ਚੰਡੀਗੜ੍ਹ : ਹਰਿਆਣਾ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ਹੋਇਆ ਹੈ। ਸੂਬਾ ਸਰਕਾਰ ਨੇ 30 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। 29 ਆਈ.ਪੀ.ਐਸ. ਅਤੇ 1 ਐਚ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਕਰਨਾਲ, ਭਿਵਾਨੀ, ਪਾਣੀਪਤ, ਨਾਰਨੌਲ ਅਤੇ ਪਲਵਲ ਸਮੇਤ ਕਈ ਜ਼ਿ ਲ੍ਹਿਆਂ ਦੇ ਐਸ.ਪੀ ਬਦਲੇ ਗਏ ਹਨ।
ਕਰਨਾਲ ਦੇ ਐੱਸ.ਪੀ ਨਰਿੰਦਰ ਬਿਜਾਰਨੀਅਨ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਆਈ.ਪੀ.ਐਸ. ਨਰਿੰਦਰ ਬਿਜਾਰਨੀਅਨ ਨੂੰ ਐਸ.ਪੀ ਐਸ.ਟੀ.ਐਫ. ਵਿੱਚ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ , ਆਈ.ਪੀ.ਐਸ. ਸੁਮਿਤ ਕੁਮਾਰ ਨੂੰ ਵੀ ਐਸ.ਪੀ ਐਸ.ਟੀ.ਐਫ., ਆਈ.ਪੀ.ਐਸ. ਕਰਨ ਗੋਇਲ ਨੂੰ ਕਰਨਾਲ ਦਾ ਐਸ.ਪੀ ਨਿਯੁਕਤ ਕੀਤਾ ਗਿਆ ਹੈ।
ਆਈ.ਪੀ.ਐਸ. ਦੀਪਤੀ ਗਰਗ ਪਾਣੀਪਤ ਅਤੇ ਮੇਧਾ ਭੂਸ਼ਣ ਨੂੰ ਪਲਵਲ ਦਾ ਐਸ.ਪੀ ਨਿਯੁਕਤ ਕੀਤਾ ਗਿਆ ਹੈ। ਜਦੋਂ ਕਿ ਆਈ.ਪੀ.ਐਸ. ਮਯੰਕ ਮਿਸ਼ਰਾ ਨੂੰ ਭਿਵਾਨੀ ਦਾ ਐਸ.ਪੀ , ਆਈ.ਪੀ.ਐਸ. ਪ੍ਰਬੀਨਾ ਪੀ ਨੂੰ ਨਾਰਨੌਲ ਦਾ ਐਸ.ਪੀ ਨਿਯੁਕਤ ਕੀਤਾ ਗਿਆ । ਇਸ ਤੋਂ ਇਲਾਵਾ ਆਈ.ਪੀ.ਐਸ. ਸੰਦੀਪ ਖੀਰਵਾਰ ਨੂੰ ਸੀ.ਆਰ.ਪੀ.ਐਫ. ਵਿੱਚ ਏ.ਡੀ.ਜੀ. ਤੋਂ ਸਪੈਸ਼ਲ ਡਾਇਰੈਕਟਰ ਜਨਰਲ ਸੀ.ਆਰ.ਪੀ.ਐਫ. ਵਜੋਂ ਤਰੱਕੀ ਦਿੱਤੀ ਗਈ ਹੈ।











