੇ ਵਜੋਂ, ਏ.ਸੀ.ਬੀ. ਦੀ ਟੀਮ ਕਥਿਤ ਵਿਚੋਲੇ ਸੱਜਣ ਸਿੰਘ ਨੂੰ ਸੋਨੀ ਦੇ ਘਰ ਲੈ ਗਈ ਅਤੇ ਮੌਕੇ ‘ਤੇ ਜਾਂਚ ਕੀਤੀ। ਇਸ ਕਾਰਵਾਈ ਦੀ ਅਗਵਾਈ ਜਾਂਚ ਅਧਿਕਾਰੀ ਮਹਾਵੀਰ ਸਿੰਘ ਸ਼ੇਖਾਵਤ ਨੇ ਕੀਤੀ। ਏ.ਸੀ.ਬੀ. ਦੀ ਜਾਂਚ ਅਨੁਸਾਰ ਕਥਿਤ ਰਿਸ਼ਵਤ ਲੈਣ-ਦੇਣ ਦੇ ਮਾਮਲੇ ਵਿੱਚ ਸੱਜਣ ਸਿੰਘ ਅਕਸਰ ਸੋਨੀ ਦੇ ਘਰ ਜਾਂਦਾ ਸੀ ਅਤੇ ਉੱਥੇ ਉਸ ਨੂੰ ਮਿਲਦਾ ਸੀ।

ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਸੋਨੀ ਨੇ 23 ਸਤੰਬਰ ਨੂੰ ਰਾਣੀ ਰੋਡ ‘ਤੇ ਹੋਣ ਵਾਲੀ ਮੀਟਿੰਗ ਦਾ ਸਮਾਂ ਕਥਿਤ ਤੌਰ ‘ਤੇ ਤਿੰਨ ਵਾਰ ਬਦਲਿਆ। ਪਹਿਲਾਂ ਮੀਟਿੰਗ ਸਵੇਰੇ 10 ਵਜੇ ਹੋਣੀ ਸੀ, ਪਰ ਬਾਅਦ ਵਿੱਚ ਇਸ ਨੂੰ ਬਦਲ ਕੇ 1 ਵਜੇ ਅਤੇ ਫਿਰ ਸ਼ਾਮ 5 ਵਜੇ ਕਰ ਦਿੱਤਾ ਗਿਆ। ਮਿੱਥੇ ਸਮੇਂ ਦੇ ਬਾਵਜੂਦ ਸੋਨੀ ਕਰੀਬ 90 ਮਿੰਟ ਦੇਰੀ ਨਾਲ ਸ਼ਾਮ 6:30 ਵਜੇ ਮੌਕੇ ‘ਤੇ ਪਹੁੰਚੇ। ਸੱਜਣ ਸਿੰਘ ਸ਼ਿਕਾਇਤਕਰਤਾ ਨਿਰੰਜਨ ਮੋਗਰਾ ਦੇ ਨਾਲ ਮਹਾਕਾਲੇਸ਼ਵਰ ਮੰਦਰ ਨੇੜੇ ਪਹੁੰਚਿਆ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਸੋਨੀ ਆਪਣੀ ਕਾਰ ਵਿੱਚ ਉੱਥੇ ਪਹੁੰਚ ਗਿਆ ਅਤੇ ਦੋਵਾਂ ਵਿਅਕਤੀਆਂ ਨੂੰ ਕਾਰ ਕੋਲ ਬੁਲਾ ਲਿਆ।

ਤਿੰਨਾਂ ਵਿਚਾਲੇ ਕਰੀਬ ਚਾਰ ਮਿੰਟ ਤੱਕ ਗੱਲਬਾਤ ਹੋਈ। ਏ.ਸੀ.ਬੀ. ਅਨੁਸਾਰ ਸੋਨੀ ਨੇ ਕਥਿਤ ਰਿਸ਼ਵਤ ਦੀ ਰਕਮ ਬਾਰੇ ਜ਼ਬਾਨੀ ਬੋਲਣ ਦੀ ਬਜਾਏ ਆਪਣੇ ਮੋਬਾਈਲ ਫੋਨ ‘ਤੇ ਟਾਈਪ ਕਰਕੇ ਜਾਣਕਾਰੀ ਦਿੱਤੀ। ਏ.ਸੀ.ਬੀ. ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਤਿੰਨ ਦਿਨਾਂ ਦੀ ਡਿਜੀਟਲ ਰਿਕਾਰਡਿੰਗ ਰਾਹੀਂ 2 ਕਰੋੜ ਰੁਪਏ ਦੀ ਰਿਸ਼ਵਤ ਦੀ ਕਥਿਤ ਮੰਗ ਦੀ ਪੁਸ਼ਟੀ ਹੋਈ ਹੈ। ਏਜੰਸੀ ਨੇ ਕਿਹਾ ਕਿ ਜਾਂਚ ਪ੍ਰਕਿਰਿਆ ਦੌਰਾਨ ਇਸ ਮੰਗ ਦੀ ਪੁਸ਼ਟੀ ਹੋਈ ਹੈ।

ਕਥਿਤ ਵਿਚੋਲੇ ਨੇ ਸ਼ਿਕਾਇਤਕਰਤਾ ਅਤੇ ਸੋਨੀ ਵਿਚਕਾਰ ਦੋ ਵਟਸਐਪ ਕਾਲਾਂ ਦਾ ਪ੍ਰਬੰਧ ਵੀ ਕੀਤਾ। ਏ.ਸੀ.ਬੀ. ਨੇ ਕਿਹਾ ਕਿ ਉਸ ਨੇ ਗੱਲਬਾਤ ਅਤੇ ਜਾਂਚ ਪ੍ਰਕਿ ਰਿਆ ਦੀ ਡਿਜੀਟਲ ਰਿਕਾਰਡਿੰਗ ਹਾਸਲ ਕੀਤੀ ਹੈ। ਜਾਂਚ ਦੌਰਾਨ ਏ.ਸੀ.ਬੀ. ਨੇ ਸੋਨੀ ਦੇ ਦਫ਼ਤਰ ਤੋਂ ਪਲਾਟ ਨਾਲ ਸਬੰਧਤ 41 ਫਾਈਲਾਂ ਬਰਾਮਦ ਕੀਤੀਆਂ ਹਨ। ਇਹ ਪਲਾਟ ਨਗਰ ਨਿਗਮ ਦੇ ਸਨ ਅਤੇ ਫਾਈਲਾਂ ਵਿੱਚ ਮੌਜੂਦ ਬਹੁਤ ਸਾਰੇ ਦਸਤਾਵੇਜ਼ਾਂ ਉੱਤੇ ਯੂ.ਡੀ.ਏ. (ਸ਼ਹਿਰੀ ਵਿਕਾਸ ਅਥਾਰਟੀ) ਦੀ ਮੋਹਰ ਅਤੇ ਦਸਤਖਤ ਸਨ।

ਅਛਭ ਜਾਂਚ ਕਰ ਰਿਹਾ ਹੈ ਕਿ ੂਧਅ ਦੀ ਮੋਹਰ ਅਤੇ ਦਸਤਖ਼ਤ ਵਾਲੇ ਦਸਤਾਵੇਜ਼ ਅਸਲੀ ਹਨ ਜਾਂ ਫਰਜ਼ੀ। ਜਾਂਚਕਰਤਾਵਾਂ ਨੂੰ ਅਜਿਹੇ ਕੇਸ ਵੀ ਮਿਲੇ ਹਨ, ਜਿਨ੍ਹਾਂ ਵਿੱਚ ਅਸਲ ਫਾਈਲਾਂ ਤੋਂ ਬਾਅਦ ਬਦਲੇ ਹੋਏ ਪਲਾਟ ਨੰਬਰਾਂ ਵਾਲੀਆਂ ਫਾਈਲਾਂ ਪਾਈਆਂ ਗਈਆਂ ਸਨ, ਜਿਸ ਕਾਰਨ ਫਾਈਲਾਂ ਨਾਲ ਕਥਿਤ ਛੇੜਛਾੜ ਅਤੇ ਪਲਾਟ ਦੇ ਨੰਬਰ ਬਦਲਣ ਦਾ ਮਾਮਲਾ ਵੀ ਜਾਂਚ ਦੇ ਘੇਰੇ ਵਿੱਚ ਆਇਆ ਸੀ। ਇਹ ਮਾਮਲਾ ਉਦੈਪੁਰ ਦੇ 272 ਪਲਾਟ ਮਾਮਲੇ ਨਾਲ ਸਬੰਧਤ ਹੈ। ਇਲਜ਼ਾਮਾਂ ਅਨੁਸਾਰ ਮਾਲਕੀ ਰਿਕਾਰਡ ਵਿੱਚ ਫੇਰਬਦਲ ਕਰਨ ਲਈ ਖਾਲੀ ਅਤੇ ਰੱਦ ਕੀਤੇ ਪਲਾਟਾਂ ਲਈ ਜਾਅਲੀ ਦਸਤਾਵੇਜ਼ ਅਤੇ ਲੀਜ਼ ਡੀਡ ਬਣਾਏ ਗਏ ਸਨ, ਜਿਸ ਤੋਂ ਬਾਅਦ ਕਥਿਤ ਤੌਰ ‘ਤੇ ਉਨ੍ਹਾਂ ਪਲਾਟਾਂ ਨੂੰ ਵੇਚ ਦਿੱਤਾ ਗਿਆ ਸੀ।

ਇਸ ਮਾਮਲੇ ਵਿੱਚ ਸੂਰਜਪੋਲ ਪੁਲਿਸ ਸਟੇਸ਼ਨ ਵਿੱਚ 2022 ਵਿੱਚ ਐਫ.ਆਈ.ਆਰ. ਦਰਜ ਕੀਤੀ ਗਈ ਸੀ, ਜਾਂਚ ਤੋਂ ਬਾਅਦ, ਨਗਰ ਨਿਗਮ ਨੇ 48 ਲੀਜ਼ ਡੀਡਾਂ ਨੂੰ ਰੱਦ ਕਰ ਦਿੱਤਾ ਸੀ। ਇਸੇ ਮਾਮਲੇ ਵਿੱਚ ਐਸ.ਓ.ਜੀ. ਨੇ ਸਾਬਕਾ ਜ਼ਿਲ੍ਹਾ ਘੱਟ ਗਿਣਤੀ ਅਧਿਕਾਰੀ ਹੇਮਲਤਾ ਕੰਕਰੀਆ ਅਤੇ ਉਸ ਦੇ ਪਤੀ ਨਿਰੰਜਨ ਮੋਗਰਾ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਦੌਰਾਨ ਮੋਗਰਾ ਦੇ ਘਰੋਂ ਕਥਿਤ ਤੌਰ ‘ਤੇ ਕਰੀਬ 2 ਕਿੱਲੋ ਸੋਨੇ ਦੇ ਗਹਿਣੇ ਅਤੇ 11 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਇਲਜ਼ਾਮ ਸੀ ਕਿ ਕੇਸ ਬੰਦ ਕਰਨ ਲਈ ਅੰਤਿਮ ਰਿਪੋਰਟ ਦਰਜ ਕਰਵਾਉਣ ਅਤੇ ਜ਼ਬਤ ਕੀਤੇ ਸਾਮਾਨ ਨੂੰ ਵਾਪਸ ਕਰਨ ਬਦਲੇ 2 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਇਸ ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments