ਫਿਰੋਜ਼ਪੁਰ : ਨੈਸ਼ਨਲ ਹਾਈਵੇਅ ਅੰਮ੍ਰਿਤਸਰ ਰੋਡ ਮੁੱਦਕੀ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਕਾਰ ਦੁਆਰਾ ਮਾਰੀ ਗਈ ਟੱਕਰ ਦੇ ਕਾਰਨ ਇੱਕ ਮਹਿਲਾ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਥਾਣਾ ਘੱਲ ਖੁਰਦ ਦੀ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਵਿਰੁੱਧ ਧਾਰਾ 106(1), 281, 324(2) ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ, ਸ਼ਿਕਾਇਤਕਰਤਾ ਦਵਿੰਦਰ ਪੁੱਤਰ ਸੋਹਣ ਸਿੰਘ ਨਿਵਾਸੀ ਪਿੰਡ ਹਰਾਜ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਫਰੀਦਕੋਟ ਤੋਂ ਨੈਸ਼ਨਲ ਹਾਈਵੇਅ, ਅੰਮ੍ਰਿਤਸਰ ਰੋਡ, ਮੁੱਦਕੀ ਦੇ ਨੇੜੇ ਰਾਧਾ ਸਵਾਮੀ ਡੇਰੇ ਦੇ ਨੇੜੇ ਪਹੁੰਚੇ, ਤਾਂ ਪਿੱਛੇ ਤੋਂ ਇੱਕ ਹੌਂਡਾ ਅਮੇਜ਼ ਕਾਰ (ਨੰਬਰ PB-30-AB-2561) ਨੇ ਉਨ੍ਹਾਂ ਦੀ ਮੋਟਰਸਾਈਕਲ, HF CD Deluxe (ਨੰਬਰ PB-05-AE-1526) ਵਿੱਚ ਜ਼ੋਰਦਾਰ ਟੱਕਰ ਮ ਰ ਦਿੱਤੀ। ਇਸ ਟੱਕਰ ਕਾਰਨ ਉਹ ਡਿੱਗ ਪਏ ਅਤੇ ਖੁਦ ਵੀ ਜ਼ਖਮੀ ਹੋ ਗਏ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਦੀ ਜਾਂਚ ਕਰ ਰਹੀ ਲੇਡੀ ਕਾਂਸਟੇਬਲ ਰੁਪਿੰਦਰ ਕੌਰ ਨੇ ਕਿਹਾ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ ‘ਤੇ ਅਣਪਛਾਤੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।












