Homeਖੇਡਾਂਫਿਨਲੈਂਡ: ਭਾਰਤੀ ਪੈਰਾ ਟੇਬਲ ਟੈਨਿਸ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ , ਜਿੱਤੇ...

ਫਿਨਲੈਂਡ: ਭਾਰਤੀ ਪੈਰਾ ਟੇਬਲ ਟੈਨਿਸ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ , ਜਿੱਤੇ 16 ਤਗਮੇ

ਸਪੋਰਟਸ ਡੈਸਕ: ਭਾਰਤੀ ਪੈਰਾ ਟੇਬਲ ਟੈਨਿਸ ਖਿਡਾਰੀਆਂ ਨੇ ਫਿਨਲੈਂਡ ਵਿੱਚ ਕਰਵਾਏ ਗਏ ਆਈ.ਟੀ.ਟੀ.ਐਫ. ਵਰਲਡ ਪੈਰਾ ਫਿਊਚਰ ਲਾਹਟੀ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤੀ ਦਲ ਨੇ ਮੁਕਾਬਲੇ ਵਿੱਚ ਕੁੱਲ 16 ਤਮਗੇ ਆਪਣੇ ਨਾਮ ਕੀਤੇ, ਜਿਨ੍ਹਾਂ ਵਿੱਚ ਛੇ ਸੋਨੇ, ਚਾਰ ਚਾਂਦੀ ਅਤੇ ਛੇ ਕਾਂਸੀ ਦੇ ਤਮਗੇ ਸ਼ਾਮਲ ਹਨ।

ਭਾਰਤੀ ਖਿਡਾਰੀਆਂ ਨੇ ਸਿੰਗਲਜ਼ ਮੁਕਾਬਲਿਆਂ ਵਿੱਚ 10 ਤਮਗੇ ਜਿੱਤੇ। ਇਸ ਤੋਂ ਬਾਅਦ ਡਬਲਜ਼ ਮੁਕਾਬਲਿਆਂ ਵਿੱਚ ਵੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਿਹਾ ਅਤੇ ਭਾਰਤ ਨੇ ਦੋ ਸੋਨੇ, ਇੱਕ ਚਾਂਦੀ ਅਤੇ ਤਿੰਨ ਕਾਂਸੀ ਸਮੇਤ ਕੁੱਲ ਛੇ ਤਮਗੇ ਹਾਸਲ ਕੀਤੇ।

ਪੁਰਸ਼ ਡਬਲਜ਼ ਵਿੱਚ ਰਮੇਸ਼ਭਾਈ ਅਤੇ ਸੁਮਿਤ ਨੇ ਜਿੱਤਿਆ ਸੋਨ ਤਗਮਾ
ਰਮੇਸ਼ਭਾਈ ਚੌਧਰੀ ਅਤੇ ਸੁਮਿਤ ਸਹਿਗਲ ਨੇ ਪੁਰਸ਼ ਡਬਲਜ਼ ਵਿੱਚ ਭਾਰਤ ਨੂੰ ਸੋਨੇ ਦਾ ਤਮਗਾ ਦਿਵਾਇਆ। ਫਾਈਨਲ ਮੁਕਾਬਲੇ ਵਿੱਚ ਭਾਰਤੀ ਜੋੜੀ ਨੇ ਦੱਖਣੀ ਅਫਰੀਕਾ ਦੇ ਇਬਰਾਹਿਮ ਅਬਦੁੱਲਾ ਅਤੇ ਰਕਨ ਅਬਦੁਲ ਰਹਿਮਾਨ ਨੂੰ ਸਿੱਧੀਆਂ ਗੇਮਾਂ ਵਿੱਚ 3-0 ਨਾਲ ਹਰਾਇਆ। ਇਸ ਜਿੱਤ ਦੇ ਨਾਲ ਭਾਰਤੀ ਜੋੜੀ ਨੇ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖਿਤਾਬ ਆਪਣੇ ਨਾਮ ਕਰ ਲਿਆ।

ਸੁਮਿਤ ਸਹਿਗਲ ਨੇ ਮਿਕਸਡ ਡਬਲਜ਼ ਵਿੱਚ ਵੀ ਜਿੱਤਿਆ ਸੋਨ ਤਗਮਾ
ਸੁਮਿਤ ਸਹਿਗਲ ਨੇ ਮਿਕਸਡ ਡਬਲਜ਼ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਦੀਪਿਕਾ ਰਾਣੀ ਰਾਮਨਾਥਨ ਨਾਲ ਜੋੜੀ ਬਣਾਕੇ ਖਿਤਾਬ ’ਤੇ ਕਬਜ਼ਾ ਕੀਤਾ। ਫਾਈਨਲ ਵਿੱਚ ਸੁਮਿਤ ਅਤੇ ਦੀਪਿਕਾ ਦੀ ਜੋੜੀ ਨੇ ਫਿਨਲੈਂਡ ਦੇ ਟਿਮੋ ਕਾਲਾਵੇਈ ਅਤੇ ਐਨੋ ਤਾਪੋਲਾ ਨੂੰ 3-0 ਨਾਲ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ। ਇਸ ਤਰ੍ਹਾਂ ਸੁਮਿਤ ਨੇ ਟੂਰਨਾਮੈਂਟ ਵਿੱਚ ਦੋ ਸੋਨੇ ਦੇ ਤਮਗੇ ਆਪਣੇ ਨਾਮ ਕੀਤੇ।

ਸੋਨਲ ਪਟੇਲ ਅਤੇ ਰਮੇਸ਼ਭਾਈ ਨੇ ਜਿੱਤੀ ਚਾਂਦੀ
ਮਿਕਸਡ ਡਬਲਜ਼ ਵਿੱਚ ਸੋਨਲ ਪਟੇਲ ਅਤੇ ਰਮੇਸ਼ਭਾਈ ਚੌਧਰੀ ਦੀ ਜੋੜੀ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਚਾਂਦੀ ਦਾ ਤਮਗਾ ਹਾਸਲ ਕੀਤਾ। ਇਸ ਤੋਂ ਇਲਾਵਾ ਭਾਰਤੀ ਖਿਡਾਰੀਆਂ ਨੇ ਤਿੰਨ ਕਾਂਸੀ ਦੇ ਤਮਗੇ ਵੀ ਜਿੱਤੇ।

ਇਨ੍ਹਾਂ ਭਾਰਤੀ ਜੋੜੀਆਂ ਨੇ ਜਿੱਤੇ ਕਾਂਸੀ ਦੇ ਤਮਗੇ
ਪੁਰਸ਼ ਡਬਲਜ਼ ਵਿੱਚ ਸ਼ੁਭਮ ਵਧਵਾ ਅਤੇ ਜੇ.ਡੀ. ਮਦਨ ਦੀ ਜੋੜੀ ਨੇ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ। ਮਹਿਲਾ ਡਬਲਜ਼ ਵਿੱਚ ਪ੍ਰਾਚੀ ਪਾਂਡੇ ਅਤੇ ਸਵਿਤਾ ਅੱਜਨਕੱਟੀ ਨੇ ਕਾਂਸੀ ਦਾ ਤਮਗਾ ਜਿੱਤਿਆ। ਉੱਥੇ ਹੀ ਮਿਕਸਡ ਡਬਲਜ਼ ਵਿੱਚ ਸ਼ਿਵਮ ਪਾਲ ਅਤੇ ਨੂਰਅਲੀ ਜਮਾਨੀ ਦੀ ਜੋੜੀ ਨੇ ਵੀ ਕਾਂਸੀ ਦਾ ਤਮਗਾ ਹਾਸਲ ਕੀਤਾ।

ਭਾਰਤ ਦੀ ਸ਼ਾਨਦਾਰ ਮੁਹਿੰਮ
ਫਿਨਲੈਂਡ ਵਿੱਚ ਭਾਰਤੀ ਪੈਰਾ ਟੇਬਲ ਟੈਨਿਸ ਖਿਡਾਰੀਆਂ ਦੀ ਮੁਹਿੰਮ ਸ਼ਾਨਦਾਰ ਰਹੀ। ਸਿੰਗਲਜ਼ ਅਤੇ ਡਬਲਜ਼ ਦੋਵੇਂ ਵਰਗਾਂ ਵਿੱਚ ਤਮਗੇ ਜਿੱਤ ਕੇ ਭਾਰਤੀ ਖਿਡਾਰੀਆਂ ਨੇ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਈ। ਕੁੱਲ 16 ਤਮਗਿਆਂ ਦੇ ਨਾਲ ਭਾਰਤੀ ਦਲ ਨੇ ਮੁਕਾਬਲੇ ਦਾ ਸਫਲਤਾਪੂਰਵਕ ਸਮਾਪਨ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments