Homeਹਰਿਆਣਾਅੱਜ ਦੀ ਪੀੜੀ ਲਈ ਸਾਈਕਲੋਪੀਡੀਆ ਸਨ ਸ਼੍ਰੀਮਤੀ ਇੰਦਰਜੀਤ ਕੌਰ- ਮੁੱਖ ਮੰਤਰੀ ਨਾਇਬ...

ਅੱਜ ਦੀ ਪੀੜੀ ਲਈ ਸਾਈਕਲੋਪੀਡੀਆ ਸਨ ਸ਼੍ਰੀਮਤੀ ਇੰਦਰਜੀਤ ਕੌਰ- ਮੁੱਖ ਮੰਤਰੀ ਨਾਇਬ ਸੈਣੀ

ਪਟਿਆਲਾ, 13 ਸਤੰਬਰ : ਚੜ੍ਹਦੀਕਲਾ ਗਰੁੱਪ ਦੇ ਚੇਅਰਮੈਨ ਪਦਮਸ਼੍ਰੀ ਡਾ ਜਗਜੀਤ ਸਿੰਘ ਦਰਦੀ ਦੇ ਸਤਿਕਾਰਯੋਗ ਭੈਣ ਜੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਓ.ਐਸ.ਡੀ. ਡਾ. ਪ੍ਰਭਲੀਨ ਸਿੰਘ ਦੇ ਸਤਿਕਾਰਯੋਗ ਮਾਤਾ ਜੀ ਸ਼੍ਰੀਮਤੀ ਇੰਦਰਜੀਤ ਕੌਰ ਹੈਰੀ ਪਤਨੀ ਸਵ. ਹਰਮਿੰਦਰ ਸਿੰਘ ਹੈਰੀ ਦੀ ਅੱਜ ਇਥੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਅੰਤਿਮ ਅਰਦਾਸ ਹੋਈ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਸਮੇਤ ਵੱਡੀ ਗਿਣਤੀ ਚ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਆਗੂਆਂ ਨੇ ਸ਼ਰਧਾਂਜਲੀ ਅਰਪਿਤ ਕੀਤੀ।

ਇਸ ਮੌਕੇ ਨਾਇਬ ਸੈਣੀ ਨੇ ਕਿਹਾ ਕਿ ਸ਼੍ਰੀਮਤੀ ਇੰਦਰਜੀਤ ਕੌਰ ਨੂੰ ਸਾਡੀ ਆਉਣ ਵਾਲੀ ਪੀੜੀ ਲਈ ਮਹਾਨ ਵਿਸ਼ਵਕੋਸ ਵਜੋਂ ਦੇਖਿਆ ਜਾ ਸਕਦਾ ਹੈ। ਜਿਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਪੜੀਆਂ, ਲਿਖੀਆਂ ਉਨ੍ਹਾਂ ਦਾ ਵਿਵਰਣ ਕੀਤਾ ਅਤੇ ਵਿਸ਼ਵਕੋਸ਼ ਵਜੋਂ ਕੰਮ ਕੀਤਾ।
ਉਹਨਾਂ ਕਿਹਾ ਕਿ ਅੱਜ ਦੇ ਸਮੇਂ ਚ ਹਰ ਇਕ ਘਰ ਚ ਬਜ਼ੁਰਗ ਦੀ ਜਰੂਰਤ ਮਹਿਸੂਸ ਹੁੰਦੀ ਹੈ। ਖਾਸ ਕਰਕੇ ਜਦੋਂ ਕਿਸੇ ਦੀ ਮਾਂ ਦਾ ਜ਼ਿਕਰ ਹੁੰਦਾ ਹੈ ਤਾਂ ਉੱਥੇ ਹੋਰ ਵੀ ਅਹਿਮ ਹੋ ਜਾਂਦਾ ਹੈ। ਉਹਨਾਂ ਕਿਹਾ ਸਾਨੂੰ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਆਪਣੇ ਬਜ਼ੁਰਗਾਂ ਵਿੱਚ ਹੀ ਰੱਬ ਮਿਲਦਾ ਹੈ।

ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਮੁੱਚੇ ਦਰਦੀ ਪਰਿਵਾਰ ਲਈ ਇਹ ਬਹੁਤ ਦੁੱਖ ਦਰਦ ਦਾ ਸਮਾਂ ਹੈ ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਦੇ ਕੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਮੌਕੇ ਪੰਜਾਬ, ਹਰਿਆਣਾ ਸਮੇਤ ਹੋਰਨਾਂ ਰਾਜਾਂ ਤੋਂ ਵੱਡੀ ਗਿਣਤੀ ਚ ਪੰਥਕ ਸ਼ਖਸੀਅਤਾਂ, ਰਾਜਨੀਤਿਕ ਆਗੂ ਅਤੇ ਸਮਾਜਿਕ ਕਾਰਕੁਨ ਸ਼ਾਮਲ ਹੋਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ, ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਜੀਤ ਸਿੰਘ ਝੀਂਡਾ, ਸਾਂਸਦ ਸਤਨਾਮ ਸਿੰਘ ਸੰਧੂ, ਸਾਬਕਾ ਵੀ.ਸੀ ਡਾਕਟਰ ਜਸਪਾਲ ਸਿੰਘ, ਸਾਬਕਾ ਸਾਸਦ ਤਰਲੋਚਨ ਸਿੰਘ, ਵਿਵੇਕ ਕਾਲੀਆ ਓ.ਐਸ.ਡੀ. ਹਰਿਆਣਾ, ਰਜਿੰਦਰ ਫੋਗਾਟ ਹਰਿਆਣਾ, ਡਾ ਰਾਜ ਨਹਰੂ, ਵਰਿੰਦਰ ਸਿੰਘ ਖਾਲਸਾ, ਐਮ.ਐਲ.ਏ. ਅਜੀਤਪਾਲ ਸਿੰਘ ਕੋਹਲੀ, ਐਮ.ਐਲ.ਏ. ਦੇਵ ਮਾਨ, ਪ੍ਰਸਿੱਧ ਅਦਾਕਾਰ ਵਿਨੂੰ ਢਿੱਲੋ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ, ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਮੇਲ ਸਿੰਘ,ਪ੍ਰਕਾਸ਼ ਸਿੰਘ ਸਾਹੂਵਾਲਾ, ਕਰਮਜੀਤ ਸਿੰਘ ਫਤਿਹਾਬਾਦ, ਇਕਬਾਲ ਸਿੰਘ ਖੋਖਰ, ਬਾਬਾ ਨਿੰਦਰ ਸਿੰਘ, ਸੁਰਿੰਦਰ ਸਿੰਘ, ਗੁਰਜਿੰਦਰ ਸਿੰਘ ਜੀਂਦ, ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਸ਼ਿਵ ਸੈਨਾ ਆਗੂ ਪਵਨ ਗੁਪਤਾ, ਬ੍ਰਹਮਾ ਨੰਦ ਗਿਰੀ ਮੁਖੀ ਹਿੰਦੂ ਤਖਤ, ਮਹੰਤ ਕਰਮਜੀਤ ਸਿੰਘ ਸਾਬਕਾ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਰਾਜ ਸਿੰਘ ਕਾਲਝਰਾਣੀ, ਬਾਬਾ ਨੋ ਨਿਹਾਲ ਸਿੰਘ, ਚਰਨਜੀਤ ਸਿੰਘ ਬਰਾੜ, ਸੰਤ ਸ਼ਮਸ਼ੇਰ ਸਿੰਘ ਸਰਦੂਲਗੜ੍ਹ, ਵਰਿੰਦਰ ਸਿੰਘ ਵਾਲੀਆ, ਐਸ.ਜੀ.ਪੀ.ਸੀ. ਮੈਂਬਰ ਕੁਲਦੀਪ ਕੌਰ ਟੌਹੜਾ, ਹਰਿੰਦਰਪਾਲ ਸਿੰਘ ਟੋਹੜਾ, ਬਾਬਾ ਗੁਰਮੀਤ ਸਿੰਘ ਕਾਰ ਸੇਵਾ ਸ਼ਾਹਬਾਦ, ਸਿੱਖ ਬੁੱਧੀਜੀਵੀ ਪ੍ਰੋਫੈਸਰ ਬਲਕਾਰ ਸਿੰਘ, ਸੁਨੀਲ ਸ਼ਰਮਾ ਮੁੱਖ ਮੰਤਰੀ ਹਰਿਆਣਾ ਦੇ ਪੀਐਸ, ਨੀਲਧਾਰੀ ਸੰਪਰਦਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਪ੍ਰੋਫੈਸਰ ਓੰਕਾਰ ਸਿੰਘ, ਵਾਈਸ ਚਾਂਸਲਰ ਡਾ ਸਰਬਜਿੰਦਰ ਸਿੰਘ, ਸੰਜੀਵ ਸ਼ਰਮਾ ਬਿੱਟੂ, ਸਤਵੀਰ ਸਿੰਘ ਖਟੜਾ, ਗੁਰਜੀਤ ਸਿੰਘ ਕੋਹਲੀ, ਮਨਿੰਦਰ ਸੈਣੀ ਏ.ਡੀ.ਸੀ. ਟੂ ਸੀ.ਐਮ ਹਰਿਆਣਾ, ਜਸਵੀਰ ਸਿੰਘ ਗੁਲਾਟੀ, ਐਸ.ਡੀ ਸੀ.ਐਮ ਹਰਿਆਣਾ ਕਰਨ, ਪ੍ਰਿਤਪਾਲ ਸਿੰਘ ਪੰਨੂ, ਅਵਿਸ਼ੇਕ ਬਿਜ, ਪ੍ਰਧਾਨ ਜਸਵੀਰ ਸਿੰਘ ਕਹੋਟਾ ਪਠਾਰ ਐਸੋਸੀਏਸ਼ਨ, ਹਰਪ੍ਰੀਤ ਸਿੰਘ ਸਾਹਨੀ, ਪੰਜਾਬੀ ਕਲਾਕਾਰ ਪੰਮੀ ਬਾਈ, ਡਾਕਟਰ ਮਨਮੋਹਨ ਸਿੰਘ, ਡਾਕਟਰ ਗੁਰਮੋਨ ਸਿੰਘ ਵਾਲੀਆ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਸਪੁੱਤਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਖੁਰਾਣਾ, ਬਖਸ਼ੀ ਮਨਦੀਪ ਕੌਰ ਇਸਤਰੀ ਵਿੰਗ ਪ੍ਰਧਾਨ ਦਿੱਲੀ, ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਸਪੈਸ਼ਲ ਡੀ.ਜੀ.ਪੀ. ਪੰਜਾਬ ਏ.ਐਸ ਰਾਏ, ਐਮ.ਐਲ.ਏ. ਕਮਲਜੀਤ ਸਿੰਘ ਅਜਰਾਨਾ,ਸ ਸਤਪਾਲ ਸਿੰਘ ਲਾਡਵਾ, ਸੁਖਦਰਸ਼ਨ ਸਿੰਘ, ਤਜਿੰਦਰ ਪਾਲ ਸਿੰਘ ਸੰਧੂ, ਤਜਿੰਦਰ ਮਹਿਤਾ ਚੇਅਰਮੈਨ ਜਿਲਾ ਯੋਜਨਾ ਬੋਰਡ, ਵਿਜੇ ਕੁਮਾਰ ਗਰਗ ਕੁਕਾ ਜ਼ਿਲ੍ਹਾ ਪ੍ਰਧਾਨ ਬੀ.ਜੇ.ਪੀ., ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਸ੍ਰੀ ਦੀਪਕ ਓ.ਐਸ.ਡੀ. ਸੀ.ਐਮ, ਮੁਕੇਸ਼ ਗਰਗ ਮੈਂਬਰ ਹਰਿਆਣਾ ਸਟੇਟ ਰੈਗੂਲੇਟਰੀ ਕਮਿਸ਼ਨ, ਡਾਕਟਰ ਨੀਲਮ ਚੇਅਰਮੈਨ ਬੜੂ ਸਾਹਿਬ ਟਰਸਟ, ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ, ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਜਗਦੀਪ ਸਿੰਘ, ਸਤਵਿੰਦਰ ਸਿੰਘ, ਪ੍ਰਭਜੀਤ ਸਿੰਘ ਚੌਧਰੀ, ਅਮ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ ਦਰਦੀ ਸਮੇਤ ਵੱਡੀ ਗਿਣਤੀ ਚ ਰਾਜਨੀਤਿਕ ਸ਼ਖਸ਼ੀਅਤਾਂ ਧਾਰਮਿਕ ਅਤੇ ਸਮਾਜਿਕ ਆਗੂ ਮੌਜੂਦ ਰਹੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments