Homeਯੂਪੀ ਖ਼ਬਰਾਂਨੋਇਡਾ ਦੇ ਜੇਵਰ ਹਵਾਈ ਅੱਡੇ ਤੋਂ ਦੋ ਹੋਰ ਸ਼ਹਿਰਾਂ ਲਈ ਉਡਾਣਾਂ ਹੋਈਆਂ...

ਨੋਇਡਾ ਦੇ ਜੇਵਰ ਹਵਾਈ ਅੱਡੇ ਤੋਂ ਦੋ ਹੋਰ ਸ਼ਹਿਰਾਂ ਲਈ ਉਡਾਣਾਂ ਹੋਈਆਂ ਸ਼ੁਰੂ

ਨੋਇਡਾ : ਦਿੱਲੀ ਦੇ ਨਾਲ ਲੱਗਦੇ ਨੋਇਡਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 2 ਹੋਰ ਸ਼ਹਿਰ ਸਿੱਧੇ ਤੌਰ ‘ਤੇ ਜੁੜੇ ਹੋਏ ਹਨ। ਜੀ ਹਾਂ, ਜੇਵਰ ਹਵਾਈ ਅੱਡੇ ਤੋਂ ਬੈਂਗਲੁਰੂ ਅਤੇ ਕੋਲਕਾਤਾ ਲਈ ਇੰਡੀਗੋ ਅਤੇ ਏਅਰ ਇੰਡੀਆ ਐਕਸਪ੍ਰੈਸ ਤੋਂ ਬਾਅਦ, ਅਕਾਸਾ ਏਅਰਲਾਈਨਜ਼ ਦੀਆਂ ਉਡਾਣਾਂ ਸ਼ੁਰੂ ਹੋਣਗੀਆਂ। ਏਅਰਲਾਈਨ ਨੇ ਦੋਵਾਂ ਸ਼ਹਿਰਾਂ ਦੇ ਲਈ ਉਡਾਣਾਂ ਦਾ ਸਮਾਂ-ਸਾਰਣੀ ਜਾਰੀ ਕਰ ਦਿੱਤਾ ਹੈ। ਇਸ ਤੋਂ  ਪਹਿਲਾਂ, ਅਕਾਸਾ ਏਅਰਲਾਈਨਜ਼ ਅਹਿਮਦਾਬਾਦ ਅਤੇ ਪੁਣੇ ਲਈ ਉਡਾਣਾਂ ਚਲਾ ਰਹੀ ਸੀ। ਹੁਣ ਏਅਰਲਾਈਨਾਂ ਨਾਲ ਕੋਲਕਾਤਾ ਅਤੇ ਬੰਗਲੁਰੂ ਵੀ ਜੁੜ ਗਏ ਹਨ। ਹਾਲਾਂਕਿ, ਏਅਰਲਾਈਨ ਨੇ 1 ਅਕਤੂਬਰ, 2026 ਤੋਂ ਦੁਪਹਿਰ 2:05 ਵਜੇ ਮੁੰਬਈ ਤੋਂ ਰਵਾਨਾ ਹੋਣ ਵਾਲੀ ਉਡਾਣ QP 1940 ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਕੀ ਹੈ ਕੋਲਕਾਤਾ-ਬੈਂਗਲੁਰੂ ਉਡਾਣਾਂ ਦਾ ਸਮਾਂ?  

ਦੱਸ ਦੇਈਏ ਕਿ ਜੇਵਰ ਹਵਾਈ ਅੱਡੇ ਤੋਂ ਕੋਲਕਾਤਾ ਲਈ ਅਕਾਸਾ ਏਅਰਲਾਈਨਜ਼ ਦੀ ਉਡਾਣ QP 1569 ਸਵੇਰੇ 10:30 ਵਜੇ ਉਡਾਣ ਭਰੇਗੀ ਅਤੇ 2 ਘੰਟੇ 20 ਮਿੰਟ ਬਾਅਦ ਦੁਪਹਿਰ 12:50 ਵਜੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ, ਕੋਲਕਾਤਾ ‘ਤੇ ਉਤਰੇਗੀ। ਵਾਪਸੀ ‘ਤੇ, ਫਲਾਈਟ QP 1570 ਕੋਲਕਾਤਾ ਤੋਂ ਦੁਪਹਿਰ 1:30 ਵਜੇ ਉਡਾਣ ਭਰੇਗੀ ਅਤੇ ਦੁਪਹਿਰ 3:50 ਵਜੇ ਜੇਵਰ ਹਵਾਈ ਅੱਡੇ ‘ਤੇ ਉਤਰੇਗੀ। ਬੰਗਲੁਰੂ ਦੇ ਲਈ ਫਲਾਈਟ QP 1525 ਸਵੇਰੇ 7 ਵਜੇ ਬੰਗਲੁਰੂ ਤੋਂ ਰਵਾਨਾ ਹੋ ਕੇ  ਸਵੇਰੇ 9:45 ਵਜੇ ਨੋਇਡਾ ਹਵਾਈ ਅੱਡੇ ‘ਤੇ ਪਹੁੰਚੇਗੀ ਅਤੇ ਵਾਪਸੀ ‘ਤੇ ਫਲਾਈਟ QP 1526 ਜੇਵਰ ਹਵਾਈ ਅੱਡੇ ਤੋਂ ਸ਼ਾਮ 4:30 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 7:20 ਵਜੇ ਬੰਗਲੁਰੂ ਪਹੁੰਚੇਗੀ।

ਤਿੰਨ ਏਅਰਲਾਈਨਾਂ ਦੇ ਜਰੀਏ  17 ਸ਼ਹਿਰ ਜੁੜੇ

ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ 15 ਜੂਨ, 2026 ਨੂੰ ਨੋਇਡਾ ਦੇ ਜੇਵਰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ ਸੀ। ਇੰਡੀਗੋ ਏਅਰਲਾਈਨਜ਼ ਸਭ ਤੋਂ ਪਹਿਲਾਂ ਹਵਾਈ ਅੱਡੇ ਤੋਂ ਲਖਨਊ ਅਤੇ ਬੰਗਲੁਰੂ ਲਈ ਉਡਾਣਾਂ ਸ਼ੁਰੂ ਕਰਨ ਵਾਲੀ ਸੀ। ਅੱਜ, ਇੰਡੀਗੋ, ਅਕਾਸਾ ਅਤੇ ਏਅਰ ਇੰਡੀਆ ਐਕਸਪ੍ਰੈਸ ਦੇ ਲਈ ਲਗਭਗ 17 ਸ਼ਹਿਰ ਹੈਦਰਾਬਾਦ, ਅੰਮ੍ਰਿਤਸਰ, ਚੰਡੀਗੜ੍ਹ, ਧਰਮਸ਼ਾਲਾ, ਜੈਪੁਰ, ਲਖਨਊ, ਨਵੀਂ ਮੁੰਬਈ, ਪੰਤਨਗਰ, ਸ੍ਰੀਨਗਰ, ਜੰਮੂ, ਜੋਧਪੁਰ, ਭੋਪਾਲ, ਦੇਹਰਾਦੂਨ, ਬਰੇਲੀ, ਕਿਸ਼ਨਗੜ੍ਹ, ਬੰਗਲੁਰੂ ਅਤੇ ਕੋਲਕਾਤਾ ਜੁੜ ਚੁੱਕੇ ਹਨ। ਵਰਤਮਾਨ ਵਿੱਚ, ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਚੱਲ ਰਹੀਆਂ ਹਨ, ਪਰ ਸਰਕਾਰ ਦੀ ਯੋਜਨਾ ਜਲਦੀ ਹੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments