ਮੁੰਬਈ: ਗਣੇਸ਼ ਉਤਸਵ ਦੌਰਾਨ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਬੀਤੀ ਸ਼ਾਮ ਨੂੰ ਲਾਲਬਾਗਚਾ ਰਾਜਾ ਦੇ ਦਰਸ਼ਨ ਕਰਨ ਪਹੁੰਚੇ। ਉਨ੍ਹਾਂ ਦੇ ਨਾਲ ਬੇਟਾ ਅਨੰਤ ਅੰਬਾਨੀ ਅਤੇ ਨੂੰਹ ਰਾਧਿਕਾ ਮਰਚੈਂਟ ਵੀ ਮੌਜੂਦ ਸਨ। ਅੰਬਾਨੀ ਪਰਿਵਾਰ ਦੇ ਪੰਡਾਲ ‘ਚ ਪਹੁੰਚਦੇ ਹੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਮੁਕੇਸ਼ ਅੰਬਾਨੀ ਨੇ ਆਪਣੇ ਪਰਿਵਾਰ ਨਾਲ ਬੱਪਾ ਦੀ ਆਰਤੀ ਕੀਤੀ ਅਤੇ ਸੱੁਖ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਅਨੰਤ ਅਤੇ ਰਾਧਿਕਾ ਦੋਵੇਂ ਹੀ ਰਵਾਇਤੀ ਕੱਪੜਿਆਂ ਵਿੱਚ ਨਜ਼ਰ ਆਏ। ਮੰਡਲ ਮੈਂਬਰਾਂ ਨੇ ਪਰਿਵਾਰ ਦਾ ਸਵਾਗਤ ਕੀਤਾ ਅਤੇ ਪ੍ਰਸ਼ਾਦ ਭੇਟ ਕੀਤਾ।
ਗਣਪਤੀ ਵਿਸਰਜਨ ਯਾਤਰਾ ਐਂਟੀਲੀਆ ਤੋਂ ਹੋਈ ਸ਼ੁਰੂ
ਇਸ ਤੋਂ ਪਹਿਲਾਂ ਮੁੰਬਈ ‘ਚ ਗਣੇਸ਼ ਵਿਸਰਜਨ ਦੌਰਾਨ ਅੰਬਾਨੀ ਪਰਿਵਾਰ ਨੂੰ ਬੇਹੱਦ ਸ਼ਾਨਦਾਰ ਅੰਦਾਜ਼ ‘ਚ ਦੇਖਿਆ ਗਿਆ ਸੀ। ਐਂਟੀਲੀਆ ਤੋਂ ਵਿਸਰਜਨ ਯਾਤਰਾ ਦੌਰਾਨ ਨੀਤਾ ਅੰਬਾਨੀ, ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਪੂਰੇ ਉਤਸ਼ਾਹ ਵਿੱਚ ਦੇਖੇ ਗਏ। ਇਸ ਦੌਰਾਨ ਰਾਧਿਕਾ ਲਾਲ ਰੰਗ ਦੀ ਪਹਿਰਾਵੇ ਵਿੱਚ ਨਜ਼ਰ ਆਏ। ਘਰ ‘ਚ ਧੂਮ-ਧਾਮ ਨਾਲ ਵਿਸਰਜਨ ਕਰਨ ਤੋਂ ਬਾਅਦ ਅਨੰਤ ਅੰਬਾਨੀ ਲਾਲਬਾਗਚਾ ਰਾਜਾ ਦੇ ਦਰਬਾਰ ‘ਚ ਪਹੁੰਚੇ ਸਨ।
ਸਖ਼ਤ ਸੁਰੱਖਿਆ ਅਤੇ ਭਾਰੀ ਕਾਫ਼ਲੇ ਨਾਲ ਪਹੁੰਚੇ ਅਨੰਤ ਨੇ ਲਾਲ ਰੰਗ ਦਾ ਕੁੜਤਾ ਪਾਇਆ ਹੋਇਆ ਸੀ। ਉਨ੍ਹਾਂ ਨੇ ਬੱਪਾ ਦੇ ਚਰਨਾਂ ‘ਚ ਮੱਥਾ ਟੇਕਿਆ ਅਤੇ ਸੁੱਖ-ਸ਼ਾਂਤੀ ਦਾ ਆਸ਼ੀਰਵਾਦ ਲਿਆ। ਦਰਅਸਲ, ਲਾਲਬਾਗਚਾ ਰਾਜਾ ਨਾਲ ਅਨੰਤ ਦਾ ਰਿਸ਼ਤਾ ਬਹੁਤ ਖਾਸ ਹੈ। ਸਾਲ 2024 ਵਿੱਚ, ਉਨ੍ਹਾਂ ਨੂੰ ਇਸ ਮਸ਼ਹੂਰ ਬੋਰਡ ਦਾ ਆਨਰੇਰੀ ਸਲਾਹਕਾਰ ਮੈਂਬਰ ਨਿਯੁਕਤ ਕੀਤਾ ਗਿਆ ਸੀ। ਉਹ ਹਰ ਸਾਲ ਇੱਥੇ ਮੱਥਾ ਟੇਕਦੇ ਹਨ।
ਚਮਤਕਾਰੀ ਹੈ ਮੁੰਬਈ ਦਾ ਲਾਲਬਾਗਚਾ ਰਾਜਾ ਦਰਬਾਰ
ਲਾਲਬਾਗਚਾ ਰਾਜਾ ਦੇ ਦਰਸ਼ਨਾਂ ਲਈ ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਸ਼ਰਧਾਲੂ ਸੁੱਖਣਾ ਪੂਰੀ ਕਰਨ ਵਾਲੇ ‘ਨਵਸਾਚਾ ਗਣਪਤੀ’ ਦੇ ਦਰਬਾਰ ਵਿੱਚ ਮੋਦਕ ਅਤੇ ਦੁਰਵਾ ਦੇ ਨਾਲ-ਨਾਲ ਕੀਮਤੀ ਸੋਨੇ-ਚਾਂਦੀ ਦੇ ਗਹਿਣੇ ਵੀ ਚੜ੍ਹਾਉਂਦੇ ਹਨ। ਮਹਾਕਾਲ ਮੰਦਿਰ ਦੇ ਥੀਮ ‘ਤੇ ਸਜਾਏ ਗਏ ਇਸ ਵਿਸ਼ਾਲ ਪੰਡਾਲ ‘ਚ ਆਮ ਲੋਕਾਂ ਤੋਂ ਲੈ ਕੇ ਪ੍ਰਸਿੱਧ ਸ਼ਖ਼ਸੀਅਤਾਂ ਆਸ਼ੀਰਵਾਦ ਲੈਣ ਪਹੁੰਚ ਰਹੀਆਂ ਹਨ। ਸਾਲ 1934 ਵਿੱਚ ਸਥਾਨਕ ਮਛੇਰੇ ਭਾਈਚਾਰੇ ਅਤੇ ਕਾਰੋਬਾਰੀਆਂ ਦੁਆਰਾ ਸ਼ੁਰੂ ਕੀਤੇ ਗਏ ਇਸ ਇ ਤਿਹਾਸਕ ਦਰਬਾਰ ਦੀ ਮੂਰਤੀ ਨੂੰ ਕਾਂਬਲੀ ਪਰਿਵਾਰ ਪੀੜ੍ਹੀਆਂ ਤੋਂ ਆਕਾਰ ਦੇ ਰਿਹਾ ਹੈ ।












