Homeਦੇਸ਼ਕਾਕਰੋਚ ਜਨਤਾ ਪਾਰਟੀ ਨੇ 5 ਸਤੰਬਰ ਨੂੰ ਨਵੀਂ ਦਿੱਲੀ 'ਚ ਸ਼ਾਂਤਮਈ ਰੋਸ...

ਕਾਕਰੋਚ ਜਨਤਾ ਪਾਰਟੀ ਨੇ 5 ਸਤੰਬਰ ਨੂੰ ਨਵੀਂ ਦਿੱਲੀ ‘ਚ ਸ਼ਾਂਤਮਈ ਰੋਸ ਮਾਰਚ ਕਰਨ ਦਾ ਫ਼ੈਸਲਾ ਲਿਆ ਵਾਪਸ

ਨਵੀਂ ਦਿੱਲੀ: ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਨੇ 5 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਸ਼ਾਂਤਮਈ ਰੋਸ ਮਾਰਚ ਕਰਨ ਦਾ ਫ਼ੈਸਲਾ ਵਾਪਸ ਲੈ ਲਿਆ ਹੈ। ਦਰਅਸਲ, ਸੁਪਰੀਮ ਕੋਰਟ ਵਿੱਚ ਸਰਕਾਰ ਨੇ ਜਵਾਬ ਦਾਇਰ ਕਰਦਿਆਂ ਕਿਹਾ ਕਿ ਸੀ.ਜੇ.ਪੀ. ਦੀਆਂ ਤਿੰਨੋਂ ਮੰਗਾਂ ਮੰਨ ਲਈਆਂ ਗਈਆਂ ਹਨ। ਕਾਕਰੋਚ ਜਨਤਾ ਪਾਰਟੀ ਦੇ ਨੇਤਾ ਸੌਰਵ ਦਾਸ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸਾਨੂੰ ਭਰੋਸਾ ਦਿੱਤਾ ਹੈ। ਜਿਸ ਤੋਂ ਬਾਅਦ ਅਸੀਂ 5 ਸਤੰਬਰ ਨੂੰ ਹੋਣ ਵਾਲਾ ਪ੍ਰਦਰਸ਼ਨ ਵਾਪਸ ਲੈ ਲਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਕਾਕਰੋਚ ਜਨਤਾ ਪਾਰਟੀ ਦੇ ਬੁਲਾਰੇ ਸੌਰਵ ਦਾਸ ਨੇ ਕਿਹਾ ਕਿ ਸਰਕਾਰ 25 ਜੁਲਾਈ ਨੂੰ ਵਿਦਿਆਰਥੀਆਂ ਨਾਲ ਕੀਤੇ ਵਾਅਦੇ ਤੋਂ ਹੁਣ ਮੁਕਰ ਗਈ ਹੈ।ਜਿਸ ਤੋਂ ਬਾਅਦ 5 ਸਤੰਬਰ ਨੂੰ ਦੇਸ਼ ਵਿੱਚ ਸ਼ਾਂਤੀ ਮਾਰਚ ਦਾ ਐਲਾਨ ਕੀਤਾ ਗਿਆ ਸੀ।

ਸੀ.ਜੇ.ਪੀ. ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਬੱਚੇ ਗੁਆ ਦਿੱਤੇ ਹਨ, ਉਹ ਪੁਲਿਸ ਦੀ ਬੇਰਹਿਮੀ ਦੇ ਪੀੜਤਾਂ ਦੇ ਨਾਲ ਮਾਰਚ ਦੀ ਅਗਵਾਈ ਕਰਨਗੇ। ਜਥੇਬੰਦੀ ਨੇ ਕਿਹਾ, “ਜਿਹੜੇ ਪਰਿਵਾਰ ਆਪਣੇ ਬੱਚੇ ਗੁਆ ਚੁੱਕੇ ਹਨ, ਉਹ ਸਭ ਤੋਂ ਅੱਗੇ ਚੱਲਣਗੇ। ਪੁਲਿਸ ਦੀ ਬੇਰਹਿਮੀ ਦਾ ਸ਼ਿਕਾਰ ਹੋਏ ਲੋਕ ਉਨ੍ਹਾਂ ਦੇ ਨਾਲ ਤੁਰਨਗੇ। ਉਨ੍ਹਾਂ ਦੇ ਪਿੱਛੇ ਇੱਕ ਪੀੜ੍ਹੀ ਚੱਲੇਗੀ ਜੋ ਆਪਣੀ ਸਰਕਾਰ ਤੋਂ ਸਿਰਫ਼ ਇੱਕ ਚੀਜ਼ ਦੀ ਮੰਗ ਕਰੇਗੀ। ਫਿਲਹਾਲ ਪਾਰਟੀ ਨੇ 5 ਸਤੰਬਰ ਨੂੰ ਹੋਣ ਵਾਲਾ ਮਾਰਚ ਵਾਪਸ ਲੈ ਲਿਆ ਹੈ।”

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments