ਕੁਝ ਲੋਕਾਂ ਨੂੰ ਧੁੱਪ ਵਿੱਚ ਨਿਕਲਦੇ ਹੀ ਆਮ ਨਾਲੋਂ ਜ਼ਿਆਦਾ ਪਰੇਸ਼ਾਨੀ ਹੋਣ ਲੱਗਦੀ ਹੈ। ਸਿਰਫ਼ ਪਸੀਨਾ ਆਉਣ ਦੀ ਬਜਾਏ ਉਨ੍ਹਾਂ ਦੀ ਚਮੜੀ ਵੀ ਵੱਖਰੇ ਤਰੀਕੇ ਨਾਲ ਰਿਐਕਟ ਕਰਨ ਲੱਗਦੀ ਹੈ। ਜੇਕਰ ਧੁੱਪ ਵਿੱਚ ਨਿਕਲਦੇ ਹੀ ਚਮੜੀ ‘ਤੇ ਹਲਕੀ ਜਲਣ ਤੋਂ ਇਲਾਵਾ ਲਾਲੀ, ਖੁਜਲੀ ਜਾਂ ਦਾਣੇ ਹੋਣ ਲੱਗਣ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਇਹ ਸੰਕੇਤ ਹੋ ਸਕਦੇ ਹਨ ਕਿ ਚਮੜੀ ਧੁੱਪ ਪ੍ਰਤੀ ਸੰਵੇਦਨਸ਼ੀਲ ਹੈ ਜਾਂ ਸੂਰਜ ਦੀ ਰੌਸ਼ਨੀ ਕਾਰਨ ਐਲਰਜੀ ਵਾਲੀ ਪ੍ਰਤੀਕਿਿਰਆ ਹੋ ਰਹੀ ਹੈ।
ਕੀ ਹੈ ਪੌਲੀਮਾਰਫਸ ਲਾਈਟ ਇਰਪਸ਼ਨ?
ਪੌਲੀਮਾਰਫਸ ਲਾਈਟ ਇਰਪਸ਼ਨ, ਜਿਸ ਨੂੰ PMLE ਵੀ ਕਿਹਾ ਜਾਂਦਾ ਹੈ, ਸੂਰਜ ਦੀਆਂ ਪਰਾਬੈਂਗਨੀ ਯਾਨੀ UV ਕਿਰਨਾਂ ਦੇ ਸੰਪਰਕ ਵਿੱਚ ਆਉਣ ਕਾਰਨ ਚਮੜੀ ‘ਤੇ ਹੋਣ ਵਾਲੀ ਇੱਕ ਐਲਰਜੀ ਵਾਲੀ ਪ੍ਰਤੀਕਿਿਰਆ ਹੈ।
ਇਹ ਰਿਐਕਸ਼ਨ ਹਮੇਸ਼ਾ ਤੁਰੰਤ ਨਹੀਂ ਹੁੰਦਾ। ਕਈ ਵਾਰ ਧੁੱਪ ਦੇ ਸੰਪਰਕ ਵਿੱਚ ਆਉਣ ਤੋਂ ਕੱੁਝ ਘੰਟਿਆਂ ਜਾਂ ਇੱਕ-ਦੋ ਦਿਨ ਬਾਅਦ ਇਸ ਦੇ ਲੱਛਣ ਨਜ਼ਰ ਆਉਂਦੇ ਹਨ।
ਜਿਨ੍ਹਾਂ ਲੋਕਾਂ ਨੂੰ ਇਹ ਸਮੱਸਿਆ ਹੁੰਦੀ ਹੈ, ਉਨ੍ਹਾਂ ਵਿੱਚ ਚਮੜੀ ਧੁੱਪ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਸੂਰਜ ਦੀਆਂ ਕਿਰਨਾਂ ਪ੍ਰਤੀ ਅਸਧਾਰਨ ਪ੍ਰਤੀਕਿਿਰਆ ਕਰ ਸਕਦੀ ਹੈ। ਇਸ ਕਾਰਨ ਚਮੜੀ ‘ਤੇ ਖੁਜਲੀ, ਲਾਲ ਚਕੱਤੇ ਅਤੇ ਦਾਣੇ ਹੋ ਸਕਦੇ ਹਨ।
PMLE ਦੇ ਲੱਛਣ
ਇਸ ਦੇ ਲੱਛਣ ਆਮ ਤੌਰ ‘ਤੇ ਬਾਹਾਂ, ਛਾਤੀ, ਗਰਦਨ, ਪੈਰਾਂ ਅਤੇ ਪਿੱਠ ‘ਤੇ ਦੇਖਣ ਨੂੰ ਮਿਲ ਸਕਦੇ ਹਨ। ਇਨ੍ਹਾਂ ਵਿੱਚ ਸ਼ਾਮਲ ਹਨ:
• ਛੋਟੇ-ਛੋਟੇ ਉੱਭਰੇ ਹੋਏ ਦਾਣੇ
• ਲਾਲ ਜਾਂ ਚਿੱਟੇ ਰੰਗ ਦੀ ਖੁਜਲੀ ਵਾਲੀ ਪਿੱਤ
• ਚਮੜੀ ‘ਤੇ ਇਕਜ਼ੀਮਾ ਵਰਗੇ ਪੈਚ
• ਛਾਲੇ
• ਦਾਣਿਆਂ ਦੇ ਆਲੇ-ਦੁਆਲੇ ਲਾਲੀ ਅਤੇ ਜ਼ਿਆਦਾ ਖੁਜਲੀ
• ਬਚਾਅ ਕਿਵੇਂ ਕਰੀਏ?
PMLE ਦੀ ਸਮੱਸਿਆ ਧੁੱਪ ਦੇ ਸਿੱਧੇ ਸੰਪਰਕ ਨਾਲ ਵੱਧ ਸਕਦੀ ਹੈ, ਖਾਸ ਕਰਕੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਦੇ ਵਿਚਕਾਰ। ਇਸ ਤੋਂ ਬਚਾਅ ਲਈ ਕੁਝ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਹਨ।
ਹਾਈ SPF ਅਤੇ ਬ੍ਰੌਡ-ਸਪੈਕਟ੍ਰਮ ਸਨਸਕ੍ਰੀਨ ਦੀ ਵਰਤੋਂ ਕਰੋ। ਧੁੱਪ ਵਿੱਚ ਬਾਹਰ ਨਿਕਲਦੇ ਸਮੇਂ ਪੂਰੀ ਬਾਂਹ ਵਾਲੇ ਕੱਪੜੇ ਪਹਿਨੋ ਅਤੇ ਤੇਜ਼ ਧੁੱਪ ਤੋਂ ਚਮੜੀ ਨੂੰ ਬਚਾਉਣ ਦੀ ਕੋਸ਼ਿਸ਼ ਕਰੋ।
ਡਾਕਟਰ ਨਾਲ ਕਦੋਂ ਸੰਪਰਕ ਕਰਨਾ ਚਾਹੀਦਾ ਹੈ?
PMLE ਇੱਕ ਆਮ ਕਿਸਮ ਦੀ ਸੂਰਜ-ਸੰਵੇਦਨਸ਼ੀਲਤਾ ਹੋ ਸਕਦੀ ਹੈ ਅਤੇ ਕਈ ਮਾਮਲਿਆਂ ਵਿੱਚ ਇਹ ਆਪਣੇ ਆਪ ਠੀਕ ਹੋ ਜਾਂਦੀ ਹੈ। ਪਰ ਜੇਕਰ ਚਮੜੀ ‘ਤੇ ਰੈਸ਼ ਦੇ ਨਾਲ ਦਰਦ ਜਾਂ ਬੁਖਾਰ ਵੀ ਹੋਵੇ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਅਜਿਹੇ ਲੱਛਣ ਕਿਸੇ ਹੋਰ ਗੰਭੀਰ ਚਮੜੀ ਦੀ ਸਮੱਸਿਆ ਵੱਲ ਵੀ ਇਸ਼ਾਰਾ ਕਰ ਸਕਦੇ ਹਨ, ਇਸ ਲਈ ਅਜਿਹੀ ਸਥਿਤੀ ਵਿੱਚ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।











