Homeਦੇਸ਼ਮਲਿਆਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਮੋਹਨ ਰਾਜ ਦਾ 70 ਸਾਲਾਂ ਦੀ ਉਮਰ...

ਮਲਿਆਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਮੋਹਨ ਰਾਜ ਦਾ 70 ਸਾਲਾਂ ਦੀ ਉਮਰ ‘ਚ ਦੇਹਾਂਤ

ਮੁੰਬਈ : ਹਾਲ ਹੀ ਵਿੱਚ ਮਲਿਆਲਮ ਇੰਡਸਟਰੀ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ‘ਕੀਰੀਦਮ ਜੋਸ’ ਦੇ ਨਾਮ ਨਾਲ ਮਸ਼ਹੂਰ ਅਦਾਕਾਰ ਮੋਹਨ ਰਾਜ (Actor Mohan Raj) ਦਾ ਦੇਹਾਂਤ ਹੋ ਗਿਆ ਹੈ। ਅਦਾਕਾਰ ਨੇ 3 ਅਕਤੂਬਰ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹ ਸਿਰਫ਼ 70 ਸਾਲਾਂ ਦੇ ਸਨ। ਮੋਹਨ ਦੇ ਦੇਹਾਂਤ ਦੀ ਖ਼ਬਰ ਨਾਲ ਸਾਊਥ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਵੱਡਾ ਸਦਮਾ ਲੱਗਾ ਹੈ। ਅਦਾਕਾਰ ਦਾ ਅੰਤਿਮ ਸੰਸਕਾਰ ਅੱਜ 4 ਅਕਤੂਬਰ ਨੂੰ ਕੀਤਾ ਜਾਵੇਗਾ।

ਦਰਅਸਲ, ਮੋਹਨ ਰਾਜ ਲੰਬੇ ਸਮੇਂ ਤੋਂ ਪਾਰਕਿੰਸਨ ਰੋਗ ਅਤੇ ਸ਼ੂਗਰ ਤੋਂ ਪੀੜਤ ਸਨ। ਉਹ ਤਿਰੂਵਨੰਤਪੁਰਮ ਤੋਂ ਆਯੁਰਵੈਦਿਕ ਇਲਾਜ ਕਰਵਾ ਰਹੇ ਸਨ। ਹਾਲਾਂਕਿ ਇਲਾਜ ਦੌਰਾਨ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। 3 ਅਕਤੂਬਰ ਨੂੰ ਅਦਾਕਾਰ ਨੇ ਆਖਰੀ ਸਾਹ ਲਿਆ।

ਅਦਾਕਾਰ ਅਤੇ ਨਿਰਦੇਸ਼ਕ ਦਿਨੇਸ਼ ਪਾਨੀਕਰ ਨੇ ਸੋਸ਼ਲ ਮੀਡੀਆ ‘ਤੇ ਮੋਹਨ ਰਾਜ ਦੇ ਦੇਹਾਂਤ ਦੀ ਖ਼ਬਰ ਸਾਂਝੀ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੋਹਨ ਰਾਜ ਦੀ ਦੁਪਹਿਰ ਕਰੀਬ 3 ਵਜੇ ਉਨ੍ਹਾਂ ਦੇ ਘਰ ਮੌਤ ਹੋ ਗਈ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਅਗਲੇ ਦਿਨ ਤਿਰੂਵਨੰਤਪੁਰਮ ‘ਚ ਕੀਤਾ ਜਾਵੇਗਾ।

ਕੰਮ ਦੀ ਗੱਲ ਕਰੀਏ ਤਾਂ ਮੋਹਨ ਰਾਜ ਨੇ ਆਪਣੇ ਕਰੀਅਰ ‘ਚ 300 ਤੋਂ ਜ਼ਿਆਦਾ ਫਿਲਮਾਂ ‘ਚ ਕੰਮ ਕੀਤਾ ਸੀ ਪਰ ਉਨ੍ਹਾਂ ਨੂੰ ਜ਼ਿਆਦਾ ਪਛਾਣ ਖਲਨਾਇਕ ਦੇ ਕਿਰਦਾਰ ਤੋਂ ਮਿਲੀ। ਉਨ੍ਹਾਂ ਨੂੰ ਅਜੇ ਵੀ ਉਪੁਕੰਦਮ ਬ੍ਰਦਰਜ਼, ਚੈਨਕੋਲ, ਅਰਾਮ ਥੰਮਪੁਰਨ ਅਤੇ ਨਰਸਿਮਹਮ ਵਿੱਚ ਆਪਣੀਆਂ ਭੂਮਿਕਾਵਾਂ ਲਈ ਯਾਦ ਕੀਤਾ ਜਾਂਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments