Homeਦੇਸ਼PGI ਚੰਡੀਗੜ੍ਹ ’ਚ ਫਲੂ ਦੇ 170 ਮਾਮਲੇ, ਪੰਜਾਬ ਤੋਂ ਸਭ ਤੋਂ ਵੱਧ...

PGI ਚੰਡੀਗੜ੍ਹ ’ਚ ਫਲੂ ਦੇ 170 ਮਾਮਲੇ, ਪੰਜਾਬ ਤੋਂ ਸਭ ਤੋਂ ਵੱਧ ਮਰੀਜ਼

ਚੰਡੀਗੜ੍ਹ: ਮੌਸਮ ਵਿੱਚ ਹੋ ਰਹੇ ਬਦਲਾਅ ਦੇ ਨਾਲ ਫਲੂ ਅਤੇ ਇਨਫਲੂਐਂਜ਼ਾ ਵਰਗੀਆਂ ਬਿਮਾਰੀਆਂ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ। ਚੰਡੀਗੜ੍ਹ ਸਥਿਤ ਪੀ.ਜੀ.ਆਈ. ਦੇ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ ਤੋਂ 26 ਅਗਸਤ ਤੱਕ ਇਨਫਲੂਐਂਜ਼ਾ ਦੇ ਕੁੱਲ 170 ਪਾਜ਼ੀਟਿਵ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਕਰੀਬ ਅੱਧੇ ਮਾਮਲੇ ਇਕੱਲੇ ਅਗਸਤ ਮਹੀਨੇ ਦੌਰਾਨ ਸਾਹਮਣੇ ਆਏ ਹਨ।

ਪੰਜਾਬ ਤੋਂ ਸਭ ਤੋਂ ਵੱਧ ਮਰੀਜ਼

PGI ਵਿੱਚ ਇਲਾਜ ਲਈ ਪਹੁੰਚੇ 170 ਮਰੀਜ਼ਾਂ ਵਿੱਚ 83 ਪੁਰਸ਼ ਅਤੇ 87 ਔਰਤਾਂ ਸ਼ਾਮਲ ਹਨ। ਰਾਜਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਭ ਤੋਂ ਵੱਧ 68 ਮਰੀਜ਼ ਪੰਜਾਬ ਤੋਂ ਆਏ ਹਨ। ਇਸ ਤੋਂ ਬਾਅਦ ਹਰਿਆਣਾ ਦੇ 34, ਚੰਡੀਗੜ੍ਹ ਦੇ 28 ਅਤੇ ਹਿਮਾਚਲ ਪ੍ਰਦੇਸ਼ ਦੇ 20 ਮਰੀਜ਼ ਦਰਜ ਕੀਤੇ ਗਏ ਹਨ। ਉੱਤਰ ਪ੍ਰਦੇਸ਼ ਤੋਂ ਵੀ 10 ਮਰੀਜ਼ PGI ਪਹੁੰਚੇ, ਜਦਕਿ ਹੋਰ ਸੂਬਿਆਂ ਤੋਂ ਵੀ ਕੁਝ ਮਾਮਲੇ ਸਾਹਮਣੇ ਆਏ ਹਨ।

ਬੱਚੇ ਵੀ ਇਨਫਲੂਐਂਜ਼ਾ ਦੀ ਲਪੇਟ ’ਚ

PGI ਵਿੱਚ ਦਰਜ ਕੁੱਲ ਮਾਮਲਿਆਂ ਵਿੱਚ 134 ਬਾਲਗ ਅਤੇ 36 ਬੱਚੇ ਸ਼ਾਮਲ ਹਨ। ਇਹ ਅੰਕੜੇ ਦੱਸਦੇ ਹਨ ਕਿ ਬਦਲਦੇ ਮੌਸਮ ਦੌਰਾਨ ਬੱਚਿਆਂ ਦੀ ਸਿਹਤ ਵੱਲ ਵੀ ਖਾਸ ਧਿਆਨ ਦੇਣ ਦੀ ਲੋੜ ਹੈ। ਸਕੂਲ ਜਾਣ ਵਾਲੇ ਬੱਚਿਆਂ ਵਿੱਚ ਜੇਕਰ ਲਗਾਤਾਰ ਬੁਖਾਰ, ਖੰਘ ਜਾਂ ਗਲੇ ਵਿੱਚ ਖਰਾਸ਼ ਵਰਗੇ ਲੱਛਣ ਦਿਖਾਈ ਦੇਣ ਤਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।

ਖੰਘ, ਬੁਖਾਰ ਜਾਂ ਸਾਹ ਲੈਣ ’ਚ ਦਿੱਕਤ ਹੋਵੇ ਤਾਂ ਧਿਆਨ ਦਿਓ

ਇਨਫਲੂਐਂਜ਼ਾ ਦੌਰਾਨ ਆਮ ਤੌਰ ’ਤੇ ਬੁਖਾਰ, ਖੰਘ, ਗਲੇ ਵਿੱਚ ਖਰਾਸ਼, ਨੱਕ ਵਗਣਾ ਜਾਂ ਬੰਦ ਹੋਣਾ, ਸਿਰ ਦਰਦ ਅਤੇ ਸਰੀਰ ਵਿੱਚ ਦਰਦ ਵਰਗੇ ਲੱਛਣ ਹੋ ਸਕਦੇ ਹਨ। ਕੁਝ ਮਾਮਲਿਆਂ ਵਿੱਚ ਸਾਹ ਲੈਣ ਵਿੱਚ ਮੁਸ਼ਕਲ ਵੀ ਹੋ ਸਕਦੀ ਹੈ।

ਮੌਸਮੀ ਇਨਫੈਕਸ਼ਨ ਤੋਂ ਬਚਾਅ ਲਈ ਹੱਥਾਂ ਦੀ ਸਫਾਈ ਰੱਖਣਾ, ਖੰਘਣ ਜਾਂ ਛਿੱਕਣ ਸਮੇਂ ਮੂੰਹ ਅਤੇ ਨੱਕ ਢੱਕਣਾ ਅਤੇ ਬਿਮਾਰ ਹੋਣ ਦੀ ਸਥਿਤੀ ਵਿੱਚ ਦੂਜਿਆਂ ਤੋਂ ਕੁਝ ਦੂਰੀ ਬਣਾਈ ਰੱਖਣਾ ਫਾਇਦੇਮੰਦ ਹੈ। ਜੇ ਲੱਛਣ ਗੰਭੀਰ ਹੋਣ ਜਾਂ ਕਈ ਦਿਨਾਂ ਤੱਕ ਠੀਕ ਨਾ ਹੋਣ ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments