Homeਪੰਜਾਬਮੱਥਾ ਟੇਕਣ ਜਾ ਰਹੇ ਬਜ਼ੁਰਗ ਨਾਲ ਲੁੱਟ, ਨਕਾਬਪੋਸ਼ ਸਕੂਟਰੀ ਖੋਹ ਕੇ ਫਰਾਰ

ਮੱਥਾ ਟੇਕਣ ਜਾ ਰਹੇ ਬਜ਼ੁਰਗ ਨਾਲ ਲੁੱਟ, ਨਕਾਬਪੋਸ਼ ਸਕੂਟਰੀ ਖੋਹ ਕੇ ਫਰਾਰ

ਟਾਂਡਾ: ਮਿਆਣੀ-ਬੈਂਸ ਅਵਾਨ ਸੰਪਰਕ ਸੜਕ ’ਤੇ ਸਵੇਰੇ ਦੇ ਸਮੇਂ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਨੱਥੂਪੁਰ ਡੇਰੇ ਵੱਲ ਮੱਥਾ ਟੇਕਣ ਜਾ ਰਹੇ ਇੱਕ ਬਜ਼ੁਰਗ ਵਿਅਕਤੀ ਤੋਂ ਦੋ ਨਕਾਬਪੋਸ਼ ਨੌਜਵਾਨ ਸਕੂਟਰੀ ਖੋਹ ਕੇ ਫਰਾਰ ਹੋ ਗਏ। ਪੀੜਤ ਮੁਤਾਬਕ ਮੁਲਜ਼ਮਾਂ ਨੇ ਉਸ ਨੂੰ ਡਰਾਉਣ ਲਈ ਖਿਡੌਣਾ ਪਿਸਤੌਲ ਦੀ ਵਰਤੋਂ ਕੀਤੀ।

ਮਿਲੀ ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਪੁੱਤਰ ਅਮਲੋਕ ਸਿੰਘ, ਵਾਸੀ ਮਿਆਣੀ, ਵਾਰਡ ਨੰਬਰ 6, ਸਵੇਰੇ ਕਰੀਬ 7:15 ਵਜੇ ਨੱਥੂਪੁਰ ਡੇਰੇ ਵਿੱਚ ਮੱਥਾ ਟੇਕਣ ਲਈ ਆਪਣੀ ਸਕੂਟਰੀ ’ਤੇ ਜਾ ਰਹੇ ਸਨ। ਇਸ ਦੌਰਾਨ ਮਿਆਣੀ ਸੰਪਰਕ ਸੜਕ ਵੱਲੋਂ ਮੋਟਰਸਾਈਕਲ ’ਤੇ ਸਵਾਰ ਦੋ ਨਕਾਬਪੋਸ਼ ਵਿਅਕਤੀ ਉਨ੍ਹਾਂ ਦੇ ਕੋਲ ਆਏ।

ਪੀੜਤ ਦੇ ਦੱਸਣ ਮੁਤਾਬਕ ਮੁਲਜ਼ਮਾਂ ਨੇ ਪਹਿਲਾਂ ਹੱਥ ਦੇ ਕੇ ਉਨ੍ਹਾਂ ਨੂੰ ਰੁਕਣ ਲਈ ਕਿਹਾ। ਇਸ ਤੋਂ ਬਾਅਦ ਉਨ੍ਹਾਂ ਨੇ ਕਥਿਤ ਤੌਰ ’ਤੇ ਖਿਡੌਣਾ ਪਿਸਤੌਲ ਦਿਖਾ ਕੇ ਡਰਾਇਆ ਅਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੁਲਜ਼ਮ ਬਜ਼ੁਰਗ ਦੀ ਸਕੂਟਰੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ।

ਘਟਨਾ ਤੋਂ ਬਾਅਦ ਮਾਮਲੇ ਦੀ ਸੂਚਨਾ ਟਾਂਡਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਅਤੇ ਉਨ੍ਹਾਂ ਦੀ ਭਾਲ ਲਈ ਕਾਰਵਾਈ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments