Homeਪੰਜਾਬਨਸ਼ਾ ਤਸਕਰ ਵਿਰੁੱਧ ਸਖ਼ਤ ਕਾਰਵਾਈ , ਗੈਰ-ਕਾਨੂੰਨੀ ਨਿਰਮਾਣ 'ਤੇ ਚੱਲਿਆ ਪੀਲਾ ਪੰਜਾ

ਨਸ਼ਾ ਤਸਕਰ ਵਿਰੁੱਧ ਸਖ਼ਤ ਕਾਰਵਾਈ , ਗੈਰ-ਕਾਨੂੰਨੀ ਨਿਰਮਾਣ ‘ਤੇ ਚੱਲਿਆ ਪੀਲਾ ਪੰਜਾ

ਨੰਗਲ : ਪੰਜਾਬ ਪੁਲਿਸ ਦੀ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਅਤੇ ਨਗਰ ਕੌਂਸਲ ਵੱਲੋਂ ਕਬਜ਼ੇ ਹਟਾਉਣ ਦੀ ਮੁਹਿੰਮ ਦੇ ਹਿੱਸੇ ਵਜੋਂ, ਪੁਲਿਸ ਮੁਲਾਜ਼ਮਾਂ ਦੇ ਨਾਲ ਨਗਰ ਕੌਂਸਲ ਦੀ ਇੱਕ ਟੀਮ ਨੇ ਅੱਜ ਨੰਗਲ ਦੇ ਰਾਜਨਗਰ/ਸ਼ਹੀਦ ਭਗਤ ਸਿੰਘ ਨਗਰ ਖੇਤਰ ਵਿੱਚ ਜੇ.ਸੀ.ਬੀ. ਮਸ਼ੀਨ ਦੀ ਵਰਤੋਂ ਕਰਕੇ ਇੱਕ ਗੈਰ-ਕਾਨੂੰਨੀ ਢਾਂਚਾ ਢਾਹ ਦਿੱਤਾ। ਇਹ ਕਾਰਵਾਈ ਇੱਕ ਕਥਿਤ ਨਸ਼ਾ ਤਸਕਰ ਵਿਰੁੱਧ ਕੀਤੀ ਗਈ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ , ਨੰਗਲ ਦੇ ਡੀ.ਐਸ.ਪੀ. ਨਵੀਨਪਾਲ ਸਿੰਘ ਲਹਿਲ ਨੇ ਦੱਸਿਆ ਕਿ ਪੁਲਿਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਵਿਅਕਤੀਆਂ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ ਅਤੇ ਨਗਰ ਕੌੰਸਲ ਨੰਗਲ ਵੱਲੋਂ ਕਥਿਤ ਸ਼ਿਵ ਕੁਮਾਰ ਉਰਫ਼ ਬੰਟੀ ਵਾਸੀ ਰਾਜ ਨਗਰ ਨੰਗਲ ਦੇ ਖ਼ਿਲਾਫ਼ ਉਨ੍ਹਾਂ ਦੇ ਮਕਾਨ ਦੇ ਸਾਹਮਣੇ ਕਥਿਤ ਤੌਰ ‘ਤੇ ਕੀਤੇ ਗਏ ਕਬਜ਼ੇ ਅਤੇ ਗੈਰ-ਕਾਨੂੰਨੀ ਨੂੰ ਢਾਂਚੇ ਦੇ ਸਨੰਧ ਵਿੱਚ ਪੁਲਿਸ ਸਹਾਇਤਾ ਮੰਗੀ ਗਈ ਸੀ ।

ਇਸ ਦੌਰਾਨ ਪੁਲਿਸ ਵੱਲੋਂ ਸ਼ਿਵ ਕੁਮਾਰ ਉਰਫ਼ ਬੰਟੀ ਦਾ ਅਪਰਾਧਿਕ ਰਿਕਾਰਡ ਚੈਕ ਕੀਤਾ ਗਿਆ । ਉਨ੍ਹਾਂ ਨੇ ਦੱਸਿਆ ਕਿ ਕਥਿਤ ਉਕਤ ਵਿਅਕਤੀ ਦੇ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਕਥਿਤ 3 ਮਾਮਲੇ ਦਰਜ ਹਨ ਅਤੇ ਉਹ ਨਸ਼ਾ ਤਸਕਰੀ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ । ਪੁਲਿਸ ਸਹਾਇਤਾ ਦੇ ਵਿਚਕਾਰ ਅੱਜ ਨਗਰ ਕੌਂਸਲ ਨੰਗਲ ਦੀ ਟੀਮ ਵੱਲੋਂ ਉਕਤ ਵਿਅਕਤੀ ਦੇ ਕਥਿਤ ਅਵੈਦ ਨਿਰਮਾਣ ਨੂੰ ਗਿਰਾਉਣ ਦੀ ਕਾਰਵਾਈ ਕੀਤੀ ਗਈ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments