Homeਦੇਸ਼ਝਾਰਖੰਡ CID ਨੇ ਭਰਤੀ ਪ੍ਰੀਖਿਆ 'ਚ ਬੇਨਿਯਮੀਆਂ ਦੇ ਮਾਮਲੇ 'ਚ ਤਿੰਨ ਉਮੀਦਵਾਰਾਂ...

ਝਾਰਖੰਡ CID ਨੇ ਭਰਤੀ ਪ੍ਰੀਖਿਆ ‘ਚ ਬੇਨਿਯਮੀਆਂ ਦੇ ਮਾਮਲੇ ‘ਚ ਤਿੰਨ ਉਮੀਦਵਾਰਾਂ ਨੂੰ ਕੀਤਾ ਗਿਫ਼ਤਾਰ

ਰਾਂਚੀ: ਝਾਰਖੰਡ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ (ਸੀ.ਆਈ.ਡੀ.) ਨੇ ਝਾਰਖੰਡ ਸਟਾਫ ਸਿਲੈਕਸ਼ਨ ਕਮਿਸ਼ਨ ਕੰਬਾਈਡ ਗ੍ਰੈਜੂਏਟ ਲੈਵਲ ਐਗਜ਼ਾਮੀਨੇਸ਼ਨ (ਜੇ.ਐਸ.ਐਸ.ਸੀ.-ਸੀ.ਜੀ.ਐਲ.) 2023 ਵਿੱਚ ਕਥਿਤ ਬੇਨਿਯਮੀਆਂ ਦੇ ਸਬੰਧ ਵਿੱਚ ਤਿੰਨ ਉਮੀਦਵਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਸੀ.ਆਈ.ਡੀ. ਇਸ ਮਾਮਲੇ ਵਿੱਚ ਹੁਣ ਤੱਕ 19 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

ਫੜੇ ਗਏ ਵਿਅਕਤੀਆਂ ਦੀ ਪਛਾਣ ਅਜੈ ਕੁਮਾਰ ਵਾਸੀ ਕੋਡਰਮਾ ਜ਼ਿਲ੍ਹਾ ਅਤੇ ਸੰਜੇ ਕੁਮਾਰ ਅਤੇ ਰਾਮਕ੍ਰਿਸ਼ਨ ਕੁਮਾਰ ਸਿੰਘ ਵਾਸੀ ਗਿਰੀਡੀਹ ਜ਼ਿਲ੍ਹੇ ਵਜੋਂ ਹੋਈ ਹੈ। ਸੀ.ਆਈ.ਡੀ. ਨੇ ਇੱਕ ਬਿਆਨ ਵਿੱਚ ਕਿਹਾ, ‘ਇਨ੍ਹਾਂ ਉਮੀਦਵਾਰਾਂ ਨੇ ਜੇ.ਐਸ.ਐਸ.ਸੀ.-ਸੀ.ਜੀ.ਐਲ. ਪ੍ਰੀਖਿਆ ਵਿੱਚ ਅਨੁਚਿਤ ਲਾਭ ਪ੍ਰਾਪਤ ਕੀਤਾ।’ ਨੌਕਰੀ ਦੇ ਚਾਹਵਾਨਾਂ ਨੇ ਝਾਰਖੰਡ ਪਬਲਿਕ ਸਰਵਿਸ ਕਮਿਸ਼ਨ (ਜੇ.ਪੀ.ਐਸ.ਸੀ.) ਅਤੇ ਝਾਰਖੰਡ ਸਟਾਫ ਸਿਲੈਕਸ਼ਨ ਕਮਿਸ਼ਨ ਦੁਆਰਾ ਕਰਵਾਈਆਂ ਗਈਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਅਤੇ ਕਥਿਤ ਬੇਨਿਯਮੀਆਂ ਦੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਤੋਂ ਜਾਂਚ ਦੀ ਮੰਗ ਨੂੰ ਲੈ ਕੇ 25 ਜੁਲਾਈ ਤੋਂ ਪ੍ਰਦਰਸ਼ਨ ਸ਼ੁਰੂ ਕੀਤਾ ਸੀ।

ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸੂਬਾ ਸਰਕਾਰ ਨੇ 18 ਅਗਸਤ ਨੂੰ ਜੇ.ਐਸ.ਐਸ.ਸੀ.-ਸੀ.ਜੀ.ਐਲ. 2023 ਸਮੇਤ ਕਈ ਭਰਤੀ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕੀਤਾ ਸੀ।ਇਸ ਤੋਂ ਬਾਅਦ ਉਮੀਦਵਾਰਾਂ ਨੇ ਆਪਣਾ ਅੰਦੋਲਨ ਵਾਪਸ ਲੈ ਲਿਆ ਸੀ। ਹਾਲਾਂਕਿ ਪ੍ਰੀਖਿਆ ‘ਚ ਸਫ਼ਲ ਰਹੇ ਉਮੀਦਵਾਰਾਂ ਦੀ ਪਟੀਸ਼ਨ ‘ਤੇ ਬਾਅਦ ‘ਚ ਝਾਰਖੰਡ ਹਾਈ ਕੋਰਟ ਨੇ ਸਰਕਾਰ ਦੇ ਇਸ ਫ਼ੈਸਲੇ ‘ਤੇ ਰੋਕ ਲਗਾ ਦਿੱਤੀ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments