ਲਾਈਫਸਟਾਈਲ: ਸਫ਼ੇਦ ਕੱਪੜੇ ਪਹਿਨਣਾ ਤਾਂ ਹਰ ਕਿਸੇ ਨੂੰ ਪਸੰਦ ਹੁੰਦਾ ਹੈ, ਪਰ ਇਨ੍ਹਾਂ ਨੂੰ ਸਾਫ਼ ਰੱਖਣਾ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ। ਪਸੀਨਾ, ਧੂੜ, ਪ੍ਰਦੂਸ਼ਣ ਅਤੇ ਕੱਪੜਿਆਂ ਦੀ ਸਹੀ ਤਰੀਕੇ ਨਾਲ ਸਫਾਈ ਨਾ ਹੋਣ ਕਾਰਨ ਕੁਝ ਸਮੇਂ ਬਾਅਦ ਸਫ਼ੇਦ ਕੱਪੜਿਆਂ ’ਤੇ ਪੀਲਾਪਣ ਆ ਸਕਦਾ ਹੈ।
ਕਈ ਲੋਕ ਇਸ ਪੀਲਾਪਣ ਨੂੰ ਦੂਰ ਕਰਨ ਲਈ ਕੱਪੜਿਆਂ ਨੂੰ ਜ਼ਿਆਦਾ ਰਗੜਦੇ ਹਨ ਜਾਂ ਬਲੀਚ ਦੀ ਵਰਤੋਂ ਕਰਦੇ ਹਨ। ਇਸ ਨਾਲ ਕਈ ਵਾਰ ਕੱਪੜੇ ਦਾ ਫੈਬਰਿਕ ਕਮਜ਼ੋਰ ਹੋ ਸਕਦਾ ਹੈ। ਅਜਿਹੇ ਵਿੱਚ ਘਰ ਵਿੱਚ ਮੌਜੂਦ ਕੁਝ ਆਮ ਚੀਜ਼ਾਂ ਦੀ ਮਦਦ ਨਾਲ ਪੀਲਾਪਣ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
1. ਸਿਰਕਾ
ਕੱਪੜੇ ਧੋਂਦੇ ਸਮੇਂ ਪਾਣੀ ਵਿੱਚ ਥੋੜ੍ਹਾ ਜਿਹਾ ਸਿਰਕਾ ਮਿਲਾਇਆ ਜਾ ਸਕਦਾ ਹੈ। ਇਸ ਪਾਣੀ ਵਿੱਚ ਕੱਪੜੇ ਧੋਣ ਜਾਂ ਕੁਝ ਸਮੇਂ ਲਈ ਭਿਓਂਣ ਨਾਲ ਕੱਪੜਿਆਂ ਦੀ ਬਦਬੂ ਅਤੇ ਕੁਝ ਮੈਲ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਸ ਨਾਲ ਕੱਪੜੇ ਕੁਝ ਨਰਮ ਵੀ ਮਹਿਸੂਸ ਹੋ ਸਕਦੇ ਹਨ।
2. ਨਿੰਬੂ ਅਤੇ ਗਰਮ ਪਾਣੀ
ਨਿੰਬੂ ਨੂੰ ਕੁਦਰਤੀ ਕਲੀਨਿੰਗ ਏਜੰਟ ਵਜੋਂ ਵਰਤਿਆ ਜਾਂਦਾ ਹੈ। ਇੱਕ ਬਾਲਟੀ ਗੁੰਮਗੁੰਨੇ ਪਾਣੀ ਵਿੱਚ 2-3 ਨਿੰਬੂਆਂ ਦਾ ਰਸ ਮਿਲਾ ਕੇ ਸਫੈਦ ਕੱਪੜਿਆਂ ਨੂੰ ਲਗਭਗ 1-2 ਘੰਟਿਆਂ ਲਈ ਭਿਓਂ ਸਕਦੇ ਹੋ। ਇਸ ਤੋਂ ਬਾਅਦ ਕੱਪੜਿਆਂ ਨੂੰ ਆਮ ਤਰੀਕੇ ਨਾਲ ਧੋ ਲਓ।
3. ਨਮਕ
ਨਮਕ ਦੀ ਵਰਤੋਂ ਵੀ ਕੱਪੜਿਆਂ ਦੀ ਸਫਾਈ ਵਿੱਚ ਕੀਤੀ ਜਾ ਸਕਦੀ ਹੈ। ਇੱਕ ਬਾਲਟੀ ਗੁੰਮਗੁੰਨੇ ਪਾਣੀ ਵਿੱਚ 1-2 ਚਮਚ ਨਮਕ ਪਾ ਕੇ ਕੱਪੜਿਆਂ ਨੂੰ ਕਰੀਬ 30-40 ਮਿੰਟ ਲਈ ਭਿਓਂ ਦਿਓ। ਇਸ ਤੋਂ ਬਾਅਦ ਡਿਟਰਜੈਂਟ ਨਾਲ ਕੱਪੜੇ ਧੋ ਲਓ।
4. ਧੁੱਪ ਵਿੱਚ ਸੁਕਾਓ
ਕੱਪੜੇ ਧੋਣ ਤੋਂ ਬਾਅਦ ਉਨ੍ਹਾਂ ਨੂੰ ਖੁੱਲ੍ਹੀ ਧੁੱਪ ਵਿੱਚ ਸੁਕਾਉਣਾ ਵੀ ਫਾਇਦੇਮੰਦ ਹੋ ਸਕਦਾ ਹੈ। ਧੁੱਪ ਕੱਪੜਿਆਂ ਦੀ ਬਦਬੂ ਦੂਰ ਕਰਨ ਅਤੇ ਕੁਝ ਦਾਗਾਂ ਨੂੰ ਹਲਕਾ ਕਰਨ ਵਿੱਚ ਮਦਦ ਕਰ ਸਕਦੀ ਹੈ।
5. ਬੇਕਿੰਗ ਸੋਡਾ
ਬੇਕਿੰਗ ਸੋਡਾ ਕੱਪੜਿਆਂ ਵਿੱਚੋਂ ਬਦਬੂ ਅਤੇ ਕੁਝ ਗੰਦਗੀ ਹਟਾਉਣ ਲਈ ਵਰਤਿਆ ਜਾਂਦਾ ਹੈ। ਇੱਕ ਬਾਲਟੀ ਪਾਣੀ ਵਿੱਚ 1-2 ਚਮਚ ਬੇਕਿੰਗ ਸੋਡਾ ਮਿਲਾ ਕੇ ਕੱਪੜਿਆਂ ਨੂੰ ਕਰੀਬ 30 ਮਿੰਟ ਲਈ ਭਿਓਂ ਸਕਦੇ ਹੋ। ਇਸ ਤੋਂ ਬਾਅਦ ਡਿਟਰਜੈਂਟ ਨਾਲ ਆਮ ਤਰੀਕੇ ਨਾਲ ਧੋ ਲਓ।
ਧਿਆਨ ਰੱਖੋ: ਕਿਸੇ ਵੀ ਘਰੇਲੂ ਨੁਸਖੇ ਨੂੰ ਵਰਤਣ ਤੋਂ ਪਹਿਲਾਂ ਕੱਪੜੇ ਦੇ ਲੇਬਲ ’ਤੇ ਦਿੱਤੀਆਂ washing instructions ਜ਼ਰੂਰ ਦੇਖੋ। ਨਾਜ਼ੁਕ ਜਾਂ ਖਾਸ ਫੈਬਰਿਕ ’ਤੇ ਪਹਿਲਾਂ ਕਿਸੇ ਛੋਟੇ ਹਿੱਸੇ ’ਤੇ ਟੈਸਟ ਕਰਨਾ ਬਿਹਤਰ ਹੈ। ਸਿਰਕੇ ਨੂੰ ਬਲੀਚ ਜਾਂ ਹੋਰ ਕਲੀਨਿੰਗ ਕੈਮੀਕਲਜ਼ ਨਾਲ ਨਾ ਮਿਲਾਓ।












