Homeਦੇਸ਼ਤਿਉਹਾਰਾਂ ਦੌਰਾਨ ਰੇਲਵੇ ਨੇ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਵਿਸ਼ੇਸ਼ ਰੇਲ ਗੱਡੀ...

ਤਿਉਹਾਰਾਂ ਦੌਰਾਨ ਰੇਲਵੇ ਨੇ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਵਿਸ਼ੇਸ਼ ਰੇਲ ਗੱਡੀ ਚਲਾਉਣ ਦਾ ਕੀਤਾ ਫ਼ੈਸਲਾ

ਜੰਮੂ : ਜੰਮੂ ਡਿਵੀਜ਼ਨ ਵਿਚ ਤਿਉਹਾਰਾਂ ਦੌਰਾਨ ਯਾਤਰੀਆਂ ਦੀ ਜ਼ਿਆਦਾ ਭੀੜ ਨੂੰ ਦੇਖਦੇ ਹੋਏ, ਉੱਤਰੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ ਨਵੀਂ ਦਿੱਲੀ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਵਿਸ਼ੇਸ਼ ਰੇਲ ਗੱਡੀ 04081/04082 ਚਲਾਉਣ ਦਾ ਫ਼ੈਸਲਾ ਕੀਤਾ ਹੈ।

ਪਹਿਲਾਂ ਇਸ ਰੇਲਗੱਡੀ ਨੂੰ 8 ਅਕਤੂਬਰ ਤੋਂ 26 ਅਕਤੂਬਰ ਦਰਮਿਆਨ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਸੀ, ਅਤੇ ਹੁਣ ਦੁਸਹਿਰੇ/ਨਵਰਾਤਰੀ ਦੇ ਮੌਕੇ ‘ਤੇ ਜ਼ਿਆਦਾ ਭੀੜ ਦੇ ਮੱਦੇਨਜ਼ਰ ਇਸ ਨੂੰ 2 ਅਕਤੂਬਰ ਤੋਂ 5 ਅਕਤੂਬਰ ਦਰਮਿਆਨ ਵਾਧੂ ਯਾਤਰਾਵਾਂ ਵਜੋਂ ਚਲਾਇਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਰੇਲਗੱਡੀ ਨੰਬਰ 04081 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰਿਜ਼ਰਵ ਫੈਸਟੀਵਲ ਸਪੈਸ਼ਲ ਐਕਸਪ੍ਰੈਸ ਨਵੀਂ ਦਿੱਲੀ ਤੋਂ 2, 3 ਅਤੇ 4 ਅਕਤੂਬਰ 2026 ਨੂੰ ਰਾਤ 11:45 ਵਜੇ ਰਵਾਨਾ ਹੋਵੇਗੀ ਅਤੇ ਪਾਣੀਪਤ, ਕੁਰੂਕਸ਼ੇਤਰ , ਅੰਬਾਲਾ ਕੈਂਟ , ਲੁਧਿਆਣਾ , ਜਲੰਧਰ ਕੈਂਟ , ਪਠਾਣਕੋਣ ਕੈਂਟ , ਜੰਮੂ ਤਵੀ ਅਤੇ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਹੁੰਦੇ ਹੋਏ , ਅਗਲੇ ਦਿਨ ਦੁਪਹਿਰ 12 ਵਜੇ ਸ਼੍ਰੀ ਮਾਤਾ ਵੈਸ਼ਨੂੰ ਦੇਵੀ ਕਟੜਾ ਪਹੁੰਚੇਗੀ ।

ਇਸ ਕ੍ਰਮ ਵਿੱਚ ਯਾਤਰੀਆਂ ਦੀ ਸੁਵਿਧਾ ਨੂ ਦੇਖਦੇ ਹੋਏ ਉੱਤਰ ਰੇਲਵੇ ਨੇ ਰੇਲ ਗੱਡੀ ਨੰਬਰ 12426 ਜੰਮੂ ਤਵੀ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਵਿੱਚ ਥਰਡ ਏ.ਸੀ. ਦਾ ਇੱਕ ਵਾਧੂ ਕੋਚ ਜੋੜਨ ਦਾ ਵੀ ਫ਼ੈਸਲਾ ਲਿਆ ਹੈ । ਇਹ ਵਾਧੂ ਕੋਚ ਜੰਮੂ ਤਵੀ ਤੋਂ 4, 5, 10, 14, 15, 16 ਅਤੇ 17 ਅਕਤੂਬਰ ਦੇ ਨਾਲ-ਨਾਲ 18 ਅਕਤੂਬਰ ਤੋਂ 26 ਨਵੰਬਰ 2026 ਤੱਕ ਰਵਾਨਾ ਹੋਣ ਵਾਲੀਆਂ ਟਰੇਨਾਂ ਵਿੱਚ ਜੋੜਿਆ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments