HomeCanadaਕੈਨੇਡਾ ਨੇ ਵਾਪਸ ਬੁਲਾਈ ਵਪਾਰਕ ਟੀਮ, ਅਮਰੀਕਾ ਨਾਲ ਰਿਸ਼ਤੇ ਤਣਾਅਪੂਰਨ

ਕੈਨੇਡਾ ਨੇ ਵਾਪਸ ਬੁਲਾਈ ਵਪਾਰਕ ਟੀਮ, ਅਮਰੀਕਾ ਨਾਲ ਰਿਸ਼ਤੇ ਤਣਾਅਪੂਰਨ

ਓਟਾਵਾ: ਅਮਰੀਕਾ ਅਤੇ ਕੈਨੇਡਾ ਵਿਚਾਲੇ ਵਪਾਰਕ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸਮਝੌਤੇ ਨੂੰ ਲੈ ਕੇ ਹੋਈ ਗੱਲਬਾਤ ਅਸਫਲ ਰਹਿਣ ਤੋਂ ਬਾਅਦ ਕੈਨੇਡਾ ਨੇ ਆਪਣੀ ਵਪਾਰਕ ਟੀਮ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਦੋਵੇਂ ਪੁਰਾਣੇ ਸਾਥੀ ਦੇਸ਼ਾਂ ਵਿਚਾਲੇ ਆਰਥਿਕ ਸਬੰਧਾਂ ਵਿੱਚ ਹੋਰ ਦੂਰੀ ਪੈਦਾ ਹੋ ਗਈ ਹੈ।

ਵਾਸ਼ਿੰਗਟਨ ਵਿੱਚ ਸ਼ੁੱਕਰਵਾਰ ਦੇਰ ਰਾਤ ਤੱਕ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਾਲੇ ਵਪਾਰਕ ਮੁੱਦਿਆਂ ’ਤੇ ਗੱਲਬਾਤ ਚੱਲਦੀ ਰਹੀ, ਪਰ ਕਿਸੇ ਸਮਝੌਤੇ ’ਤੇ ਸਹਿਮਤੀ ਨਹੀਂ ਬਣ ਸਕੀ। ਗੱਲਬਾਤ ਅਸਫਲ ਹੋਣ ਲਈ ਅਮਰੀਕਾ ਅਤੇ ਕੈਨੇਡਾ ਦੋਵਾਂ ਨੇ ਇੱਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ।

ਗੱਲਬਾਤ ਟੁੱਟਣ ਤੋਂ ਬਾਅਦ ਅਮਰੀਕਾ ਨੇ ਸ਼ਨੀਵਾਰ ਸਵੇਰੇ ਕਰੀਬ 20 ਅਰਬ ਡਾਲਰ ਮੁੱਲ ਦੇ ਕੈਨੇਡੀਅਨ ਸਮਾਨ ’ਤੇ 50 ਫੀਸਦੀ ਟੈਰਿਫ ਲਗਾਉਣ ਦਾ ਫੈਸਲਾ ਲਾਗੂ ਕਰ ਦਿੱਤਾ। ਇਸ ਕਦਮ ਨਾਲ ਕੈਨੇਡੀਅਨ ਉਤਪਾਦਾਂ ਦੀ ਅਮਰੀਕੀ ਬਾਜ਼ਾਰ ਤੱਕ ਪਹੁੰਚ ਹੋਰ ਮਹਿੰਗੀ ਹੋ ਸਕਦੀ ਹੈ ਅਤੇ ਦੋਵਾਂ ਦੇਸ਼ਾਂ ਦੇ ਕਾਰੋਬਾਰ ’ਤੇ ਇਸ ਦਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ।

ਇਸ ਦੇ ਜਵਾਬ ਵਿੱਚ ਕੈਨੇਡਾ ਨੇ ਵੀ ਜਵਾਬੀ ਟੈਰਿਫ ਲਗਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਸਰਕਾਰ ਨੇ ਇਸ ਕਾਰਵਾਈ ਲਈ 8 ਸਤੰਬਰ ਦੀ ਤਾਰੀਖ ਨਿਰਧਾਰਿਤ ਕੀਤੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਜਵਾਬੀ ਟੈਰਿਫ ਦਾ ਪ੍ਰਭਾਵ ਕਈ ਮਹੱਤਵਪੂਰਨ ਖੇਤਰਾਂ ’ਤੇ ਪਵੇਗਾ।

ਕਾਰਨੀ ਮੁਤਾਬਕ ਸਟੀਲ, ਡੇਅਰੀ ਉਤਪਾਦ, ਘਰੇਲੂ ਸਮਾਨ, ਖੇਤੀਬਾੜੀ ਨਾਲ ਸਬੰਧਤ ਉਪਕਰਣ, ਪਲਪ ਅਤੇ ਕਾਗਜ਼ ਅਤੇ ਇਲੈਕਟ੍ਰਾਨਿਕਸ ਵਰਗੇ ਸੈਕਟਰ ਜਵਾਬੀ ਟੈਰਿਫ ਦੀ ਮਾਰ ਹੇਠ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਵੱਲੋਂ ਨਵੇਂ ਟੈਰਿਫਾਂ ਨਾਲ ਸਬੰਧਤ ਹੋਰ ਜਾਣਕਾਰੀ ਜਾਰੀ ਕੀਤੀ ਜਾਵੇਗੀ।

ਕੈਨੇਡਾ ਵੱਲੋਂ ਆਪਣੀ ਵਪਾਰਕ ਟੀਮ ਨੂੰ ਵਾਪਸ ਬੁਲਾਉਣਾ ਇਸ ਗੱਲ ਦਾ ਸੰਕੇਤ ਮੰਨਿਆ ਜਾ ਰਿਹਾ ਹੈ ਕਿ ਫਿਲਹਾਲ ਦੋਵਾਂ ਦੇਸ਼ਾਂ ਵਿਚਾਲੇ ਤੁਰੰਤ ਨਵੀਂ ਵਪਾਰਕ ਗੱਲਬਾਤ ਦੀ ਸੰਭਾਵਨਾ ਘੱਟ ਹੈ। ਰਿਪੋਰਟ ਮੁਤਾਬਕ ਹੁਣ ਹੋਰ ਗੱਲਬਾਤ ਦੀ ਕੋਈ ਯੋਜਨਾ ਨਹੀਂ ਬਣਾਈ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments