Homeਪੰਜਾਬਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਨੇ ਲਿਆ ਵੱਡਾ ਫ਼ੈਸਲਾ

ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਨੇ ਲਿਆ ਵੱਡਾ ਫ਼ੈਸਲਾ

ਅੰਮ੍ਰਿਤਸਰ: ਰੇਲਵੇ ਨੇ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਰੇਲ ਯਾਤਰੀਆਂ ਦੀ ਸਹੂਲਤ ਲਈ ਰੇਲਗੱਡੀ ਨੰਬਰ 05006/05005 ਜਲੰਧਰ ਸਿਟੀ-ਬੱਧਨੀ-ਜਲੰਧਰ ਸਿਟੀ ਅਨਰਿਜ਼ਰਵਡ ਸਪੈਸ਼ਲ ਰੇਲਗੱਡੀ ਚਲਾਉਣ ਦਾ ਫ਼ੈਸਲਾ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅਨਰਿਜ਼ਰਵ ਸਪੈਸ਼ਲ ਰੇਲਗੱਡੀ 05006 ਜਲੰਧਰ ਸਿਟੀ ਤੋਂ ਬੱਧਨੀ ਦੇ ਲਈ ਤਰੀਖ 08.10.2026 ਤੋਂ 26.11.2026 (08 ਗੇੜਾਂ) ਤੱਕ ਹਰ ਵੀਰਵਾਰ ਨੂੰ ਚੱਲੇਗੀ । ਇਹ ਅਨਰਿਜ਼ਰਵਡ ਸਪੈਸ਼ਲ ਰੇਲਗੱਡੀ 05006 ਜਲੰਧਰ ਸ਼ਹਿਰ ਤੋਂ ਸਵੇਰੇ 10:50 ‘ਤੇ ਰਵਾਨਾ ਹੋ ਕੇ ਕਰੀਬ 18 ਘੰਟੇ ਬਾਅਦ ਸਵੇਰੇ 04:45 ਵਜੇ ਬੱਧਨੀ ਪਹੁੰਚੇਗੀ ।

ਅਣਰਿਜ਼ਰਵਡ ਸਪੈਸ਼ਲ ਰੇਲਗੱਡੀ 05005 ਬੱਧਨੀ ਤੋਂ ਜਲੰਧਰ ਸਿਟੀ ਦੇ ਲਈ ਤਰੀਖ 07.10.2026 ਤੋਂ 25.11.2026 (08 ਯਾਤਰਾਵਾਂ) ਤੱਕ ਹਰ ਬੁੱਧਵਾਰ ਨੂੰ ਚੱਲੇਗੀ । ਇਹ ਅਨਰਿਜ਼ਰਵਡ ਸਪੈਸ਼ਲ ਰੇਲਗੱਡੀ 05005 ਬੱਧਨੀ ਤੋਂ ਦੁਪਹਿਰ 15:10 ਵਜੇ ਰਵਾਨਾ ਹੋ ਕੇ ਲਗਭਗ 17 ਘੰਟੇ ਬਾਅਦ ਸਵੇਰੇ 08:30 ਵਜੇ ਜਲੰਧਰ ਸ਼ਹਿਰ ਪਹੁੰਚੇਗੀ।

ਉਕਤ ਟਰੇਨ ਦਾ ਸਟਾਪੇਜ ਢੰਡਾਰੀ ਕਲਾਂ, ਅੰਬਾਲਾ ਛਾਉਣੀ, ਯਮੁਨਾਨਗਰ, ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਬੁਰਹਾਵਾਲ, ਗੋਂਡਾ, ਬਲਰਾਮਪੁਰ ਅਤੇ ਤੁਲਸੀਪੁਰ ਸਟੇਸ਼ਨਾਂ ‘ਤੇ ਦੋਵਾਂ ਦਿਸ਼ਾਵਾਂ ‘ਚ ਰੱਖਿਆ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments