Homeਦੇਸ਼ਆਦਿਵਾਸੀ ਵਿਦਿਆਰਥੀਆਂ ਲਈ ਖੁੱਲ੍ਹਿਆ ਸਰਕਾਰੀ ਖ਼ਜ਼ਾਨਾ...

ਆਦਿਵਾਸੀ ਵਿਦਿਆਰਥੀਆਂ ਲਈ ਖੁੱਲ੍ਹਿਆ ਸਰਕਾਰੀ ਖ਼ਜ਼ਾਨਾ…

ਗੁਵਾਹਾਟੀ: ਅਸਾਮ ਸਰਕਾਰ ਨੇ ਉੱਚ ਸਿੱਖਿਆ ਹਾਸਲ ਕਰ ਰਹੇ ਅਨੁਸੂਚਿਤ ਜਨਜਾਤੀ (ST) ਵਰਗ ਨਾਲ ਸਬੰਧਤ 1,66,124 ਵਿਦਿਆਰਥੀਆਂ ਲਈ 194.55 ਕਰੋੜ ਰੁਪਏ ਦੀ ਸਕਾਲਰਸ਼ਿਪ ਸਹਾਇਤਾ ਦਾ ਐਲਾਨ ਕੀਤਾ ਹੈ। ਸਰਕਾਰ ਮੁਤਾਬਕ ਇਸ ਪਹਿਲ ਦਾ ਉਦੇਸ਼ ਆਦਿਵਾਸੀ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਆਰਥਿਕ ਸਹਾਇਤਾ ਦੇਣ ਦੇ ਨਾਲ-ਨਾਲ ਡਿਜੀਟਲ ਸਾਖਰਤਾ ਨੂੰ ਉਤਸ਼ਾਹਿਤ ਕਰਨਾ ਹੈ।

ਇਸ ਸਬੰਧੀ ਗੁਵਾਹਾਟੀ ਦੇ G.M.C.H ਆਡੀਟੋਰੀਅਮ ਵਿੱਚ ਜਨਜਾਤੀ ਮਾਮਲੇ ਵਿਭਾਗ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ। ਐਲਾਨੀ ਗਈ ਸਕਾਲਰਸ਼ਿਪ ਦੀ ਰਕਮ ਲਾਭਪਾਤਰੀ ਵਿਦਿਆਰਥੀਆਂ ਦੇ ਆਧਾਰ ਨਾਲ ਲਿੰਕ ਕੀਤੇ ਬੈਂਕ ਖਾਤਿਆਂ ਵਿੱਚ ਸਿੱਧੀ ਟਰਾਂਸਫਰ ਕੀਤੀ ਜਾਵੇਗੀ।

ਪ੍ਰੋਗਰਾਮ ਵਿੱਚ ਅਸਾਮ ਦੇ ਸਿੱਖਿਆ ਮੰਤਰੀ ਰਾਨੋਜ ਪੇਗੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕੋਲ ਉੱਚ ਸਿੱਖਿਆ, ਜਨਜਾਤੀ ਮਾਮਲੇ  ਅਤੇ ਸੂਚਨਾ ਤਕਨਾਲੋਜੀ ਵਿਭਾਗ ਦੀ ਜ਼ਿੰਮੇਵਾਰੀ ਵੀ ਹੈ। ਇਸ ਮੌਕੇ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਵਿਨੀਤਾ ਪੇਗੂ, G.M.C.H ਦੇ ਪ੍ਰਿੰਸੀਪਲ-ਕਮ-ਚੀਫ਼ ਸੁਪਰਡੈਂਟ ਡਾ. ਬਾਬੁਲ ਕੁਮਾਰ ਬੇਜ਼ਬਰੂਆ, ਵਿਭਾਗੀ ਅਧਿਕਾਰੀ, ਵਿਦਿਆਰਥੀ ਅਤੇ ਮੀਡੀਆ ਨੁਮਾਇੰਦੇ ਮੌਜੂਦ ਰਹੇ।

ਡਿਜੀਟਲ ਸਾਖਰਤਾ ’ਤੇ ਦਿੱਤਾ ਜ਼ੋਰ

ਸਮਾਗਮ ਨੂੰ ਸੰਬੋਧਨ ਕਰਦਿਆਂ ਮੰਤਰੀ ਰਾਨੋਜ ਪੇਗੂ ਨੇ ਮੌਜੂਦਾ ਤਕਨਾਲੋਜੀ ਆਧਾਰਿਤ ਦੌਰ ਵਿੱਚ ਵਿਦਿਆਰਥੀਆਂ ਲਈ ਡਿਜੀਟਲ ਜਾਗਰੂਕਤਾ ਅਤੇ ਡਿਜੀਟਲ ਸਾਖਰਤਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਡਿਜੀਟਲ ਹੁਨਰ ਵਿਕਸਿਤ ਕਰਨ ਅਤੇ ਆਪਣੀ ਪੜ੍ਹਾਈ ਲਈ ਤਕਨਾਲੋਜੀ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ ਲਈ ਕਿਹਾ। ਉਨ੍ਹਾਂ ਆਦਿਵਾਸੀ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਉੱਚ ਸਿੱਖਿਆ ਦੀ ਮਹੱਤਤਾ ਉਜਾਗਰ ਕਰਦਿਆਂ ਲਾਭਪਾਤਰੀਆਂ ਨੂੰ ਸਕਾਲਰਸ਼ਿਪ ਦੀ ਰਕਮ ਸਮਝਦਾਰੀ ਨਾਲ ਵਰਤਣ ਅਤੇ ਆਪਣੀ ਪੜ੍ਹਾਈ ’ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ।

ST ਉੱਦਮੀਆਂ ਨੂੰ ਹੋਮਸਟੇ ਅਪਗ੍ਰੇਡ ਕਰਨ ਲਈ ਸਹਾਇਤਾ

ਇਸ ਪ੍ਰੋਗਰਾਮ ਦੌਰਾਨ ਜਨਜਾਤੀ ਮਾਮਲੇ ਵਿਭਾਗ ਅਧੀਨ ਅਨੁਸੂਚਿਤ ਜਨਜਾਤੀ ਵਰਗ ਦੇ ਉੱਦਮੀਆਂ ਨੂੰ ਹੋਮਸਟੇ ਅਪਗ੍ਰੇਡ ਕਰਨ ਲਈ ਵਿੱਤੀ ਸਹਾਇਤਾ ਵੀ ਵੰਡੀ ਗਈ। ਸਰਕਾਰ ਮੁਤਾਬਕ ਇਸ ਸਹਾਇਤਾ ਦਾ ਮਕਸਦ ST ਵਰਗ ਨਾਲ ਸਬੰਧਤ ਉੱਦਮੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਲਈ ਰੋਜ਼ਗਾਰ ਤੇ ਆਮਦਨ ਦੇ ਮੌਕੇ ਪੈਦਾ ਕਰਨਾ ਹੈ। ਸਰਕਾਰ ਨੇ ਕਿਹਾ ਕਿ ਸਕਾਲਰਸ਼ਿਪ, ਡਿਜੀਟਲ ਸਾਖਰਤਾ ਅਤੇ ਉੱਦਮਤਾ ਨਾਲ ਜੁੜੀਆਂ ਇਹ ਪਹਿਲਕਦਮੀਆਂ ਆਦਿਵਾਸੀ ਭਾਈਚਾਰਿਆਂ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਮਜ਼ਬੂਤ ਕਰਨ ਵਿੱਚ ਸਹਾਇਕ ਹੋ ਸਕਦੀਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments