ਦਮੋਹ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਦਮੋਹ ‘ਚ ਵੀ ਧੂਮ-ਧਾਮ ਨਾਲ ਮਨਾਇਆ ਗਿਆ। ਮੱਧ ਪ੍ਰਦੇਸ਼ ਦੇ ਉਜੈਨ ਸਮੇਤ ਸੂਬੇ ਭਰ ਵਿੱਚ ਲੱਖਾਂ ਦੀਵੇ ਜਗਾਏ ਗਏ। ਇਸੇ ਸਿਲਸਿਲੇ ਵਿੱਚ ਦਮੋਹ ਜ਼ਿਲ੍ਹੇ ਵਿੱਚ ਵੀ 6 ਲੱਖ ਦੀਵੇ ਜਗਾਏ ਗਏ। ਇਸ ਦੌਰਾਨ ਦੇਰ ਰਾਤ ਤੱਕ ਦੀਵੇ ਬੁਝਣ ਤੋਂ ਬਾਅਦ ਬੱਚੇ ਅਤੇ ਲੋਕ ਬੂੰਦ-ਬੂੰਦ ਤੇਲ ਨਾਲ ਦੀਵੇ ਭਰਦੇ ਦੇਖੇ ਗਏ।
ਸ਼ਹਿਰ ਦੇ ਵਿਚਕਾਰ ਵਾਲੀ ਸੜਕ ਅਤੇ ਹਸਪਤਾਲ ਦੇ ਇੱਕ ਪਾਸੇ ਨੂੰ ਸਾਫ਼ ਕਰਕੇ ਦੀਵੇ ਜਗਾਏ ਗਏ, ਜਿਸ ਵਿੱਚ ਕਈ ਐਂਬੂਲੈਂਸਾਂ ਵੀ ਫਸ ਗਈਆਂ ਅਤੇ ਉਨ੍ਹਾਂ ਨੂੰ ਗਲਤ ਪਾਸੇ ਤੋਂ ਬਾਹਰ ਕੱਢਿਆ ਗਿਆ। ਦੀਵਿਆਂ ਵਿੱਚੋਂ ਬੂੰਦ-ਬੂੰਦ ਤੇਲ ਕੱਢ ਕੇ ਭਰਨ ਵਾਲੀ ਬੱਚੀ ਨੇ ਵੀ ਮੋਦੀ ਜੀ ਦਾ ਧੰਨਵਾਦ ਕੀਤਾ , ਉਨ੍ਹਾਂ ਦੇ ਜਨਮਦਿਨ ‘ਤੇ ਉਸਨੂੰ ਘੱਟੋਂ-ਘੱਟ ਸਬਜੀ ਵਿੱਚ ਪਾਉਣ ਲਈ ਮੁਫ਼ਤ ਤੇਲ ਜੋ ਮਿ ਲਿਆ । ਦਮੋਹ ਕਲੈਕਟਰ ਅਨੁਸਾਰ ਜ਼ਿਲ੍ਹੇ ਵਿੱਚ ਛੇ ਲੱਖ ਦੀਵੇ ਜਗਾਏ ਗਏ।
ਦਮੋਹ ਬ੍ਰਾਹਮਣ ਸਮਾਜ ਦੇ ਪ੍ਰਧਾਨ ਮਨੋਜ ਦੇਵਾਲੀਆ ਨੇ ਤਿੱਖੀ ਪ੍ਰਤੀਕਿ ਰਿਆ ਦਿੰਦਿਆਂ ਕਿਹਾ ਹੈ ਕਿ ਸਨਾਤਨ ਸੰਸਕ੍ਰਿਤੀ ਅਨੁਸਾਰ ਮੋਦੀ ਜੀ ਦੇ ਜਨਮ ਦਿਨ ‘ਤੇ ਦੀਵੇ ਜਗਾਉਣੇ ਪੂਰੀ ਤਰ੍ਹਾਂ ਨਾਲ ਅਣਉਚਿਤ ਹਨ। ਇਸ ਤਰ੍ਹਾਂ ਸੜਕਾਂ ਜਾਮ ਕਰਕੇ ਆਵਾਜਾਈ ਵਿੱਚ ਵਿਘਨ ਪਾਉਣਾ ਅਤੇ ਜਨਮ ਦਿਨ ਦੇ ਨਾਂ ‘ਤੇ ਸਰਕਾਰ ਵੱਲੋਂ ਪੈਸਾ ਖਰਚ ਕਰਨਾ ਸਰਾਸਰ ਗਲਤ ਹੈ।
ਜਦੋਂ ਦਮੋਹ ਨਗਰਪਾਲਿਕਾ ਦੇ ਸੀ.ਐਮ.ਓ. ਰਾਜਿੰਦਰ ਲੋਧੀ ਨੂੰ ਪੁੱਛਿਆ ਗਿਆ ਕਿ ਦੀਵਿਆਂ ਅਤੇ ਲਾਈਟਾਂ ਲਈ ਪੈਸਾ ਕਿੱਥੋਂ ਆਇਆ ਤਾਂ ਉਨ੍ਹਾਂ ਕਿਹਾ ਕਿ ਇਹ ਰਕਮ ਨਗਰਪਾਲਿਕਾ ਨੇ ਖਰਚ ਕੀਤੀ ਹੈ। ਮੁਲਾਜ਼ਮ ਦੀਵੇ ਜਗਾਉਂਦੇ ਦੇਖੇ ਗਏ, ਜਿਸ ਦਾ ਸੀ.ਐਮ.ਓ. ਮੂੰਹ ਤੋੜ ਜਵਾਬ ਦਿੰਦੇ ਨਜ਼ਰ ਆਏ।










