Homeਪੰਜਾਬਥਾਣਾ ਸਦਰ ਫਰੀਦਕੋਟ ਪੁਲਿਸ ਨੂੰ ਮਿਲੀ ਕਰੀਬ 5-6 ਸਾਲ ਦੇ ਇਕ ਅਣਪਛਾਤੇ...

ਥਾਣਾ ਸਦਰ ਫਰੀਦਕੋਟ ਪੁਲਿਸ ਨੂੰ ਮਿਲੀ ਕਰੀਬ 5-6 ਸਾਲ ਦੇ ਇਕ ਅਣਪਛਾਤੇ ਬੱਚੇ ਦੀ ਲਾਸ਼

ਫਰੀਦਕੋਟ : ਥਾਣਾ ਸਦਰ ਫਰੀਦਕੋਟ ਦੀ ਪੁਲਿਸ ਨੇ ਪਿੰਡ ਟਹਿਣਾ ਵਿਖੇ ਰਜਬਾਹਾ ਧੂੜਕੋਟ-ਚਾਹਲ ਮਾਈਨਰ ਦੇ ਮੋਘਾ ਨੰਬਰ 19360 ਨੇੜੇ ਕਰੀਬ 5-6 ਸਾਲ ਦੇ ਇਕ ਅਣਪਛਾਤੇ ਬੱਚੇ ਦੀ ਲਾਸ਼ ਬਰਾਮਦ ਹੋਣ ਦੇ ਮਾਮਲੇ ‘ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਟਹਿਣਾ ਦੇ ਮੌਜੂਦਾ ਚੌਕੀਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਕਾਸ਼ੀ ਰਜਬਾਹਾ ਧੂਰਕੋਟ-ਚਾਹਲ ਮਾਈਨਰ ਦੇ ਮੋਘਾ ਨੰਬਰ 19360 ’ਤੇ ਗਿਆ ਸੀ। ਇਸ ਦੌਰਾਨ ਉਸ ਨੇ ਇੱਕ ਬੱਚੇ ਦੀ ਲਾਸ਼ ਪਾਣੀ ਵਿੱਚ ਤੈਰਦੀ ਹੋਈ ਦੇਖੀ, ਜੋ ਪੁਲ ਕੋਲ ਫਸੀ ਹੋਈ ਸੀ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ।

ਸ਼ਿਕਾਇਤਕਰਤਾ ਅਨੁਸਾਰ ਮ੍ਰਿਤਕ ਬੱਚੇ ਦੇ ਹੱਥ-ਪੈਰ ਲੋਹੇ ਦੀ ਬਰੀਕ ਤਾਰ ਨਾਲ ਬੰਨ੍ਹੇ ਹੋਏ ਸਨ। ਬੱਚੇ ਨੇ ਖਾਕੀ ਰੰਗ ਦੀ ਟੀ-ਸ਼ਰਟ, ਕਾਲੇ ਰੰਗ ਦੀ ਹਾਫ ਪੈਂਟ ਅਤੇ ਕਾਲੀ ਸੈਂਡਲ ਪਾਈ ਹੋਈ ਸੀ। ਹਾਲੇੇ ਤੱਕ ਬੱਚੇ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਮੌਕੇ ਦੀ ਮੁੱਢਲੀ ਸਥਿਤੀ ਨੂੰ ਦੇਖਦਿਆਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਬੱਚੇ ਦਾ ਕਤਲ ਕਰਕੇ ਲਾਸ਼ ਨੂੰ ਰਜਬਾਹੇ ਵਿੱਚ ਸੁੱਟ ਦਿੱਤਾ ਹੋ ਸਕਦਾ ਹੈ। ਇਸ ਸਬੰਧੀ ਥਾਣਾ ਸਦਰ ਫਰੀਦਕੋਟ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਤਫਤੀਸ਼ੀ ਅਫਸਰ ਐਸ.ਆਈ ਸਤਪਾਲ ਸਿੰਘ ਵੱਲੋਂ ਬੱਚੇ ਦੀ ਸ਼ਨਾਖਤ ਕਰਨ ਅਤੇ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਤੇਜ਼ ਕਰ ਦਿੱਤੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments