Homeਮਨੋਰੰਜਨਆਮਰਪਾਲੀ ਦੂਬੇ ਦੀ ‘ਮਾਂ ਸ਼ੀਤਲਾ ਭਵਾਨੀ’ ਦਾ ਟ੍ਰੇਲਰ ਰਿਲੀਜ਼

ਆਮਰਪਾਲੀ ਦੂਬੇ ਦੀ ‘ਮਾਂ ਸ਼ੀਤਲਾ ਭਵਾਨੀ’ ਦਾ ਟ੍ਰੇਲਰ ਰਿਲੀਜ਼

ਵੱਖਰੇ ਕਿਰਦਾਰ ’ਚ ਨਜ਼ਰ ਆ ਰਹੀ ਆਮਰਪਾਲੀ

ਟ੍ਰੇਲਰ ਵਿੱਚ ਆਮਰਪਾਲੀ ਦੂਬੇ ਨੂੰ ਇੱਕ ਅਜਿਹੀ ਸ਼ੀਤਲਾ ਮਾਤਾ ਦੀ ਭਗਤ ਦੇ ਕਿਰਦਾਰ ਵਿੱਚ ਦਿਖਾਇਆ ਗਿਆ ਹੈ, ਜਿਸ ਦੀ ਜ਼ਿੰਦਗੀ ਪਰਿਵਾਰਕ ਮੁਸ਼ਕਲਾਂ ਵਿਚੋਂ ਲੰਘਦੀ ਹੈ। ਕਹਾਣੀ ਵਿੱਚ ਧਾਰਮਿਕ ਵਿਸ਼ਵਾਸ ਦੇ ਨਾਲ ਮਨੁੱਖੀ ਰਿਸ਼ਤਿਆਂ ਅਤੇ ਸੰਘਰਸ਼ ਨੂੰ ਵੀ ਜਗ੍ਹਾ ਦਿੱਤੀ ਗਈ ਹੈ।

ਆਮਰਪਾਲੀ ਇਨ੍ਹੀਂ ਦਿਨੀਂ ‘ਬਿੱਗ ਬੌਸ 20’ ਵਿੱਚ ਨਜ਼ਰ ਆ ਰਹੀ ਹੈ। ਇਸ ਕਾਰਨ ਉਨ੍ਹਾਂ ਦੀ ਇਸ ਨਵੀਂ ਫਿਲਮ ਦੇ ਟ੍ਰੇਲਰ ਨੂੰ ਲੈ ਕੇ ਵੀ ਦਰਸ਼ਕਾਂ ਵਿੱਚ ਦਿਲਚਸਪੀ ਦੇਖਣ ਨੂੰ ਮਿਲ ਰਹੀ ਹੈ।

ਫਿਲਮ ਦੀ ਟੀਮ ’ਚ ਕਈ ਕਲਾਕਾਰ ਸ਼ਾਮਲ

‘ਮਾਂ ਸ਼ੀਤਲਾ ਭਵਾਨੀ’ ਦਾ ਨਿਰਦੇਸ਼ਨ ਸੰਜੇ ਸ਼੍ਰੀਵਾਸਤਵ ਨੇ ਕੀਤਾ ਹੈ, ਜਦਕਿ ਫਿਲਮ ਦੀ ਨਿਰਮਾਤਾ ਸ਼ਰਮੀਲਾ ਆਰ. ਸਿੰਘ ਹਨ। ਆਮਰਪਾਲੀ ਦੂਬੇ ਦੇ ਨਾਲ ਅੰਸ਼ੁਮਾਨ ਸਿੰਘ, ਮਣੀ ਭੱਟਾਚਾਰੀਆ, ਸਮਰਥ ਚਤੁਰਵੇਦੀ, ਵਿਨੋਦ ਮਿਸ਼ਰਾ, ਸ਼ਰਧਾ ਨਵਲ, ਵਿਦਿਆ ਸਿੰਘ, ਅਨੂਪ ਅਰੋੜਾ, ਸ਼ਿਵਾਨੀ ਸਿੰਘ, ਕਾਜਲ ਸ਼੍ਰੀਵਾਸਤਵ ਅਤੇ ਆਲੋਕ ਸਿੰਘ ਵੀ ਅਹਿਮ ਭੂਮਿਕਾਵਾਂ ਵਿੱਚ ਹਨ।

ਫਿਲਮ ਦੀ ਕਹਾਣੀ ਅਤੇ ਸਕ੍ਰੀਨਪਲੇ ਸੁਰਿੰਦਰ ਮਿਸ਼ਰਾ ਤੇ ਵਿਵੇਕ ਮਿਸ਼ਰਾ ਨੇ ਲਿਖੇ ਹਨ। ਇਸ ਦਾ ਸੰਗੀਤ ਓਮ ਝਾਅ ਅਤੇ ਚਮਨ ਸਿੰਘ ਨੇ ਤਿਆਰ ਕੀਤਾ ਹੈ, ਜਦਕਿ ਗੀਤਾਂ ਦੇ ਬੋਲ ਆਸ਼ੂਤੋਸ਼ ਤਿਵਾੜੀ, ਸ਼ੇਖਰ ਮਧੁਰ, ਰਾਕੇਸ਼ ਨਿਰਾਲਾ ਅਤੇ ਨ੍ਰਿਪਜੀਤ ਸਿੰਘ ਨੇ ਲਿਖੇ ਹਨ।

ਫਿਲਮ ਦੇ ਟ੍ਰੇਲਰ ਵਿੱਚ ਧਾਰਮਿਕ ਆਸਥਾ, ਪਰਿਵਾਰਕ ਭਾਵਨਾਵਾਂ ਅਤੇ ਮੁਸ਼ਕਲ ਹਾਲਾਤਾਂ ਦੀ ਝਲਕ ਦਿਖਾਈ ਗਈ ਹੈ। ਹੁਣ ਦਰਸ਼ਕਾਂ ਦੀ ਨਜ਼ਰ ਫਿਲਮ ਦੀ ਰਿਲੀਜ਼ ’ਤੇ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments