Homeਧਰਮਦੇਸ਼ ਭਰ 'ਚ ਗਣੇਸ਼ ਵਿਸਰਜਨ, ਮੁੰਬਈ 'ਚ 24 ਹਜ਼ਾਰ ਪੁਲਿਸ ਤਾਇਨਾਤ

ਦੇਸ਼ ਭਰ ‘ਚ ਗਣੇਸ਼ ਵਿਸਰਜਨ, ਮੁੰਬਈ ‘ਚ 24 ਹਜ਼ਾਰ ਪੁਲਿਸ ਤਾਇਨਾਤ

ਮੁੰਬਈ: ਦੇਸ਼ ਭਰ ਵਿੱਚ ਅੱਜ ਗਣੇਸ਼ ਉਤਸਵ ਦੇ ਆਖਰੀ ਦਿਨ ਗਣੇਸ਼ ਮੂਰਤੀਆਂ ਦਾ ਵਿਸਰਜਨ ਕੀਤਾ ਜਾ ਰਿਹਾ ਹੈ। ਨਦੀਆਂ, ਤਲਾਬਾਂ, ਝੀਲਾਂ ਅਤੇ ਨਕਲੀ ਕੁੰਡਾਂ ਵਿੱਚ ਸ਼ਰਧਾਲੂ ਮੂਰਤੀਆਂ ਦਾ ਵਿਸਰਜਨ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਨੂੰ ਦੇਖਦਿਆਂ ਮੁੱਖ ਸ਼ਹਿਰਾਂ ਵਿੱਚ ਸੁਰੱਖਿਆ ਅਤੇ ਟ੍ਰੈਫਿਕ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਮੁੰਬਈ ਵਿੱਚ 24,000 ਤੋਂ ਵੱਧ ਪੁਲਿਸ ਕਰਮਚਾਰੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ। ਬ੍ਰਿਹਨਮੁੰਬਈ ਮਿਊਂਸਪਲ ਕਾਰਪੋਰੇਸ਼ਨ ਨੇ 67 ਕੁਦਰਤੀ ਵਿਸਰਜਨ ਸਥਾਨਾਂ ਤੋਂ ਇਲਾਵਾ 278 ਥਾਵਾਂ ’ਤੇ 383 ਨਕਲੀ ਕੁੰਡ ਤਿਆਰ ਕੀਤੇ ਹਨ। ਵਿਸਰਜਨ ਸਥਾਨਾਂ ’ਤੇ ਲਾਈਫਗਾਰਡ, ਐਂਬੂਲੈਂਸ, ਕਿਸ਼ਤੀਆਂ ਅਤੇ ਕੰਟਰੋਲ ਰੂਮ ਵੀ ਤਾਇਨਾਤ ਕੀਤੇ ਗਏ ਹਨ।

ਹੈਦਰਾਬਾਦ ਵਿੱਚ ਵਿਸਰਜਨ ਜਲੂਸ ਦੀ ਨਿਗਰਾਨੀ ਲਈ 10,000 ਤੋਂ ਵੱਧ CCTV ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਨੂੰ ਤੇਲੰਗਾਨਾ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਨਾਲ ਜੋੜਿਆ ਗਿਆ ਹੈ। ਪੁਲਿਸ ਨੇ 24 ਡਰੋਨ ਅਤੇ ਉੱਚੀਆਂ ਇਮਾਰਤਾਂ ’ਤੇ ਵਾਧੂ ਕੈਮਰੇ ਵੀ ਤਾਇਨਾਤ ਕੀਤੇ ਹਨ। ਅਧਿਕਾਰੀਆਂ ਮੁਤਾਬਕ ਸ਼ਹਿਰ ਵਿੱਚ 20,000 ਤੋਂ ਵੱਧ ਪੁਲਿਸ ਕਰਮਚਾਰੀ ਸੁਰੱਖਿਆ ਪ੍ਰਬੰਧਾਂ ਵਿੱਚ ਲੱਗੇ ਹਨ।

ਹੁਸੈਨ ਸਾਗਰ ਅਤੇ ਵਿਸਰਜਨ ਮਾਰਗਾਂ ’ਤੇ ਰੈਸਕਿਊ ਬੋਟਾਂ, ਗੋਤਾਖੋਰਾਂ ਅਤੇ ਹੋਰ ਐਮਰਜੈਂਸੀ ਪ੍ਰਬੰਧ ਕੀਤੇ ਗਏ ਹਨ। ਜਲੂਸਾਂ ਦੀ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਕਈ ਇਲਾਕਿਆਂ ਵਿੱਚ ਟ੍ਰੈਫਿਕ ਪਾਬੰਦੀਆਂ ਵੀ ਲਾਗੂ ਕੀਤੀਆਂ ਗਈਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments