Homeਪੰਜਾਬਵਰਕਸ਼ਾਪ 'ਚ ਕੰਮ ਕਰਦੇ ਸਮੇਂ ਅਚਾਨਕ ਹੋਇਆ ਜ਼ਬਰਦਸਤ ਧਮਾਕਾ

ਵਰਕਸ਼ਾਪ ‘ਚ ਕੰਮ ਕਰਦੇ ਸਮੇਂ ਅਚਾਨਕ ਹੋਇਆ ਜ਼ਬਰਦਸਤ ਧਮਾਕਾ

ਫਾਜ਼ਿਲਕਾ : ਫਾਜ਼ਿਲਕਾ ਦੇ ਮਲੋਟ ਚੌਕ ‘ਚ ਸਦਰ ਪੁਲਿਸ ਸਟੇਸ਼ਨ ਨੇੜੇ ਇਕ ਵਰਕਸ਼ਾਪ ‘ਚ ਕੰਮ ਕਰਦੇ ਸਮੇਂ ਅਚਾਨਕ ਜ਼ਬਰਦਸਤ ਧਮਾਕਾ ਹੋ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵਰਕਸ਼ਾਪ ਦਾ ਸੰਚਾਲਕ ਸਤਨਾਮ ਸਿੰਘ ਲੋਹੇ ਦੀ ਵਸਤੂ ਵਿੱਚ ਮੋਰੀ ਕਰ ਰਿਹਾ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸਤਨਾਮ ਸਿੰਘ ਦਾ ਇਕ ਹੱਥ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਦੇ ਹੱਥ ਦਾ ਕੁਝ ਹਿੱਸਾ ਉੱਡ ਗਿਆ। ਹਾਦਸੇ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਜ਼ਖਮੀ ਸਤਨਾਮ ਸਿੰਘ ਨੂੰ ਤੁਰੰਤ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਉਸ ਨੂੰ ਬਿਹਤਰ ਇਲਾਜ ਲਈ ਬਠਿੰਡਾ ਏਮਜ਼ ਰੈਫਰ ਕਰ ਦਿੱਤਾ।

ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਦੇ ਚਚੇਰੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਥਾਣਾ ਸਦਰ ਨੇੜੇ ਵਰਕਸ਼ਾਪ ਚਲਾਉਂਦਾ ਹੈ। ਕੁਝ ਲੋਕਾਂ ਨੇ ਉਸ ਨੂੰ ਕੰਮ ਲਈ ਲੋਹੇ ਦਾ ਸਮਾਨ ਦਿੱਤਾ ਸੀ। ਸਤਨਾਮ ਉਸ ਸਮਾਨ ਵਿੱਚ ਛੇਕ ਕਰ ਰਿਹਾ ਸੀ ਜਦੋਂ ਅਚਾਨਕ ਧਮਾਕਾ ਹੋ ਗਿਆ। ਹਾਦਸੇ ਵਿੱਚ ਉਸਦਾ ਇੱਕ ਹੱਥ ਕੱਟਿਆ ਗਿਆ । ਮੌਕੇ ’ਤੇ ਮੌਜੂਦ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਸਤਨਾਮ ਸਿੰਘ ਦੀ ਦੁਕਾਨ ਦੇ ਸਾਹਮਣੇ ਟੈਕਸੀ ਸਟੈਂਡ ’ਤੇ ਮੌਜੂਦ ਸੀ। ਅਚਾਨਕ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਕੁਝ ਸਮੇਂ ਬਾਅਦ ਜਦੋਂ ਸਤਨਾਮ ਦੁਕਾਨ ਤੋਂ ਬਾਹਰ ਆਇਆ ਤਾਂ ਉਸ ਦਾ ਇੱਕ ਹੱਥ ਬੁਰੀ ਤਰ੍ਹਾਂ ਹਾਦਸਾ ਗ੍ਰਸਤ ਸੀ। ਇਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ।

ਸਰਕਾਰੀ ਹਸਪਤਾਲ ਵਿੱਚ ਤਾਇਨਾਤ ਡਾਕਟਰ ਕਰਨ ਨੇ ਦੱਸਿਆ ਕਿ ਜਦੋਂ ਸਤਨਾਮ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦਾ ਇੱਕ ਹੱਥ ਗਾਇਬ ਸੀ। ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ, ਜਿਸ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਬਠਿੰਡਾ ਏਮਜ਼ ਲਈ ਰੈਫਰ ਕਰ ਦਿੱਤਾ ਗਿਆ। ਉਥੇ ਉਸ ਦਾ ਹੋਰ ਇਲਾਜ ਕੀਤਾ ਜਾਵੇਗਾ। ਫਿਲਹਾਲ ਵਰਕਸ਼ਾਪ ‘ਚ ਧਮਾਕਾ ਕਿਸ ਕਾਰਨ ਹੋਇਆ ਅਤੇ ਜਿਸ ਵਸਤੂ ‘ਚ ਸੁਰਾਖ ਬਣਾਇਆ ਜਾ ਰਿਹਾ ਸੀ, ਉਸ ਦੇ ਅੰਦਰ ਕੀ ਸੀ, ਇਸ ਬਾਰੇ ਪੂਰੀ ਜਾਣਕਾਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਘਟਨਾ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments