ਚੰਡੀਗੜ੍ਹ: ਸ਼ੇਰ-ਏ-ਪੰਜਾਬ ਟੀ20 ਲੀਗ 2026 ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਟੂਰਨਾਮੈਂਟ ਦੀ ਸ਼ੁਰੂਆਤ 30 ਅਗਸਤ ਨੂੰ ਮੋਹਾਲੀ ਦੇ ਆਈ.ਐੱਸ. ਬਿੰਦਰਾ ਸਟੇਡੀਅਮ ਵਿੱਚ ਹੋਵੇਗੀ। ਇਸ ਟੂਰਨਾਮੈਂਟ ਦਾ ਆਯੋਜਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕੀਤਾ ਜਾ ਰਿਹਾ ਹੈ।
14 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਰੋਮਾਂਚਕ ਟੀ20 ਮੁਕਾਬਲੇ ਦੇਖਣ ਨੂੰ ਮਿਲਣਗੇ। ਪੰਜਾਬ ਦੇ ਮਸ਼ਹੂਰ ਕ੍ਰਿਕਟਰਾਂ ਦੇ ਨਾਲ-ਨਾਲ ਉੱਭਰਦੇ ਹੋਏ ਨੌਜਵਾਨ ਖਿਡਾਰੀ ਵੀ ਖ਼ਿਤਾਬ ਲਈ ਆਪਣਾ ਦਮਖਮ ਦਿਖਾਉਣਗੇ।
ਕੁੱਲ ਛੇ ਟੀਮਾਂ ਖ਼ਿਤਾਬ ਲਈ ਭਿੜਨਗੀਆਂ। ਟੀਮਾਂ ਨੂੰ ਦੋ ਗਰੁੱਪਾਂ—ਗਰੁੱਪ ਏ ਅਤੇ ਗਰੁੱਪ ਬੀ—ਵਿੱਚ ਵੰਡਿਆ ਗਿਆ ਹੈ।
ਗਰੁੱਪ ਏ: ਮੋਹਾਲੀ ਕਿੰਗਜ਼, ਫਾਜ਼ਿਲਕਾ ਫਾਲਕਨਜ਼ ਅਤੇ ਜਲੰਧਰ ਵਾਰਿਅਰਜ਼
ਗਰੁੱਪ ਬੀ: ਬਠਿੰਡਾ ਰੌਇਲਜ਼, ਅੰਮ੍ਰਿਤਸਰ ਸੂਰਮਾਸ ਅਤੇ ਲੁਧਿਆਣਾ ਲਾਇੰਸ
ਟੂਰਨਾਮੈਂਟ ਦਾ ਪਹਿਲਾ ਮੁਕਾਬਲਾ 30 ਅਗਸਤ ਨੂੰ ਅੰਮ੍ਰਿਤਸਰ ਸੂਰਮਾਸ ਅਤੇ ਮੋਹਾਲੀ ਕਿੰਗਜ਼ ਵਿਚਕਾਰ ਹੋਵੇਗਾ।
31 ਅਗਸਤ ਨੂੰ ਜਲੰਧਰ ਵਾਰਿਅਰਜ਼ ਦੁਪਹਿਰ ਦੇ ਮੈਚ ਵਿੱਚ ਫਾਜ਼ਿਲਕਾ ਫਾਲਕਨਜ਼ ਨਾਲ ਭਿੜੇਗੀ। ਇਸ ਤੋਂ ਬਾਅਦ ਸ਼ਾਮ ਨੂੰ ਮੋਹਾਲੀ ਕਿੰਗਜ਼ ਦਾ ਸਾਹਮਣਾ ਬਠਿੰਡਾ ਰੌਇਲਜ਼ ਨਾਲ ਹੋਵੇਗਾ।
ਮੈਚਾਂ ਦਾ ਸਿਲਸਿਲਾ ਅੱਗੇ ਵਧੇਗਾ ਅਤੇ 1 ਸਤੰਬਰ ਨੂੰ ਲੁਧਿਆਣਾ ਲਾਇੰਸ ਆਪਣਾ ਪਹਿਲਾ ਮੈਚ ਬਠਿੰਡਾ ਰੌਇਲਜ਼ ਖ਼ਿਲਾਫ਼ ਖੇਡੇਗੀ।
ਛੇ ਟੀਮਾਂ ਵਿਚਕਾਰ ਹੋਣ ਵਾਲੇ ਹਰ ਮੁਕਾਬਲੇ ਦੀ ਅਹਿਮੀਅਤ ਹੋਵੇਗੀ, ਕਿਉਂਕਿ ਸਾਰੀਆਂ ਟੀਮਾਂ ਨਾਕਆਊਟ ਪੜਾਅ ਵਿੱਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰਨਗੀਆਂ। ਲੀਗ ਪੜਾਅ ਦੇ ਅੰਤ ਵਿੱਚ ਚੋਟੀ ਦੀਆਂ ਚਾਰ ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣਗੀਆਂ।
ਸੈਮੀਫਾਈਨਲ ਅਤੇ ਫਾਈਨਲ
12 ਸਤੰਬਰ ਨੂੰ ਦੋਵੇਂ ਸੈਮੀਫਾਈਨਲ ਖੇਡੇ ਜਾਣਗੇ। ਪਹਿਲਾ ਸੈਮੀਫਾਈਨਲ ਦੁਪਹਿਰ ਨੂੰ ਅਤੇ ਦੂਜਾ ਸ਼ਾਮ ਨੂੰ ਹੋਵੇਗਾ।
ਪਹਿਲਾ ਸੈਮੀਫਾਈਨਲ: ਗਰੁੱਪ ਏ ਦੀ ਟੇਬਲ-ਟਾਪਰ ਬਨਾਮ ਗਰੁੱਪ ਬੀ ਦੀ ਦੂਜੇ ਸਥਾਨ ਵਾਲੀ ਟੀਮ
ਦੂਜਾ ਸੈਮੀਫਾਈਨਲ: ਗਰੁੱਪ ਬੀ ਦੀ ਟੇਬਲ-ਟਾਪਰ ਬਨਾਮ ਗਰੁੱਪ ਏ ਦੀ ਦੂਜੇ ਸਥਾਨ ਵਾਲੀ ਟੀਮ
ਦੋਵੇਂ ਸੈਮੀਫਾਈਨਲ ਜਿੱਤਣ ਵਾਲੀਆਂ ਟੀਮਾਂ 13 ਸਤੰਬਰ ਨੂੰ ਗ੍ਰੈਂਡ ਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਫਾਈਨਲ ਜਿੱਤਣ ਵਾਲੀ ਟੀਮ ਸ਼ੇਰ-ਏ-ਪੰਜਾਬ ਟੀ20 ਲੀਗ ਦੀ ਵੱਕਾਰੀ ਟਰਾਫੀ ਆਪਣੇ ਨਾਮ ਕਰੇਗੀ।
ਪੂਰੇ ਟੂਰਨਾਮੈਂਟ ਵਿੱਚ 27 ਮੈਚ ਖੇਡੇ ਜਾਣਗੇ। ਇਸ ਲੀਗ ਵਿੱਚ ਪੰਜਾਬ ਦੇ ਕਈ ਪ੍ਰਮੁੱਖ ਕ੍ਰਿਕਟਰਾਂ ਦੇ ਨਾਲ ਕਈ ਹੋਣਹਾਰ ਨੌਜਵਾਨ ਖਿਡਾਰੀ ਵੀ ਹਿੱਸਾ ਲੈਣਗੇ।
ਸ਼ੇਰ-ਏ-ਪੰਜਾਬ ਟੀ20 ਲੀਗ 2026 ਦੀਆਂ ਟੀਮਾਂ
ਫਾਜ਼ਿਲਕਾ ਫਾਲਕਨਜ਼
ਸ਼ੁਭਮਨ ਗਿੱਲ, ਵਿਹਾਨ ਮਲਹੋਤਰਾ, ਸਨਵੀਰ ਸਿੰਘ, ਪ੍ਰਰੀਤ ਦੱਤਾ, ਰਘੁ ਸ਼ਰਮਾ, ਅਨਮੋਲਜੀਤ ਸਿੰਘ, ਜਸਨ ਜਿੰਦਲ, ਈਸ਼ ਰਾਓ, ਗਰਵ ਕੁਮਾਰ, ਮਨਪ੍ਰੀਤ ਸਿੰਘ, ਲਕਸ਼ ਕਾਂਸਲ, ਕਰਨਵੀਰ ਸਿੰਘ, ਨਵਪ੍ਰੀਤ ਸਿੰਘ, ਅੰਸ਼ੁਲ ਚੌਧਰੀ, ਜੈਵੀਰ ਭਿੰਡਰ, ਆਯੁਸ਼ਮਾਨ ਆਯੁਸ਼ਮਾਨ, ਪ੍ਰਾਂਸ਼ੂ ਪ੍ਰਤਾਪ, ਕਿਰਨਦੀਪ ਸਿੰਘ, ਆਰੁਸ਼ ਲੱਤਾ, ਇਮੈਨੂਅਲ ਡੇਵੈਸਰ।
ਅੰਮ੍ਰਿਤਸਰ ਸੂਰਮਾਸ
ਅਭਿਸ਼ੇਕ ਸ਼ਰਮਾ, ਮਯੰਕ ਮਾਰਕੰਡੇ, ਨਮਨ ਧੀਰ, ਰਾਹੁਲ ਕੁਮਾਰ, ਸਾਹਿਲ ਖਾਨ, ਜਸ਼ਨਪ੍ਰੀਤ ਸਿੰਘ, ਧ੍ਰੁਵ ਰਾਹੁਲ ਜਿੰਦਲ, ਰੀਵਨਪ੍ਰੀਤ ਸਿੰਘ, ਪ੍ਰਭਜੀਤ ਸਿੰਘ, ਇਸ਼ਾਨ ਸੂਦ, ਅਧਿਰਾਜ ਸਿੰਘ ਮੰਗਤ, ਅਭੈ ਚੌਧਰੀ, ਧ੍ਰੁਬ ਭਗਾਨੀਆ, ਸ਼ੁਭਮ ਰਾਣਾ, ਸਹਿਜ ਧਵਨ, ਇਸ਼ਮੀਤ ਸਿੰਘ ਸੰਧੂ, ਨਵਨੀਤ ਵਿਰਕ, ਆਕਾਸ਼ ਪਾਂਡੇ, ਵੈਭਵ ਕਾਲਰਾ, ਜੈਪ੍ਰਤਾਪ ਸਿੰਘ ਜੌਹਲ।
ਬਠਿੰਡਾ ਰੌਇਲਜ਼
ਗੁਰਨੂਰ ਬਰਾੜ, ਹਰਨੂਰ ਸਿੰਘ, ਅਸ਼ਵਨੀ ਕੁਮਾਰ, ਉਦੈ ਸਹਾਰਨ, ਗੌਰਵ ਚੌਧਰੀ, ਸੁਮਿਤ ਸ਼ਰਮਾ, ਦੇਵ ਅੰਮ੍ਰਿਤਪਾਲ ਸਿੰਘ, ਰਿਧਮ ਸਤਿਆਵਾਨ, ਆਸ਼ੀਸ਼ ਲਾਰੈਂਸ, ਜਤਿਨ ਸਹੋਤਾ, ਅਬੀਰ ਕੋਹਲੀ, ਰਿਸ਼ਭ ਗੁਪਤਾ, ਨੂਰਵੀਰ ਸਿੰਘ, ਤਵਲੀਨ ਸਿੰਘ, ਸ਼ਾਹਬਾਜ਼ ਸਿੰਘ ਸੰਧੂ, ਸਿਮਰਨਜੀਤ ਸਿੰਘ ਘਾਰੂ, ਇਮਰੋਜ਼ਪ੍ਰੀਤ ਸਿੰਘ, ਹਰਸ਼ਿਤ ਪਰਾਸ਼ਰ, ਲਵਪ੍ਰੀਤ ਕੰਬੋਜ।
ਜਲੰਧਰ ਵਾਰਿਅਰਜ਼
ਪ੍ਰਭਸਿਮਰਨ ਸਿੰਘ, ਇਮਾਨਜੋਤ ਸਿੰਘ ਚਾਹਲ, ਵਿਸ਼ਵ ਪ੍ਰਤਾਪ ਸਿੰਘ, ਅਭਿਨਵ ਸ਼ਰਮਾ, ਸੁਖਦੀਪ ਬਾਜਵਾ, ਅਨਮੋਲ ਮਲਹੋਤਰਾ, ਮਯੰਕ ਗੁਪਤਾ, ਯਸ਼ ਕਰਨ, ਹਰਜਸ ਸਿੰਘ ਟੰਡਨ, ਆਰਯਨ ਯਾਦਵ, ਸ਼ਾਨਵੀਰ ਕਲਸੀ, ਪਾਰਸ ਜੈਦਕਾ, ਉਮੇਸ਼ ਗਿੱਲ, ਰਣਦੀਪ ਸਿੰਘ, ਜਸਕੀਰਤ ਸਿੰਘ, ਦੀਪਿੰਦਰ ਚੀਮਾ, ਅਰਪਣ ਵਾਲੀਆ, ਗੁਰਵਿੰਦਰ ਸਿੰਘ ਭੁੱਲਰ, ਸੁਬਿਨਯ ਮਹਾਜਨ, ਗੌਰਵ ਮਾਰਕਨ।
ਲੁਧਿਆਣਾ ਲਾਇੰਸ
ਅਰਸ਼ਦੀਪ ਸਿੰਘ, ਕ੍ਰਿਸ਼ ਭਗਤ, ਸਲਿਲ ਅਰੋੜਾ, ਜਸ ਇੰਦਰ, ਅਭਿਜੀਤ ਗਰਗ, ਅਰਜੁਨ ਰਾਜਪੂਤ, ਯੁਵੀ ਗੋਇਲ, ਕਾਰਤਿਕ ਚੱਢਾ, ਤਰਨਵੀਰ ਸਿੰਘ ਰੰਧਾਵਾ, ਹਵਨੀਤ ਸਿੰਘ, ਰਾਜਵੀਰ ਜਸਵਾਲ, ਹਰੀਸ਼ ਕੁਮਾਰ, ਬਿਕਰਮਜੀਤ ਸਿੰਘ, ਮਾਧਵ ਸਿੰਘ ਪਠਾਨੀਆ, ਕਾਰਤਿਕ ਸ਼ਰਮਾ, ਲਵਦੀਪ ਸਿੰਘ ਖਰੌੜ, ਲਵਕੀਰਤ ਸਿੰਘ, ਅਸੀਮ ਕੋਹਲੀ, ਗੁਰਮਾਨ ਸਿੰਘ, ਸਾਹਿਲ ਭਾਸਕਰ।
ਮੋਹਾਲੀ ਕਿੰਗਜ਼
ਰਮਨਦੀਪ ਸਿੰਘ, ਅਨਮੋਲਪ੍ਰੀਤ ਸਿੰਘ, ਹਰਪ੍ਰੀਤ ਬਰਾੜ, ਆਯੁਸ਼ ਗੋਇਲ, ਸਾਗਰ ਵਿਰਕ, ਜਸਕਰਨਵੀਰ ਸਿੰਘ ਪਾਲ, ਯੁਵਰਾਜ ਮਾਨ, ਹਰਸ਼ਦੀਪ ਸਿੰਘ, ਆਲਮ ਬਖ਼ਸ਼ੀ, ਤਨਮਯ ਧਰਨੀ, ਸਾਕਸ਼ੀ, ਆਰਯਨ ਭਾਟੀਆ, ਲਵਦੀਪ ਚੱਠਾ, ਗੁਰਮੇਹਰ ਸਰਾ, ਸੋਹਰਾਬ ਧਾਲੀਵਾਲ, ਕਰਨ ਚੌਧਰੀ, ਤੇਜਪ੍ਰੀਤ ਸਿੰਘ, ਨਿਪੁਣ ਪੰਡਿਤਾ, ਮਨਪ੍ਰੀਤ ਜੌਹਲ, ਰਾਜਿੰਦਰ ਸਿੰਘ ਦੇਵਗਨ।











