Homeਪੰਜਾਬਪੁਲਿਸ ਨਾਕਾ ਦੇਖ ਬਦਮਾਸ਼ਾਂ ਨੇ ਭਜਾਈ ਫਾਰਚੂਨਰ , ਵੱਡੀ ਮਾਤਰਾ 'ਚ ਜਿੰਦਾ...

ਪੁਲਿਸ ਨਾਕਾ ਦੇਖ ਬਦਮਾਸ਼ਾਂ ਨੇ ਭਜਾਈ ਫਾਰਚੂਨਰ , ਵੱਡੀ ਮਾਤਰਾ ‘ਚ ਜਿੰਦਾ ਕਾਰਤੂਸ ਬਰਾਮਦ

ਜੀਰਾ : ਇੱਕ ਅਜਿਹਾ ਮਾਮਲਾ ਸਾਹਮਣੇ ਅਇਆ ਹੈ ਜਿਸ ਵਿੱਚ ਸਦਰ ਜੀਰਾ ਪੁਲਿਸ ਨੇ ਨਾਕੇ ਦੌਰਾਨ ਇੱਕ ਫਾਰਚੂਨਰ ਗੱਡੀ ਦਾ ਪਿੱਛਾ ਕਰਦੇ ਹੋਏ ਉਸ ‘ਚੋਂ ਇਕ ਪਿਸਤੌਲ ਅਤੇ ਵੱਡੀ ਮਾਤਰਾ ‘ਚ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ ਡੀ ਮਨਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਜ਼ੀਰਾ ਵਿਖੇ ਤਾਇਨਾਤ ਐੱਸ.ਐੱਚ.ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਨਾਕੇ ਦੌਰਾਨ ਇੱਕ ਫਾਰਚੂਨਰ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਦਾ ਚਾਲਕ ਤੇਜ਼ ਰਫ਼ਤਾਰ ਨਾਲ ਭੱਜਣ ਲੱਗਾ, ਜਿਸ ‘ਤੇ ਪੁਲਿਸ ਨੇ ਪਿੱਛਾ ਕਰਕੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ, ਜਦਕਿ ਗੱਡੀ ਦਾ ਡਰਾਈਵਰ ਅਤੇ ਉਸਦੇ ਨਾਲ ਬੈਠਾ ਵਿਅਕਤੀ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਪੁਲੀਸ ਨੇ ਇਸ ਗੱਡੀ ਵਿੱਚੋਂ ਇੱਕ ਪਿਸਤੌਲ ਅਤੇ ਵੱਡੀ ਮਾਤਰਾ ਵਿੱਚ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments