Homeਟੈਕਨੋਲੌਜੀਪ੍ਰਧਾਨ ਮੰਤਰੀ ਨੇ ਈ.ਓ.ਐੱਸ.-05 ਲੈ ਕੇ ਜਾਣ ਵਾਲੇ ਜੀ.ਐੱਸ.ਐੱਲ.ਵੀ.-ਐੱਫ17 ਦੀ ਸਫ਼ਲ ਲਾਂਚਿੰਗ...

ਪ੍ਰਧਾਨ ਮੰਤਰੀ ਨੇ ਈ.ਓ.ਐੱਸ.-05 ਲੈ ਕੇ ਜਾਣ ਵਾਲੇ ਜੀ.ਐੱਸ.ਐੱਲ.ਵੀ.-ਐੱਫ17 ਦੀ ਸਫ਼ਲ ਲਾਂਚਿੰਗ ਲਈ ਇਸਰੋ ਦੀ ਕੀਤੀ ਸ਼ਲਾਘਾ 

ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅੱਜ ਇਸਰੋ ਦੀ ਇੱਕ ਹੋਰ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਦੇਸ਼ ਲਈ ਮਾਣ ਵਾਲਾ ਪਲ ਦੱਸਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀਓਸਿੰਕ੍ਰੋਨਸ ਆਰਬਿਟ ਤੋਂ ਭਾਰਤ ਦੇ ਪਹਿਲੇ ਇਮੇਜਿੰਗ ਸੈਟੇਲਾਈਟ, ਈ.ਓ.ਐੱਸ.-05 ਨੂੰ ਲੈ ਕੇ ਜਾਣ ਵਾਲੇ ਜੀ.ਐੱਸ.ਐੱਲ.ਵੀ.-ਐੱਫ17 ਦੀ ਸਫ਼ਲ ਲਾਂਚਿੰਗ, ਉਸ ਉੱਤਮਤਾ, ਨਵੀਨਤਾ ਅਤੇ ਵਧਦੀਆਂ ਸਮਰੱਥਾਵਾਂ ਦੀ ਝਲਕ ਹੈ ਜੋ ਭਾਰਤ ਦੇ ਪੁਲਾੜ ਖੇਤਰ ਦੀ ਪਛਾਣ ਹਨ।

ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਇਸਰੋ ਅਤੇ ਭਾਰਤੀ ਸਨਅਤ ਵਿਚਾਲੇ ਵਧਦੀ ਭਾਈਵਾਲੀ ਪੁਲਾੜ ਪ੍ਰੋਗਰਾਮ ਨੂੰ ਨਵੀਂ ਤਾਕਤ ਅਤੇ ਵਿਸਥਾਰ ਦੇ  ਰਹੀ ਹੈ, ਜਿਸ ਨਾਲ ਪੂਰੇ ਪੁਲਾੜ ਈਕੋਸਿਸਟਮ ਵਿੱਚ ਭਾਰਤ ਦੀਆਂ ਸਮਰੱਥਾਵਾਂ ਦਾ ਵਿਸਥਾਰ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਐੱਕਸ ਉੱਤੇ ਇੱਕ ਪੋਸਟ ਵਿੱਚ ਸਾਂਝਾ ਕੀਤਾ:

“ਇਸਰੋ ਦੀ ਇੱਕ ਹੋਰ ਸ਼ਾਨਦਾਰ ਪ੍ਰਾਪਤੀ ਅਤੇ ਸਾਡੇ ਦੇਸ਼ ਲਈ ਮਾਣ ਵਾਲਾ ਪਲ।

ਜੀਓਸਿੰਕ੍ਰੋਨਸ ਆਰਬਿਟ ਤੋਂ ਭਾਰਤ ਦੇ ਪਹਿਲੇ ਇਮੇਜਿੰਗ ਸੈਟੇਲਾਈਟ, ਈ.ਓ.ਐੱਸ.-05 ਨੂੰ ਲੈ ਕੇ ਜਾਣ ਵਾਲੇ ਜੀ.ਐੱਸ.ਐੱਲ.ਵੀ.-ਐੱਫ17 ਦੀ ਸਫ਼ਲ ਲਾਂਚਿੰਗ, ਉਸ ਉੱਤਮਤਾ, ਨਵੀਨਤਾ ਅਤੇ ਵਧਦੀਆਂ ਸਮਰੱਥਾਵਾਂ ਦੀ ਝਲਕ ਹੈ ਜੋ ਭਾਰਤ ਦੇ ਪੁਲਾੜ ਖੇਤਰ ਦੀ ਪਛਾਣ ਹਨ।

ਇਸਰੋ ਅਤੇ ਭਾਰਤੀ ਸਨਅਤ ਵਿਚਾਲੇ ਵਧਦੀ ਭਾਈਵਾਲੀ ਸਾਡੇ ਪੁਲਾੜ ਪ੍ਰੋਗਰਾਮ ਨੂੰ ਨਵੀਂ ਤਾਕਤ ਅਤੇ ਵਿਸਥਾਰ ਦੇ ਰਹੀ ਹੈ ਅਤੇ ਪੂਰੇ ਪੁਲਾੜ ਈਕੋਸਿਸਟਮ ਵਿੱਚ ਭਾਰਤ ਦੀਆਂ ਸਮਰੱਥਾਵਾਂ ਦਾ ਵਿਸਥਾਰ ਕਰ ਰਹੀ ਹੈ।”

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments